18-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-03-2026

ਦੀ ਪਰਮਜੀਤਪੁਰ ਸਹਿਕਾਰੀ ਸਭਾ ਵਿਖੇ ਮੁਨਾਫ਼ਾ ਵੰਡ ਸਮਾਗਮ ਕਰਵਾਇਆ <br/>

ਅਜੀਤ ਡੈਸਕ 01-03-2026

ਸੁਲਤਾਨਪੁਰ ਲੋਧੀ, 28 ਫਰਵਰੀ (ਨਰੇਸ਼ ਹੈਪੀ)- ਦੀ ਪਰਮਜੀਤਪੁਰ ਸਹਿਕਾਰੀ ਸਭਾ ਵੱਲੋਂ ਮੁਨਾਫ਼ਾ ਵੰਡ ਸਮਾਗਮ ਕਰਵਾਇਆ ਗਿਆ ਜਿਸ ਵਿਚ ਵੱਡੀ ਗਿਣਤੀ ਵਿਚ ਸਭਾ ਦੇ ਹਿੱਸੇਦਾਰਾਂ ਵੱਲੋਂ ਵੱਡੀ ਗਿਣਤੀ ਵਿਚ ਸ਼ਿਰਕਤ ਕੀਤੀ ਗਈ | ਇਸ ਮੌਕੇ ਸਹਿਕਾਰੀ ਸਭਾ ਪਰਮਜੀਤ ਪੁਰ ਵੱਲੋਂ ਆਪਣੇ ਹਿੱਸੇਦਾਰਾਂ ਨੂੰ ਜਾਣਕਾਰੀ ਸਾਂਝੀ ਕੀਤੀ ਗਈ | ਸਭਾ ਦੇ ਪ੍ਰਧਾਨ ਹਰਮਿੰਦਰ ਜੀਤ ਸਿੰਘ ਨੇ ਦੱਸਿਆ ਕਿ ਪਰਮਜੀਤ ਪੁਰ ਸਭਾ ਪਿਛਲੇ ਕਈ ਸਾਲਾਂ ਤੋਂ ਜ਼ਿਆਦਾ ਮੁਨਾਫ਼ਾ ਨਹੀਂ ਕਮਾ ਰਹੀ ਸੀ ਪਰ ਸਕੱਤਰ ਮੈਡਮ ਸੰਦੀਪ ਕੌਰ ਦੀ ਅਣਥੱਕ ਮਿਹਨਤ ਨਾਲ ਅੱਜ ਸਭਾ ਮੁਨਾਫ਼ੇ ਵਿਚ ਜਾ ਰਹੀ ਹੈ | ਇਸ ਵਾਰ ਵੱਡੀ ਖ਼ੁਸ਼ੀ ਦੀ ਗੱਲ ਹੈ ਕਿ ਸਭਾ ਦੇ ਕੁਲ ਮੈਂਬਰ 805 ਹਨ ਅਤੇ 455 ਮੈਂਬਰ ਲੈਣ ਦੇਣ ਕਰਦੇ ਹਨ ਜਿਨ੍ਹਾਂ ਵੱਲੋਂ 45 ਲੱਖ 46 ਹਜ਼ਾਰ ਦਾ ਲੈਣ ਦੇਣ ਹੋ ਰਿਹਾ ਹੈ | ਉਨ੍ਹਾਂ ਦੱਸਿਆ ਕਿ 2022-23 ਵਿਚ ਸਭਾ ਦੀ ਸੇਲ ਸਿਰਫ਼ 78 ਲੱਖ ਰੁਪਏ ਸੀ ਸੋ ਅੱਜ ਵੱਧ ਕੇ 2 ਕਰੋੜ ਹੋ ਗਈ ਹੈ | ਅੱਜ ਦੇ ਮੁਨਾਫ਼ਾ ਵੰਡ ਸਮਾਗਮ ਦੌਰਾਨ 311860 ਰੁਪਏ ਖਾਤਾ ਧਾਰਕਾਂ ਨੂੰ ਵੰਡੇ ਗਏ | ਇਸ ਪ੍ਰਭਾਵਸ਼ਾਲੀ ਪ੍ਰਾਪਤੀ ਲਈ ਸਭਾ ਦੀ ਮੈਨੇਜਿੰਗ ਕਮੇਟੀ ਅਤੇ ਸਕੱਤਰ ਸੰਦੀਪ ਕੌਰ ਦਾ ਵਡਮੁੱਲਾ ਯੋਗਦਾਨ ਹੈ | ਇਸ ਮੁਨਾਫ਼ੇ ਨੂੰ ਲੈ ਕੇ ਹਿੱਸੇਦਾਰਾਂ 'ਚ ਕਾਫ਼ੀ ਉਤਸ਼ਾਹ ਦੇਖਣ ਨੂੰ ਮਿਲਿਆ | ਮੁਨਾਫ਼ਾ ਪ੍ਰਾਪਤ ਕਰਨ ਵਾਲੇ ਮੈਂਬਰਾਂ ਨੇ ਦੱਸਿਆ ਕੇ ਸਭਾ ਸਕੱਤਰ ਸੰਦੀਪ ਕੌਰ ਵੱਲੋਂ ਕੀਤੀ ਜਾ ਰਹੀ ਮਿਹਨਤ ਤੇ ਪ੍ਰਧਾਨ ਹਰਮਿੰਦਰਜੀਤ ਸਿੰਘ ਤੇ ਪ੍ਰਬੰਧਕ ਕਮੇਟੀ ਦੇ ਸਹਿਯੋਗ ਨਾਲ ਇਹ ਸਭਾ ਸਾਲ ਪ੍ਰਤੀ ਸਾਲ ਵਧੀਆ ਮੁਨਾਫ਼ਾ ਕਮਾਉਣ ਵੱਲ ਅੱਗੇ ਵੱਧ ਰਹੀ ਹੈ ਤੇ ਸਮੂਹ ਹਿੱਸੇਦਾਰਾਂ ਨੂੰ ਸਮੇਂ ਸਿਰ ਖਾਦ ਤੇ ਦਵਾਈਆਂ ਮੁਹੱਈਆ ਕਰਵਾ ਰਹੀ ਹੈ | ਇਸ ਮੌਕੇ ਸਭਾ ਦੇ ਸਕੱਤਰ ਸੰਦੀਪ ਕੌਰ ਨੇ ਸਭਾ ਦੇ ਪ੍ਰਧਾਨ ਹਰਮਿੰਦਰ ਜੀਤ ਸਿੰਘ ਅਤੇ ਪ੍ਰਬੰਧਕ ਕਮੇਟੀ ਵੱਲੋਂ ਮਿਲ ਰਹੇ ਸਹਿਯੋਗ ਲਈ ਧੰਨਵਾਦ ਕੀਤਾ |

ਪਿਛਲੀ ਖ਼ਬਰ ਸੇਵਾ-ਮੁਕਤੀ 'ਤੇ ਗ੍ਰਾਮ ਸੇਵਕ ਸੁਰਜੀਤ ਸਿੰਘ ਦਾ ਸਨਮਾਨ <br/> ਅਗਲੀ ਖ਼ਬਰ ਤਿੱਬੜੀ ਪੁਲ ਦੀ ਪਾਰਕਿੰਗ ਖ਼ਤਮ ਹੋਣ ਨਾਲ ਪੁਰਾਤਨ ਸਮੇਂ ਤੋਂ ਲਗਦਾ ਵਿਸਾਖੀ ਮੇਲਾ ਹੋਇਆ ਖਤਮ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।