18-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-03-2026

ਇੰਡੋ ਅਮੈਰਿਕਨ ਸੋਸ਼ਲ ਵੈੱਲਫੇਅਰ ਸੁਸਾਇਟੀ ਨੇ ਕਰਵਾਇਆ ਸਾਲਾਨਾ ਸਮੂਹਿਕ ਵਿਆਹ ਸਮਾਗਮ

ਅਜੀਤ ਡੈਸਕ 01-03-2026
ਭੁਲੱਥ, 28 ਫਰਵਰੀ (ਮਨਜੀਤ ਸਿੰਘ ਰਤਨ)- ਨਾਮੀ ਸਮਾਜ ਸੇਵੀ ਸੰਸਥਾ ਇੰਡੋ-ਅਮੈਰਿਕਨ ਸੋਸ਼ਲ ਵੈੱਲਫੇਅਰ ਸੁਸਾਇਟੀ (ਨਿਊਯਾਰਕ) ਵੱਲੋਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸਾਲਾਨਾ ਸਮੂਹਿਕ ਵਿਆਹ ਸਮਾਗਮ ਕਰਵਾਇਆ ਗਿਆ | ਦਾਣਾ ਮੰਡੀ ਭੁਲੱਥ ਵਿਖੇ ਕਰਵਾਏ ਗਏ ਸਮਾਗਮ ਮੌਕੇ ਸਭ ਤੋਂ ਪਹਿਲਾਂ ਸ੍ਰੀ ਸੁਖਮਨੀ ਸਾਹਿਬ ਦੇ ਪਾਠ ਦੇ ਭੋਗ ਉਪਰੰਤ ਪ੍ਰਸਿੱਧ ਰਾਗੀ ਜਥਿਆਂ ਵਲੋਂ ਕਥਾ ਕੀਰਤਨ ਰਾਹੀਂ ਸੰਗਤਾਂ ਨੂੰ ਨਾਮਬਾਣੀ ਨਾਲ ਜੋੜਿਆ ਗਿਆ | ਇਸ ਮੌਕੇ 21 ਲੋੜਵੰਦ ਪਰਿਵਾਰਾਂ ਦੀਆਂ ਲੜਕੀਆਂ ਦੇ ਸਮੂਹਿਕ ਰੂਪ 'ਚ ਵਿਆਹ ਪੂਰੇ ਗੁਰਮਰਿਆਦਾ ਤੇ ਸਾਦੇ ਢੰਗ ਨਾਲ ਕਰਵਾਏ ਗਏ ਤੇ ਨਵੀਆਂ ਵਿਆਹੀਆਂ ਜੋੜੀਆਂ ਨੂੰ ਮੌਕੇ 'ਤੇ ਘਰੇਲੂ ਵਰਤੋਂ ਦਾ ਸਾਮਾਨ ਦਿੱਤਾ ਗਿਆ | ਇਸ ਮੌਕੇ ਵੱਖ-ਵੱਖ ਬੁਲਾਰਿਆਂ ਨੇ ਨਵੀਆਂ ਵਿਆਹੀਆਂ ਜੋੜੀਆਂ ਨੂੰ ਅਸ਼ੀਰਵਾਦ ਦਿੱਤਾ | ਸਮਾਗਮ ਦੇ ਅੰਤ ਵਿਚ ਪ੍ਰਸਿੱਧ ਗਾਇਕ ਜੋੜੀ ਸੁੱਚਾ ਰੰਗੀਲਾ ਅਤੇ ਮਨਦੀਪ ਮੈਂਡੀ ਵਲੋਂ ਲਗਾਏ ਗਏ ਅਖਾੜੇ ਦੌਰਾਨ ਉਨ੍ਹਾਂ ਨੇ ਆਪਣੀ ਆਵਾਜ਼ ਰਾਹੇ ਸਰੋਤਿਆਂ ਦਾ ਭਰਪੂਰ ਮਨੋਰੰਜਨ ਕੀਤਾ | ਇਸ ਮੌਕੇ ਪ੍ਰਧਾਨ ਹਿੰਮਤ ਸਿੰਘ, ਅਸ਼ੋਕ ਕੁਮਾਰ ਚੀਫ਼ ਪੈਟਰਨ, ਰਘਬੀਰ ਸਿੰਘ ਮੁੱਖ ਸਲਾਹਕਾਰ, ਮਹਿੰਦਰ ਸਿੰਘ ਮਹਿਮਦਪੁਰ, ਮਾ. ਕੰਵਲਜੀਤ ਮੰਨਣ, ਸਤਨਾਮ ਸਿੰਘ, ਸੁਰਿੰਦਰ ਸਿੰਘ, ਫਲਜਿੰਦਰ ਸਿੰਘ, ਮੋਹਨ ਸਿੰਘ ਡਾਲਾ, ਗੁਰਮੀਤ ਸਿੰਘ ਯੂ. ਐਸ. ਏ., ਸੁਰਿੰਦਰ ਸਿੰਘ ਲਾਲੀਆ, ਅਵਤਾਰ ਸਿੰਘ ਲਾਲੀਆ, ਰਸ਼ਪਾਲ ਸ਼ਰਮਾ ਪ੍ਰਧਾਨ ਨਗਰ ਪੰਚਾਇਤ ਭੁਲੱਥ, ਨਿਰਮਲ ਸਿੰਘ ਕੌਂਸਲਰ, ਜਸਵੀਰ ਸਿੰਘ, ਮਾਸਟਰ ਸੋਹਲ ਲਾਲ, ਮਾਸਟਰ ਰਜਿੰਦਰ ਕੁਮਾਰ, ਬਲਵਿੰਦਰ ਕੁਮਾਰ ਸਾਬਕਾ ਸਰਪੰਚ ਬਜਾਜ, ਬਲਵਿੰਦਰ ਸਿੰਘ ਚੀਮਾ, ਸੁਖਵਿੰਦਰ ਸਿੰਘ ਭਦਾਸ, ਇੰਦਰਜੀਤ ਸਿੰਘ ਕਮਰਾਏ, ਕੌਂਸਲਰ ਲਕਸ਼ ਚੌਧਰੀ, ਫੌਜਾ ਸਿੰਘ, ਜਨਕ ਰਾਜ ਖਸਣ, ਗਿਆਨੀ ਜਸਵਿੰਦਰ ਸਿੰਘ, ਮੰਗਤ ਰਾਮ ਸ਼ਰਮਾ, ਤਾਰਾ ਚੰਦ ਬੱਗਾ, ਜਸਬੀਰ ਸਿੰਘ ਲਿਟਾਂ ਜ਼ਿਲ੍ਹਾ ਪ੍ਰਧਾਨ ਭਾਰਤੀ ਕਿਸਾਨ ਯੂਨੀਅਨ ਕਾਦੀਆਂ, ਸਰਬਜੀਤ ਸਿੰਘ ਸੇਠੀ, ਦੀਦਾਰ ਸਿੰਘ ਦਾਰਾ ਭਗਵਾਨਪੁਰ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਮੇਲਾ ਚੌਂਕੀਆਂ ਦਾ ਮੌਕੇ ਖੁੱਲ੍ਹਾ ਅਖਾੜਾ ਅੱਜ ਲਹਿੰਬਰ ਹੁਸੈਨਪੁਰੀ ਲਾਉਣਗੇ ਰੌਣਕਾਂ <br/> ਅਗਲੀ ਖ਼ਬਰ ਮੇਨ ਬਾਜ਼ਾਰ ਭੁਲੱਥ 'ਚ ਗੁਰਦੁਆਰਾ ਸਿੰਘ ਸਭਾ ਦੇ ਨਜ਼ਦੀਕ ਸੀਵਰੇਜ ਦੀ ਲੀਕੇਜ ਹੋਣ ਕਰਕੇ ਫੈਲ ਰਹੀ ਗੰਦਗੀ, ਲੋਕ ਪਰੇਸ਼ਾਨ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।