ਭੁਲੱਥ, 28 ਫਰਵਰੀ (ਮੇਹਰ ਚੰਦ ਸਿੱਧੂ, ਮਨਜੀਤ ਸਿੰਘ ਰਤਨ)- ਸਬ-ਡਵੀਜ਼ਨ ਕਸਬਾ ਭੁਲੱਥ ਮੇਨ ਬਾਜ਼ਾਰ ਵਾਰਡ ਨੰਬਰ 3 ਤੇ ਵਾਰਡ ਨੰਬਰ ਸੱਤ ਅੰਦਰ ਗੁਰਦੁਆਰਾ ਸਿੰਘ ਸਭਾ ਦੇ ਬਿਲਕੁਲ ਨਜ਼ਦੀਕ ਸੀਵਰੇਜ ਦੀ ਲੀਕਜ ਹੋਣ ਕਰਕੇ ਫੈਲ ਰਹੀ ਹੈ ਗੰਦਗੀ, ਮੇਨ ਬਾਜ਼ਾਰ ਦੇ ਦੁਕਾਨਦਾਰਾਂ ਦਾ ਕਹਿਣਾ ਹੈ ਕਿ ਸੀਵਰੇਜ ਦੇ ਢੱਕਣ ਅੰਦਰੋਂ ਲੀਕਜ ਕਰਕੇ ਲਗਾਤਾਰ ਗੰਦਾ ਪਾਣੀ ਗਲੀ 'ਚ ਖੜਾ ਹੋਣ ਕਰਕੇ ਸਵੇਰੇ ਸ਼ਾਮ ਜਦੋਂ ਸੰਗਤ ਗੁਰਦੁਆਰਾ ਸਾਹਿਬ ਵਿਖੇ ਜਾਂਦੀ ਹੈ ਤਾਂ ਸੰਗਤਾਂ ਨੂੰ ਮੁਸ਼ਕਿਲ ਦਾ ਸਾਹਮਣਾ ਕਰਨਾ ਪੈਂਦਾ ਹੈ | ਦੂਜੇ ਪਾਸੇ ਬਾਜ਼ਾਰ ਵਿਚੋਂ ਲੰਘਣ 'ਤੇ ਰਾਹਗੀਰ ਪਰੇਸ਼ਾਨ ਹੁੰਦੇ ਹਨ | ਦੁਕਾਨਦਾਰਾਂ ਵੱਲੋਂ ਨਗਰ ਪੰਚਾਇਤ ਭੁਲੱਥ ਪਾਸੋਂ ਕਈ ਵਾਰ ਮੰਗ ਕਰਦਿਆਂ ਕਿਹਾ ਗਿਆ ਹੈ ਕਿ ਮੇਨ ਬਾਜ਼ਾਰ ਵਿਚ ਫੈਲ ਰਹੀ ਗੰਦਗੀ ਨਗਰ ਪੰਚਾਇਤ ਦੇ ਮੋਹਤਵਰਾਂ ਸਾਹਮਣੇ ਕਈ ਤਰ੍ਹਾਂ ਦੇ ਸਵਾਲ ਖੜੇ ਕਰਦੀ ਨਜ਼ਰ ਆ ਰਹੀ ਹੈ ਜਿਸ ਕਰਕੇ ਇਸ ਪਾਸੇ ਧਿਆਨ ਦੇਣ ਦੀ ਵਧੇਰੇ ਲੋੜ ਹੈ ਪਰ ਕੋਈ ਅਸਰ ਨਹੀਂ ਹੋ ਰਿਹਾ | ਇਸ ਮੌਕੇ ਪੁਸ਼ਕਰ ਭਾਟੀਆ, ਅਰਸ਼ ਕਪੂਰ, ਰਾਮ ਤੀਰਥ, ਅਸ਼ੋਕ ਕੁਮਾਰ, ਤਾਰਾ ਸਿੰਘ, ਫੌਜੀ ਗੁਰਬਚਨ ਸਿੰਘ, ਦੀਪਕ ਰਤਨ, ਰਾਮ ਤੀਰਥ ਰਤਨ, ਅਮਰਜੀਤ ਰਤਨ, ਦੁਆ ਟੇਲਰਜ ਰਾਜ ਕੁਮਾਰ ਅਨਿਲ ਕੁਮਾਰ, ਰਾਜੂ ਪਾਲਸ਼ੀਆ, ਤਾਰਾ ਫੌਜੀ, ਲਾਡੀ, ਵਿਪਨ ਕੁਮਾਰ ਸਬਜ਼ੀ ਵਾਲਾ, ਭੋਲਾ, ਅਸ਼ਵਨੀ ਕੁਮਾਰ, ਵਿਪਨ ਕੁਮਾਰ, ਰਾਜਨ, ਤੇ ਕਸ਼ਮੀਰੀ ਲਾਲ ਸਿੱਧੂ ਹਾਜ਼ਰ ਸਨ |