18-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-03-2026

ਵੇਦ ਮੰਦਰ ਅਵਾਂਖਾ ਵਿਖੇ ਸਾਲਾਨਾ ਸਮਾਗਮ ਕਰਵਾਇਆ

ਅਜੀਤ ਡੈਸਕ 01-03-2026
ਦੀਨਾਨਗਰ, 28 ਫਰਵਰੀ (ਸੋਢੀ/ਸ਼ਰਮਾ)-ਵੇਦ ਮੰਦਰ ਅਵਾਂਖਾ ਦੀ ਪ੍ਰਬੰਧਕ ਕਮੇਟੀ ਵਲੋਂ ਮੰਦਰ ਵਿਖੇ ਪੰਡਿਤ ਰਾਮ ਭਜਦੱਤ ਦਾ 160ਵਾਂ ਜਨਮ ਦਿਵਸ, ਸਵ: ਸਤਪਾਲ ਭਿਖਸ਼ੂ, ਸਵ: ਵੈਦ ਗਿਆਨ ਚੰਦ, ਸਵ: ਸ਼ੰਕਰ ਦਾਸ, ਪੂਰਨ ਚੰਦ ਤੇ ਚੌਧਰੀ ਜੈ ਮੁਨੀ ਦਾ ਸ਼ਰਧਾਂਜਲੀ ਸਮਾਗਮ ਦਯਾਨੰਦ ਮੱਠ ਦੇ ਪ੍ਰਧਾਨ ਸਵਾਮੀ ਸਦਾਨੰਦ ਦੇ ਦਿਸ਼ਾ ਨਿਰਦੇਸ਼ ਹੇਠ ਕਰਵਾਇਆ, ਜਿਸ ਦੀ ਪ੍ਰਧਾਨਗੀ ਰਾਮ ਸਰੂਪ ਕਲਾਰੀਆ ਨੇ ਕੀਤੀ | ਜਦਕਿ ਸੀਨੀਅਰ ਕਾਂਗਰਸੀ ਆਗੂ ਅਸ਼ੋਕ ਚੌਧਰੀ ਮੁੱਖ ਮਹਿਮਾਨ ਤੇ ਆਮ ਆਦਮੀ ਪਾਰਟੀ ਦੇ ਹਲਕਾ ਗੁਰਦਾਸਪੁਰ ਦੇ ਇੰਚਾਰਜ ਰਮਨ ਬਹਿਲ, ਆਰੀਆ ਪ੍ਰਤੀਨਿਧੀ ਸਭਾ ਪੰਜਾਬ ਦੇ ਉਪ ਪ੍ਰਧਾਨ ਸੁਦੇਸ਼ ਆਰੀਆ, ਕਮਲ ਕਿਸ਼ੋਰ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਿਲ ਹੋਏ | ਸਮਾਗਮ ਦੌਰਾਨ ਵੱਖ ਬੁਲਾਰਿਆਂ ਨੇ ਆਰੀਆ ਸਮਾਜ ਦੇ ਪ੍ਰਚਾਰ, ਪ੍ਰਸਾਰ 'ਚ ਤੇਜ਼ੀ ਲਿਆਉਣ ਤੇ ਦੇਸ਼ ਦੀ ਉੱਨਤੀ ਲਈ ਅੱਗੇ ਵੱਧ ਕੇ ਕੰਮ ਕਰਨ 'ਤੇ ਜ਼ੋਰ ਦਿੱਤਾ | ਇਸ ਮੌਕੇ ਪ੍ਰਬੰਧਕਾਂ ਵਲੋਂ ਆਏ ਮਹਿਮਾਨਾਂ ਨੂੰ ਸਨਮਾਨਿਤ ਕੀਤਾ | ਇਸ ਮੌਕੇ ਵਿਜੇ ਕੁਮਾਰ ਸ਼ਾਸਤਰੀ, ਕਾਰਜਕਾਰੀ ਪ੍ਰਧਾਨ ਸੂਰਜ ਪ੍ਰਕਾਸ਼, ਰਵੀ ਕੁਮਾਰ, ਆਰੀਆ ਸਮਾਜ ਦੇ ਪ੍ਰਧਾਨ ਈਸ਼ਵਰ ਭੱਲਾ, ਮਹਾਂਮੰਤਰੀ ਅਰੁਣ ਵਿਜ, ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਕਮਲਜੀਤ ਚਾਵਲਾ, ਰਾਜੇਸ਼ ਮਹਾਜਨ, ਰਾਜੇਸ਼ ਕੁਮਾਰ, ਸ਼ਾਮ ਲਾਲ, ਪ੍ਰਦੀਪ ਕੁਮਾਰ, ਰਣਜੀਤ ਸਿੰਘ, ਰਮੇਸ਼ ਕੁਮਾਰ, ਜੀਵਨ ਕੁਮਾਰ, ਪ੍ਰਸ਼ੋਤਮ ਲਾਲ, ਨੰਦ ਲਾਲ, ਅਸ਼ੋਕ ਦੱਤ, ਨਿਰਮਲਾ ਦੱਤ, ਦਰਸ਼ਨ ਲਾਲ ਵੀ ਹਾਜ਼ਰ ਸਨ |
ਪਿਛਲੀ ਖ਼ਬਰ ਤਿੱਬੜੀ ਪੁਲ ਦੀ ਪਾਰਕਿੰਗ ਖ਼ਤਮ ਹੋਣ ਨਾਲ ਪੁਰਾਤਨ ਸਮੇਂ ਤੋਂ ਲਗਦਾ ਵਿਸਾਖੀ ਮੇਲਾ ਹੋਇਆ ਖਤਮ ਅਗਲੀ ਖ਼ਬਰ ਐਸ. ਐਸ. ਐਮ. ਕਾਲਜ ਨੇ ਸੈਮੀਨਾਰ ਕਰਵਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।