26-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-02-2026

ਜੀ. ਐਨ. ਏ. ਯੂਨੀਵਰਸਿਟੀ ਵਿਖੇ ਸਾਲਾਨਾ ਇੰਟਰ ਕਾਲਜ 'ਕਸ਼ਿਤਿਜ 2026' ਮੁਕਾਬਲਾ ਕਰਵਾਇਆ <br/>

ਜੇਤੂ ਵਿਦਿਆਰਥੀਆਂ ਨੂੰ ਸਨਮਾਨਿਤ ਕਰਨ ਮੌਕੇ ਯੂਨੀਵਰਸਿਟੀ ਦੇ ਚਾਂਸਲਰ ਗੁਰਦੀਪ ਸਿੰਘ ਸੀਹਰਾ, ਪੋ੍ਰ. ਚਾਂਸਲਰ ਜਸਲੀਨ ਸੀਹਰਾ, ਡਾ. ਮੋਨਿਕਾ ਹੰਸਪਾਲ ਤੇ ਹੋਰ | ਤਸਵੀਰ: ਚਾਨਾ <br/> 28-02-2026
ਫਗਵਾੜਾ, 27 ਫ਼ਰਵਰੀ (ਹਰਜੋਤ ਸਿੰਘ ਚਾਨਾ)-ਜੀ.ਐਨ.ਏ. ਯੂਨੀਵਰਸਿਟੀ ਵਿਖੇ ਸਾਲਾਨਾ ਇੰਟਰ ਕਾਲਜ ਮੁਕਾਬਲਾ 'ਕਸ਼ਿਤਿਜ 2026' ਬੜੇ ਉਤਸ਼ਾਹ ਨਾਲ ਕਰਵਾਇਆ ਗਿਆ ਜਿਸ 'ਚ ਪੰਜਾਬ ਦੇ ਵੱਖ-ਵੱਖ ਜ਼ਿਲਿ੍ਹਆਂ ਤੋਂ 1000 ਤੋਂ ਵੱਧ ਵਿਦਿਆਰਥੀਆਂ ਨੇ ਭਾਗ ਲਿਆ | ਇਸ ਮੌਕੇ ਕੁੱਲ 12 ਮੁਕਾਬਲੇ ਕਰਵਾਏ ਗਏ ਜਿਨ੍ਹਾਂ 'ਚ ਬਿਜ਼ਨਸ ਕਵਿਜ਼, ਟਰੇਜਰ ਹੰਟ, ਮਾਸਟਰ ਸ਼ੈੱਫ, ਫੋਕ ਐਂਡ ਫਿਊਜ਼ਨ (ਗਰੁੱਪ ਡਾਂਸ), ਫੋਟੋਗ੍ਰਾਫੀ, 314 ਕਾਂਟੈਸਟ, 3-ਐਨ-3 ਸਿਮੂਲੇਟਰ ਤੇ ਰੋਬੋਟਿਕਸ ਸਿਮੂਲੇਟਰ, ਗੇਮ ਮੈਨੀਆ, ਮੋਬਾਈਲ ਐਪ ਡਿਜ਼ਾਇਨਿੰਗ, ਸਪੈੱਲ ਬੀ, ਰੰਗੋਲੀ ਤੇ ਕਿਰਦਾਰ ਡਿਜ਼ਾਇਨਿੰਗ ਸ਼ਾਮਿਲ ਸਨ | ਸਮਾਗਮ ਦੀ ਸ਼ੁਰੂਆਤ ਯੂਨੀਵਰਸਿਟੀ ਦੇ ਚਾਂਸਲਰ ਗੁਰਦੀਪ ਸਿੰਘ ਸੀਹਰਾ ਤੇ ਪ੍ਰੋ ਚਾਂਸਲਰ ਜਸਲੀਨ ਸੀਹਰਾ ਵਲੋਂ ਕਰਵਾਈ ਗਈ | ਆਪਣੇ ਸੰਬੋਧਨ 'ਚ ਉਨ੍ਹਾਂ ਕਿਹਾ ਕਿ ਯੂਨੀਵਰਸਿਟੀ ਵਿਦਿਆਰਥੀਆਂ ਦੇ ਵਿਕਾਸ ਲਈ ਯਤਨਸ਼ੀਲ ਹੈ ਤੇ ਪੰਜਾਬ ਭਰ ਤੋਂ ਇੰਨੀ ਵੱਡੀ ਗਿਣਤੀ 'ਚ ਵਿਦਿਆਰਥੀਆਂ ਦੀ ਸ਼ਮੂਲੀਅਤ ਦੇਖ ਕੇ ਬਹੁਤ ਖ਼ੁਸ਼ੀ ਹੋਈ ਹੈ | ਪ੍ਰੋ. ਚਾਂਸਲਰ ਜਸਲੀਨ ਸੀਹਰਾ ਨੇ ਭਾਗ ਲੈਣ ਵਾਲੇ ਵਿਦਿਆਰਥੀਆਂ ਦੀ ਸ਼ਲਾਘਾ ਕੀਤੀ ਤੇ ਵਧਾਈ ਦਿੱਤੀ | ਯੂਨੀਵਰਸਿਟੀ ਵਲੋਂ ਹਿੱਸਾ ਲੈਣ ਵਾਲੇ ਵਿਦਿਆਰਥੀਆਂ ਨੂੰ ਸਰਟੀਫਿਕੇਟ ਦਿੱਤੇ ਗਏ | ਇਨ੍ਹਾਂ ਮੁਕਾਬਲਿਆਂ 'ਚ ਪਹਿਲਾ ਸਥਾਨ ਹਾਸਲ ਕਰਨ ਵਾਲੀ ਟੀਮ ਨੂੰ 5100 ਰੁਪਏ, ਦੂਜੇ ਸਥਾਨ ਵਾਲੀ ਟੀਮ ਨੂੰ 3100 ਰੁਪਏ ਤੇ ਤੀਜੇ ਸਥਾਨ ਵਾਲੀ ਟੀਮ ਨੂੰ 2100 ਰੁਪਏ ਦੀ ਨਕਦ ਰਕਮ ਨਾਲ ਟਰਾਫ਼ੀ ਤੇ ਸਰਟੀਫਿਕੇਟ ਦਿੱਤੇ ਗਏ | ਇਸ ਤੋਂ ਇਲਾਵਾ ਓਵਰਆਲ ਟਰਾਫ਼ੀ ਤੇ 31,000 ਹਜ਼ਾਰ ਦਾ ਨਕਦ ਇਨਾਮ ਏ.ਪੀ.ਜੇ. ਕਾਲਜ ਆਫ਼ ਫਾਈਨ ਆਰਟਸ ਨੂੰ ਚਾਂਸਲਰ ਤੇ ਪ੍ਰੋ ਚਾਂਸਲਰ ਵਲੋਂ ਸਨਮਾਨਿਤ ਕਰਦੇ ਹੋਏ ਪ੍ਰਦਾਨ ਕੀਤਾ ਗਿਆ |

ਪਿਛਲੀ ਖ਼ਬਰ ਅਰਵਿੰਦ ਕੇਜਰੀਵਾਲ ਤੇ ਸਿਸੋਦੀਆ ਵਿਰੁੱਧ ਰਚਿਆ ਕਥਿਤ ਸ਼ਰਾਬ ਘੁਟਾਲਾ ਸਿਆਸੀ ਸਾਜ਼ਿਸ਼- ਸੱਜਣ ਸਿੰਘ ਚੀਮਾ ਅਗਲੀ ਖ਼ਬਰ ਪਿੰਡ ਦੁੱਗਾ ਵਿਖੇ ਤਿੰਨ ਦਿਨਾਂ ਟੂਰਨਾਮੈਂਟ ਦੀ ਸ਼ੁਰੂਆਤ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।