18-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-03-2026

ਲਾਲਾਂ ਵਾਲੇ ਪੀਰ ਦੀ ਯਾਦ 'ਚ ਮੇਲੇ ਦੀ ਆਰੰਭਤਾ

ਅਜੀਤ ਡੈਸਕ 01-03-2026
ਤਲਵੰਡੀ ਚੌਧਰੀਆਂ, 28 ਫਰਵਰੀ (ਪਰਸਨ ਲਾਲ ਭੋਲਾ)- ਸਖੀ ਸਰਵਰ ਲਾਲਾਂ ਵਾਲੇ ਪੀਰ ਤਲਵੰਡੀ ਚੌਧਰੀਆਂ ਵਿਖੇ ਮੇਲੇ ਦੀ ਆਰੰਭਤਾ 1 ਮਾਰਚ 2026 ਨੂੰ ਹੋਵੇਗੀ ਜਿਸ ਦਾ ਉਦਘਾਟਨ ਜੋੜ ਮੇਲਾ ਪ੍ਰਬੰਧਕ ਕਮੇਟੀ ਦੇ ਚੇਅਰਮੈਨ ਸਰਪੰਚ ਬਲਵਿੰਦਰ ਸਿੰਘ ਲੱਡੂ ਤੇ ਪ੍ਰਬੰਧਕ ਕਮੇਟੀ ਦੇ ਸਮੂਹ ਮੈਂਬਰ ਸਾਂਝੇ ਤੌਰ 'ਤੇ ਕਰਨਗੇ | ਸਖੀ ਸਰਵਰ ਲਾਲਾਂ ਵਾਲੇ ਪੀਰ ਦੀ ਯਾਦ 'ਚ ਜੋੜ ਮੇਲਾ ਪਾਕਿਸਤਾਨ ਸਮੂਹ ਨਗਰ ਨਿਵਾਸੀਆਂ, ਗ੍ਰਾਮ ਪੰਚਾਇਤ ਅਤੇ ਐਨ.ਆਰ.ਆਈ. ਵੀਰਾਂ ਦੇ ਸਹਿਯੋਗ ਨਾਲ ਇਕ, ਦੋ ਤੇ ਤਿੰਨ ਮਾਰਚ ਨੂੰ ਕਰਵਾਇਆ ਜਾ ਰਿਹਾ ਹੈ | ਪਹਿਲੇ ਦਿਨ ਇੱਕ ਮਾਰਚ ਨੂੰ 60 ਕਿੱਲੋ ਵਾਲੀਬਾਲ ਦੇ ਮੈਚ ਕਰਵਾਏ ਜਾਣਗੇ | ਦੋ ਮਾਰਚ ਨੂੰ ਪਿੰਡ ਪੱਧਰ ਵਾਲੀਬਾਲ ਦੇ ਮੈਚ ਸਦੀਆਂ ਟੀਮਾਂ 'ਚ ਕਰਵਾਏ ਜਾਣਗੇ ਜਦਕਿ ਫਾਈਨਲ ਮੈਚ ਵੀ ਇਸੇ ਦੇ ਨਹੀਂ ਕਰਵਾਏ ਜਾਣਗੇ | ਪ੍ਰਬੰਧਕ ਕਮੇਟੀ ਮੈਂਬਰਾਂ ਨੇ ਅੱਗੇ ਦੱਸਿਆ ਕਿ ਵਾਲੀਬਾਲ ਦੇ ਕੋਚ ਵੀਰਪਾਲ ਦਾ 21000 ਰੁਪਏ ਨਾਲ ਵਿਸ਼ੇਸ਼ ਸਨਮਾਨ ਕੀਤਾ ਜਾਵੇਗਾ | ਪਿੰਡ ਪੱਧਰ ਵਾਲੀਬਾਲ ਦੀ ਜੇਤੂ ਟੀਮ ਨੂੰ 31 ਹਜ਼ਾਰ ਤੇ ਉਪ ਜੇਤੂ ਟੀਮ ਨੂੰ 25,000 ਰੁਪਏ ਨਾਲ ਨਿਵਾਜਿਆ ਜਾਵੇਗਾ | ਪ੍ਰਬੰਧਕਾਂ ਅੱਗੇ ਦੱਸਿਆ ਪਿੰਡ ਪੱਧਰ ਆਲ ਓਪਨ ਕਬੱਡੀ ਦੀਆਂ ਛੇ ਟੀਮਾਂ ਦੇ ਮੈਚ ਕਰਵਾਏ ਜਾਣਗੇ | ਜੇਤੂ ਟੀਮ ਨੂੰ 1.25 ਲੱਖ ਤੇ ਉਪ ਜੇਤੂ ਟੀਮ ਨੂੰ ਇਕ ਲੱਖ ਰੁਪਏ ਨਾਲ ਪ੍ਰਬੰਧਕਾਂ ਵੱਲੋਂ ਨਿਵਾਜਿਆ ਜਾਵੇਗਾ ਬੈੱਸਟ ਰੇਡਰ ਅਤੇ ਜਾਫੀ ਨੂੰ ਫੋਲਡ ਟਰੈਕਟਰ ਦਿੱਤੇ ਜਾਣਗੇ | ਹਿੱਸਾ ਲੈਣ ਵਾਲੀਆਂ ਟੀਮਾਂ ਨੂੰ 60 ਹਜ਼ਾਰ ਅਤੇ 70 ਹਜ਼ਾਰ ਰੁਪਏ ਨਾਲ ਨਿਵਾਜਿਆ ਜਾਵੇਗਾ |
ਪਿਛਲੀ ਖ਼ਬਰ ਜ਼ਿਲ੍ਹਾ ਕਪੂਰਥਲਾ 'ਚ ਨਵੇਂ ਜ਼ੋਨ ਸ਼ਹੀਦ ਊਧਮ ਸਿੰਘ ਦਾ ਗਠਨ ਅਗਲੀ ਖ਼ਬਰ ਕੈਂਬਰਿਜ ਸਕੂਲ ਵਿਖੇ ਮਹਿਲਾਵਾਂ ਦੀ ਸਿਹਤ ਵਿਸ਼ੇ 'ਤੇ ਸੈਮੀਨਾਰ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।