ਕਾਲਾ ਸੰਘਿਆਂ, 28 ਫਰਵਰੀ (ਬਲਜੀਤ ਸਿੰਘ ਸੰਘਾ)- ਨਜ਼ਦੀਕੀ ਪਿੰਡ ਗਿੱਲ ਵਿਖੇ ਸਾਲਾਨਾ ਮੇਲਾ ਚੌਂਕੀਆਂ ਦਾ ਬਾਬਾ ਸ਼ਾਹ ਮੇਘਣਾਂ ਦੇ ਦਰਬਾਰ 'ਤੇ 1 ਮਾਰਚ ਦਿਨ ਐਤਵਾਰ ਨੂੰ ਬੜੀ ਧੂਮ ਧਾਮ ਨਾਲ ਮਨਾਇਆ ਜਾ ਰਿਹਾ ਹੈ ਜਿਸ ਦੌਰਾਨ ਖੁੱਲ੍ਹਾ ਅਖਾੜਾ ਲੱਗੇਗਾ ਅਤੇ ਉੱਘੇ ਪੰਜਾਬੀ ਗਾਇਕ ਹਾਜ਼ਰੀ ਭਰਨਗੇ | ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਪ੍ਰਬੰਧਕ ਹਰਦੇਵ ਗਿੱਲ ਅਸਟ੍ਰੇਲੀਆ ਨੇ ਦੱਸਿਆ ਕਿ ਕਿ ਸਵੇਰੇ 10 ਵਜੇ ਚੌਂਕੀਆਂ ਦਾ ਜਥਾ ਏਥੇ ਪਹੰੁਚ ਜਾਵੇਗਾ | ਉਪਰੰਤ ਮੇਲੇ ਦੌਰਾਨ ਮਸ਼ਹੂਰ ਪੰਜਾਬੀ ਗਾਇਕ ਲਹਿੰਬਰ ਹੁਸੈਨਪੁਰੀ, ਪਰਵੇਜ਼ ਆਲਮ, ਅਰਸ਼ ਕੌਰ, ਮਿੰਟੂ ਹੇਅਰ, ਜੱਸਾ ਖ਼ਾਨ, ਤੇਜ਼ੀ ਖ਼ਾਨ, ਗੁਰਦੇਵ, ਸੁਖਦੇਵ ਕੱਵਾਲ ਪਾਰਟੀ ਆਦਿ ਪਹੁੰਚ ਕੇ ਮੇਲੀਆਂ ਦਾ ਮਨੋਰੰਜਨ ਕਰਨਗੇ |