ਦੀਨਾਨਗਰ, 28 ਫਰਵਰੀ (ਸੋਢੀ/ਸ਼ਰਮਾ)-ਐਸ. ਐਸ. ਐਮ. ਕਾਲਜ ਵਲੋਂ ਪਿ੍ੰਸੀਪਲ ਡਾ. ਆਰ. ਕੇ. ਤੁਲੀ ਦੀ ਪ੍ਰਧਾਨਗੀ ਹੇਠ 'ਭਾਰਤੀ ਗਿਆਨ ਪਰੰਪਰਾ ਤੇ ਰਾਸ਼ਟਰੀ ਸਿੱਖਿਆ ਨੀਤੀ 2020 ਵਿਚ ਬਹੁ-ਅਨੁਸ਼ਾਸਨੀ ਸਿੱਖਿਆ' ਵਿਸ਼ੇ 'ਤੇ ਸੈਮੀਨਾਰ ਕਰਵਾਇਆ, ਜਿਸ 'ਚ ਅਤੁਲ ਕੋਠਾਰੀ ਰਾਸ਼ਟਰੀ ਸਕੱਤਰ ਸਿੱਖਿਆ ਸੰਸਕਿ੍ਤੀ ਉਤਥਾਨ ਨਿਆਸ ਨਵੀਂ ਦਿੱਲੀ ਮੁੱਖ ਬੁਲਾਰੇ ਵਜੋਂ ਸ਼ਾਮਿਲ ਹੋਏ ਜਦਕਿ ਸੰਰਖਿਅਕ ਸਿੱਖਿਆ ਸੰਸਕਿ੍ਤੀ ਉਤਥਾਨ ਨਿਆਸ ਉੱਤਰੀ ਜ਼ੋਨ ਜਗÉੀਰਮ ਸਿੰਘ ਵਿਸ਼ੇਸ਼ ਤੌਰ 'ਤੇ ਸ਼ਾਮਿਲ ਹੋਏ | ਅਤੁਲ ਕੋਠਾਰੀ ਤੇ ਹੋਰ ਮਹਿਮਾਨਾਂ ਵਲੋਂ ਵਿੱਦਿਆ ਜੋਤੀ ਜਗਾਉਣ ਤੋਂ ਬਾਅਦ ਸੈਮੀਨਾਰ ਦਾ ਆਰੰਭ ਹੋਇਆ | ਮੁੱਖ ਬੁਲਾਰੇ ਅਤੁਲ ਕੋਠਾਰੀ ਨੇ ਰਾਸ਼ਟਰੀ ਸਿੱਖਿਆ ਨੀਤੀ 2020 ਤੇ ਭਾਰਤੀ ਗਿਆਨ ਪਰੰਪਰਾ 'ਤੇ ਵਿਚਾਰ ਪੇਸ਼ ਕੀਤੇ | ਉਨ੍ਹਾਂ ਕਿਹਾ ਕਿ ਰਾਸ਼ਟਰੀ ਸਿੱਖਿਆ ਨੀਤੀ 2020 ਦੇਸ਼ ਦੀ ਤੀਜੀ ਅਜਿਹੀ ਸਿੱਖਿਆ ਨੀਤੀ ਹੈ, ਜਿਸ 'ਚ ਗਿਆਨ, ਚਰਿੱਤਰ ਤੇ ਹੁਨਰ ਦੇ ਸੁਮੇਲ ਰਾਹੀਂ ਸਿੱਖਿਆ ਪ੍ਰਦਾਨ ਕਰਨ 'ਤੇ ਜ਼ੋਰ ਦਿੱਤਾ | ਭਾਰਤੀ ਗਿਆਨ ਪ੍ਰੰਪਰਾ 'ਚ ਹਰ ਪੱਧਰ 'ਤੇ ਸਿੱਖਿਆ ਨੂੰ ਜੋੜਨ ਦੀ ਗੱਲ ਕੀਤੀ ਗਈ | ਨਾਲੰਦਾ ਅਤੇ ਤਕਸ਼ਿਲਾ ਯੂਨੀਵਰਸਿਟੀਆਂ ਦੀ ਸਿੱਖਿਆ ਪ੍ਰਣਾਲੀ ਨੂੰ ਧਿਆਨ ਵਿਚ ਰੱਖਦੇ ਹੋਏ ਉਨ੍ਹਾਂ ਨੇ ਤਿੰਨ ਭਾਸ਼ਾਵਾਂ ਖੇਤਰੀ ਭਾਸ਼ਾ, ਮਾਤ ਭਾਸ਼ਾ, ਅੰਗਰੇਜ਼ੀ ਭਾਸ਼ਾ ਅਤੇ ਸਾਡੇ ਰੋਜ਼ਾਨਾ ਜੀਵਨ ਵਿਚ ਯੋਗ ਨੂੰ ਸ਼ਾਮਿਲ ਕਰਕੇ ਸਿੱਖਿਆ ਪ੍ਰਦਾਨ ਕਰਨ ਦਾ ਸੱਦਾ ਦਿੱਤਾ | ਸੈਮੀਨਾਰ ਦੇ ਅੰਤ 'ਚ ਪਿ੍ੰਸੀਪਲ ਤੇ ਸਟਾਫ਼ ਮੈਂਬਰਾਂ ਨੇ ਮੁੱਖ ਬੁਲਾਰੇ ਨੂੰ ਯਾਦਗਾਰੀ ਚਿੰਨ੍ਹ ਤੇ ਫੁਲਕਾਰੀ ਭੇਟ ਕਰਕੇ ਸਨਮਾਨਿਤ ਕੀਤਾ | ਇਸ ਮੌਕੇ ਸੂਬਾਈ ਪ੍ਰਧਾਨ ਸਿੱਖਿਆ ਸੰਸਕਿ੍ਤੀ ਉਥਾਨ ਨਿਆਸ ਹਰਪ੍ਰੀਤ ਸਿੰਘ, ਡਾ: ਸਮੀਰ ਮਹਾਜਨ, ਡਾ. ਸੋਨੀਆ ਮਹਾਜਨ, ਡਾ. ਸ਼ੁਭ ਕਿਰਨ, ਡਾ. ਸ਼ਸ਼ੀ ਕਾਂਤਾ, ਡਾ. ਰਾਜਨ ਹਾਂਡਾ, ਪ੍ਰੋ: ਪ੍ਰਬੋਧ ਗਰੋਵਰ, ਡਾ. ਹਰਿੰਦਰ ਕੌਰ, ਪ੍ਰੋ: ਮੋਨਿਕਾ, ਪ੍ਰੋ: ਸੁਸ਼ਮਾ, ਪ੍ਰੋ: ਸਾਨੀਆ, ਪ੍ਰੋ: ਸ਼ਿੰਦਰ ਕੌਰ, ਪ੍ਰੋ: ਦੀਪਿਕਾ, ਪ੍ਰੋ: ਕੰਵਲਜੀਤ ਕੌਰ, ਪ੍ਰੋ: ਨੀਲਮ, ਪ੍ਰੋ: ਕੀਰਤੀ ਪਠਾਨੀਆ, ਪ੍ਰੋ: ਵੰਡੇਲਾ, ਪ੍ਰੋ: ਰੇਣੂ ਸਲਾਰੀਆ, ਪ੍ਰੋ: ਸੋਨੂੰ ਮੰਗੋਤਰੀ, ਪ੍ਰੋ: ਖੂਬੀਰ ਰਗਬੋਤਰਾ, ਪ੍ਰੋ: ਰਜਤ ਮਹਾਜਨ, ਪ੍ਰੋ: ਰਮਨਿਕ, ਪ੍ਰੋ: ਪੁਨੀਤ ਓਹਰੀ, ਪ੍ਰੋ: ਜਤਿੰਦਰ, ਪ੍ਰੋ: ਹਰਸ਼ਿਤ ਭੱਲਾ, ਪ੍ਰੋ: ਰਿਤਿਕ ਮੰਗੋਤਰਾ, ਪ੍ਰੋ: ਧਰੁਵ ਤੇ ਸਮੁੱਚੀ ਫੈਕਲਟੀ ਹਾਜ਼ਰ ਸਨ |