26-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-02-2026

ਪਿੰਡ ਦੁੱਗਾ ਵਿਖੇ ਤਿੰਨ ਦਿਨਾਂ ਟੂਰਨਾਮੈਂਟ ਦੀ ਸ਼ੁਰੂਆਤ <br/>

ਅਜੀਤ ਡੈਸਕ 28-02-2026
ਫਗਵਾੜਾ, 27 ਫਰਵਰੀ (ਚਾਨਾ)-ਸ੍ਰੀ ਗੁਰੂ ਹਰਿ ਰਾਏ ਸਾਹਿਬ ਸਪੋਰਟਸ ਕਲੱਬ ਤੇ ਜਲੋਟਾ ਪਰਿਵਾਰ ਵੱਲੋਂ ਇਲਾਕੇ ਦੇ ਖੇਡ ਪ੍ਰੇਮੀਆਂ ਦੇ ਸਹਿਯੋਗ ਨਾਲ 'ਪਹਿਲਾ 9-ਸਾਈਡ ਫੁੱਟਬਾਲ ਟੂਰਨਾਮੈਂਟ' ਪਿੰਡ ਦੁੱਗਾਂ ਦੇ ਖੇਡ ਮੈਦਾਨ 'ਚ ਕਰਵਾਇਆ ਗਿਆ | ਡਿਪਟੀ ਰਾਏ ਜਲੋਟਾ ਪ੍ਰਧਾਨ ਮੈਚ ਕਮੇਟੀ ਨੇ ਦੱਸਿਆ ਕਿ ਇਹ ਟੂਰਨਾਮੈਂਟ ਸਵ. ਲਾਲਾ ਫ਼ਕੀਰ ਚੰਦ ਜਲੋਟਾ ਦੀ ਮਿੱਠੀ ਯਾਦ ਨੂੰ ਸਮਰਪਿਤ ਹੈ | ਉਨ੍ਹਾਂ ਕਿਹਾ ਕਿ ਨੌਜਵਾਨਾਂ ਨੂੰ ਨਸ਼ੇ ਵਰਗੀ ਅਲਾਮਤ ਤੋਂ ਬਚਾਉਣ ਤੇ ਚੰਗੀ ਨਰੋਈ ਸਿਹਤ ਵੱਲ ਧਿਆਨ ਦੇਣ ਲਈ ਪ੍ਰੇਰਿਤ ਕਰਨ ਲਈ ਲਗਾਇਆ ਗਿਆ ਹੈ | ਟੂਰਨਾਮੈਂਟ ਦਾ ਉਦਘਾਟਨ ਮੁੱਖ ਮਹਿਮਾਨ ਮੇਜਰ ਸਿੰਘ ਐੱਸ.ਐੱਚ.ਓ. ਰਾਵਲਪਿੰਡੀ ਤੇ ਸੁਨੀਤਾ ਰਾਣੀ ਸਰਪੰਚ ਪਿੰਡ ਦੁੱਗਾ ਵੱਲੋਂ ਕੀਤਾ ਗਿਆ | ਜਲੋਟਾ ਨੇ ਦੱਸਿਆ ਕਿ ਇਹ ਖੇਡ ਮੇਲਾ 26 ਫਰਵਰੀ ਤੋਂ 28 ਫਰਵਰੀ ਤੱਕ ਚੱਲੇਗਾ | ਇਸ 'ਚ ਸਿਰਫ਼ ਓਪਨ ਪਿੰਡ ਪੱਧਰ ਦੀਆਂ ਪਹਿਲੀਆਂ 16 ਟੀਮਾਂ ਹੀ ਭਾਗ ਲੈ ਰਹੀਆਂ ਹਨ ਤੇ ਪਹਿਲਾ ਇਨਾਮ 21 ਹਜ਼ਾਰ ਤੇ ਟਰਾਫ਼ੀ ਤੇ ਦੂਸਰਾ ਇਨਾਮ 15 ਹਜ਼ਾਰ ਰੁਪਏ ਦਿੱਤੇ ਜਾਣਗੇ ਤੇ ਫਾਈਨਲ ਮੁਕਾਬਲੇ 28 ਫਰਵਰੀ ਨੂੰ ਖੇਡੇ ਜਾਣਗੇ | ਇਸ ਮੌਕੇ ਜੁਰੇਸ਼ ਜਲੋਟਾ, ਅਨਿਲ ਜਲੋਟਾ ਆਦਿ ਸ਼ਾਮਿਲ ਸਨ |

ਪਿਛਲੀ ਖ਼ਬਰ ਜੀ. ਐਨ. ਏ. ਯੂਨੀਵਰਸਿਟੀ ਵਿਖੇ ਸਾਲਾਨਾ ਇੰਟਰ ਕਾਲਜ 'ਕਸ਼ਿਤਿਜ 2026' ਮੁਕਾਬਲਾ ਕਰਵਾਇਆ <br/> ਅਗਲੀ ਖ਼ਬਰ ਤਹਿਸੀਲ ਕੰਪਲੈਕਸ ਅੰਦਰ ਰਿਸ਼ਵਤ ਖੋਰੀ ਬਿਲਕੁਲ ਚੱਲਣ ਨਹੀਂ ਦਿਆਂਗੇ- ਰੁਪਿੰਦਰ ਪਾਲ ਸਿੰਘ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।