18-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-03-2026

ਤਿੱਬੜੀ ਪੁਲ ਦੀ ਪਾਰਕਿੰਗ ਖ਼ਤਮ ਹੋਣ ਨਾਲ ਪੁਰਾਤਨ ਸਮੇਂ ਤੋਂ ਲਗਦਾ ਵਿਸਾਖੀ ਮੇਲਾ ਹੋਇਆ ਖਤਮ

ਅਜੀਤ ਡੈਸਕ 01-03-2026
ਗੁਰਦਾਸਪੁਰ, 28 ਫਰਵਰੀ (ਅਸ਼ੋਕ ਸ਼ਰਮਾ)-ਪੁਲ ਤਿੱਬੜੀ ਨਹਿਰ 'ਤੇ ਆਧੁਨਿਕ ਪੁਲ ਬਣ ਜਾਣ ਨਾਲ 15 ਸਾਲਾ ਤੋਂ ਲੱਗਦਾ ਵਿਸਾਖੀ ਮੇਲਾ ਖ਼ਤਮ ਹੋ ਗਿਆ ਹੈ ਤੇ ਲੋਕਾਂ ਨੂੰ ਵਿਸਾਖੀ ਮੇਲਾ ਵੇਖਣ ਲਈ ਦੂਰ ਦੁਰਾਡੇ ਇਲਾਕਿਆਂ ਵਿਚ ਜਾਣਾ ਪੈਂਦਾ ਹੈ | ਇਸ ਸੰਬੰਧੀ ਵੱਖ-ਵੱਖ ਪਾਰਟੀਆਂ ਦੇ ਸੀਨੀਅਰ ਆਗੂਆਂ ਨੇ ਦੱਸਿਆ ਕਿ ਪੁਲ ਤਿੱਬੜੀ ਦੀ ਪਾਰਕ ਹੁਣ ਲਗਪਗ ਖਤਮ ਹੋ ਗਈ ਹੈ ਅਤੇ ਹੁਣ ਮਹਿਕਮੇ ਨੇ ਪਾਰਕ 'ਚ ਨਹਿਰੀ ਦਫ਼ਤਰ ਬਣਾ ਦਿੱਤਾ ਹੈ, ਜਿਸ ਨਾਲ ਪਾਰਕ ਦਾ ਬਿਲਕੁਲ ਸਫ਼ਾਇਆ ਹੋ ਗਿਆ ਹੈ | ਉਨ੍ਹਾਂ ਦੱਸਿਆ ਕਿ ਅੰਗਰੇਜ਼ਾਂ ਵੇਲੇ ਬਣੇ ਸਰਕਾਰੀ ਨਹਿਰੀ ਕੁਆਰਟਰ ਇਸ ਸਮੇਂ ਖੰਡਰ ਹੋਣ ਨਾਲ ਜਗ੍ਹਾ ਬੇਕਾਰ ਪਈ ਹੋਈ ਹੈ | ਇਥੇ ਕੁਆਰਟਰਾਂ ਦੀ ਸਾਫ਼ ਸਫ਼ਾਈ ਕਰਵਾ ਕੇ ਆਧੁਨਿਕ ਪਾਰਕ ਬਣਾਉਣ ਦੇ ਨਾਲ ਨਹਿਰੀ ਵਿਭਾਗ ਦੀ ਕੀਮਤੀ ਜ਼ਮੀਨ ਵੀ ਬਚ ਜਾਵੇਗੀ ਤੇ ਲੋਕਾਂ ਦੀ ਵਿਸਾਖੀ ਲੱਗਣ ਦੀ ਮੰਗ ਵੀ ਪ੍ਰਵਾਨ ਹੋ ਸਕਦੀ ਹੈ | ਲੋਕਾਂ ਨੇ ਪੰਜਾਬ ਸਰਕਾਰ ਪਾਸੋਂ ਮੰਗ ਕੀਤੀ ਕਿ ਸਿੰਚਾਈ ਵਿਭਾਗ ਪੰਜਾਬ ਨੂੰ ਹਦਾਇਤਾਂ ਕਰਕੇ ਨਹਿਰਾਂ ਦੀ ਜ਼ਮੀਨ 'ਤੇ ਆਧੁਨਿਕ ਪਾਰਕ ਬਣਾਈ ਜਾਵੇ, ਜਿਸ ਨਾਲ ਨਹਿਰ 'ਤੇ ਆਉਂਦੇ ਸੈਲਾਨੀਆਂ ਲਈ ਖਿੱਚ ਦਾ ਕੇਂਦਰ ਬਣ ਸਕੇ ਅਤੇ ਵਿਸਾਖੀ ਦਾ ਤਿਉਹਾਰ ਲੋਕ ਸ਼ਾਨੋ ਸ਼ੌਕਤ ਨਾਲ ਮਨਾ ਸਕਣ |
ਪਿਛਲੀ ਖ਼ਬਰ ਦੀ ਪਰਮਜੀਤਪੁਰ ਸਹਿਕਾਰੀ ਸਭਾ ਵਿਖੇ ਮੁਨਾਫ਼ਾ ਵੰਡ ਸਮਾਗਮ ਕਰਵਾਇਆ <br/> ਅਗਲੀ ਖ਼ਬਰ ਵੇਦ ਮੰਦਰ ਅਵਾਂਖਾ ਵਿਖੇ ਸਾਲਾਨਾ ਸਮਾਗਮ ਕਰਵਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।