ਹੁਸੈਨਪੁਰ, 28 ਫ਼ਰਵਰੀ (ਤਰਲੋਚਨ ਸਿੰਘ ਸੋਢੀ)- ਮਾਂ ਭਗਵਤੀ ਜਾਗਰਣ ਕਮੇਟੀ ਖੈੜਾ ਦੋਨਾਂ, ਐਨ.ਆਰ.ਆਈ. ਵੀਰ ਤੇ ਸਮੂਹ ਸੰਗਤ ਖੈੜਾ ਦੋਨਾਂ ਵਲੋਂ ਸਾਂਝੇ ਤੌਰ 'ਤੇ 29ਵਾਂ ਸਾਲਾਨਾ ਵਿਸ਼ਾਲ ਜਾਗਰਣ 6 ਮਾਰਚ ਦਿਨ ਸ਼ੁੱਕਰਵਾਰ ਨੂੰ ਪੂਰੀ ਸ਼ਰਧਾ ਭਾਵਨਾ ਨਾਲ ਕਰਵਾਇਆ ਜਾ ਰਿਹਾ ਹੈ | ਕਮੇਟੀ ਦੇ ਪ੍ਰਧਾਨ ਜਰਨੈਲ ਸਿੰਘ ਭੂਈ, ਨੰਬਰਦਾਰ ਤਰੁਣ ਕਾਲੀਆ ਟੋਨੀ ਦੌਲਤਪੁਰ, ਡਾਕਟਰ ਰਕੇਸ਼ ਕੁਮਾਰ, ਰਾਜ ਕੁਮਾਰ ਜਿਊਲਰ, ਪੰਡਿਤ ਨਵਪਦਮ ਮੋਦਗਿਲ, ਪੰਡਿਤ ਰਾਮਦੇਵ, ਰਾਜਪਾਲ ਸਿੰਘ ਯੂ. ਐਸ. ਏ. ਕਰਨੈਲ ਸਿੰਘ, ਸੁੱਖਾ, ਲਾਡੀ ਟੇਲਰ, ਸੰਦੀਪ ਕੁਮਾਰ ਸ਼ੀਪਾ, ਰਾਜਾ, ਰਾਮੇਸ਼ ਲਾਲ, ਸੋਨੰੂ ਮੋਦਗਿੱਲ, ਮਨਜੀਤ ਸਿੰਘ, ਕੈਲਾਸ਼ ਸ਼ਰਮਾ, ਬ੍ਰਹਮਦੇਵ ਤੇ ਹੋਰ ਇਕੱਤਰ ਸੇਵਾਦਾਰਾਂ ਨੇ ਦੱਸਿਆ ਕਿ ਇਸ ਸਾਲਾਨਾ ਜਾਗਰਣ ਵਿਚ ਜਿੱਥੇ ਪੰਜਾਬ ਦੀ ਪ੍ਰਸਿੱਧ ਗਾਇਕਾ ਗੁੱਡੂ ਵਧਵਾ ਵਲੋਂ ਸਾਰੀ ਰਾਤ ਮਹਾਂਮਾਈ ਦਾ ਗੁਣਗਾਨ ਕਰਕੇ ਸੰਗਤਾਂ ਨੂੰ ਮੰਤਰ ਮੁਗਧ ਕੀਤਾ ਜਾਵੇਗਾ ਉੱਥੇ ਇਸ ਜਾਗਰਣ 'ਚ ਸਹਿਯੋਗ ਕਰਨ ਵਾਲੀਆਂ ਦਾਨੀ ਸ਼ਖ਼ਸੀਅਤਾਂ ਨੂੰ ਵਿਸ਼ੇਸ਼ ਤੌਰ 'ਤੇ ਯਾਦਗਾਰੀ ਸਨਮਾਨ ਚਿੰਨ੍ਹ ਦੇ ਸਨਮਾਨਿਤ ਕੀਤਾ ਜਾਵੇਗਾ |