18-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-03-2026

ਗੋਲੀ ਚਲਾਉਣ ਦੇ ਮਾਮਲੇ ਸੰਬੰਧੀ ਦੋ ਵਿਰੁੱਧ ਕੇਸ ਦਰਜ, ਇਕ ਕਾਬੂ

ਅਜੀਤ ਡੈਸਕ 01-03-2026
ਕਪੂਰਥਲਾ, 28 ਫਰਵਰੀ (ਸਡਾਨਾ)- ਵਿਆਹ ਸਮਾਗਮ ਦੌਰਾਨ ਗੋਲੀਆਂ ਚਲਾਉਣ ਦੇ ਮਾਮਲੇ ਸਬੰਧੀ ਸਦਰ ਪੁਲਿਸ ਨੇ ਦੋ ਵਿਅਕਤੀਆਂ ਵਿਰੁੱਧ ਇਰਾਦਾ ਕਤਲ ਤੇ ਅਸਲਾ ਐਕਟ ਤਹਿਤ ਕੇਸ ਦਰਜ ਕਰਕੇ ਇਕ ਵਿਅਕਤੀ ਨੂੰ ਗਿ੍ਫ਼ਤਾਰ ਕਰ ਲਿਆ ਹੈ | ਆਪਣੀ ਸ਼ਿਕਾਇਤ ਵਿਚ ਗੁਰਨਾਮ ਸਿੰਘ ਵਾਸੀ ਧਾਰੀਵਾਲ ਦੋਨਾ ਕਲੋਨੀ ਨੇ ਦੱਸਿਆ ਕਿ ਬੀਤੀ ਸ਼ਾਮ ਕਰੀਬ 5-6 ਵਜੇ ਦੇ ਦਰਮਿਆਨ ਉਸਦਾ ਭਤੀਜਾ ਵਿਸ਼ਾਲ ਤੇ ਉਸਦਾ ਲੜਕਾ ਗੁਰਪ੍ਰੀਤ ਸਿੰਘ ਵਿਆਹ ਵਿਚ ਸ਼ਾਮਲ ਹੋਣ ਲਈ ਗਲੀ ਵਿਚ ਖੜੇ ਸਨ, ਉਸ ਸਮੇਂ ਵਿਸ਼ਾਲ ਥਾਪਰ ਉਰਫ਼ ਜੋਰਡਨ ਨੇ ਉਸਦੇ ਲੜਕੇ ਨੂੰ ਗਾਲ ਕੱਢੀ ਤੇ ਕੁਝ ਸਮੇਂ ਬਾਅਦ ਇਕ ਲੜਕਾ ਆਇਆ ਜਿਸਦਾ ਨਾਂਅ ਕਰਨ ਵਾਸੀ ਰਜਾਪੁਰ ਸੀ ਜਿਸ ਪਾਸ ਪਿਸਤੌਲ ਸੀ ਤੇ ਵਿਸ਼ਾਲ ਥਾਪਰ ਨੇ ਉਸ ਪਾਸੋਂ ਪਿਸਤੌਲ ਲੈ ਕੇ ਕਥਿਤ ਤੌਰ 'ਤੇ ਉਸਦੇ ਲੜਕੇ ਗੁਰਪ੍ਰੀਤ ਸਿੰਘ ਨੂੰ ਮਾਰ ਦੇਣ ਦੀ ਨੀਅਤ ਨਾਲ ਗੋਲੀ ਚਲਾਈ ਜੋ ਕਿ ਮਿਸ ਹੋ ਗਈ ਤੇ ਵਿਸ਼ਾਲ ਥਾਪਰ ਉਰਫ਼ ਜੋਰਡਨ ਮੌਕੇ ਤੋਂ ਪਿਸਤੌਲ ਲੈ ਕੇ ਫ਼ਰਾਰ ਹੋ ਗਿਆ ਜਦਕਿ ਕਰਨ ਵਾਸੀ ਰਜਾਪੁਰ ਨੂੰ ਲੋਕਾਂ ਦੀ ਮਦਦ ਨਾਲ ਕਾਬੂ ਕਰਕੇ ਪੁਲਿਸ ਦੇ ਹਵਾਲੇ ਕੀਤਾ ਗਿਆ | ਸਦਰ ਪੁਲਿਸ ਨੇ ਸ਼ਿਕਾਇਤਕਰਤਾ ਦੇ ਬਿਆਨਾਂ ਤਹਿਤ ਉਕਤ ਦੋਵਾਂ ਵਿਅਕਤੀਆਂ ਵਿਰੁੱਧ ਕੇਸ ਦਰਜ ਕਰਕੇ ਕਰਨ ਨੂੰ ਗਿ੍ਫ਼ਤਾਰ ਕਰ ਲਿਆ ਹੈ ਤੇ ਮਾਮਲੇ ਦੀ ਅਗਲੇਰੀ ਜਾਂਚ ਏ.ਐਸ.ਆਈ. ਲਖਬੀਰ ਸਿੰਘ ਵਲੋਂ ਕੀਤੀ ਜਾ ਰਹੀ ਹੈ |
ਪਿਛਲੀ ਖ਼ਬਰ ਰੰਧਾਵਾ ਸਾਥੀਆਂ ਸਮੇਤ ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ 'ਚ ਹੋਏ ਸ਼ਾਮਿਲ ਅਗਲੀ ਖ਼ਬਰ ਸੁਰਖਪੁਰ ਤੋਂ ਕਿਸ਼ਨ ਸਿੰਘ ਵਾਲਾ ਨੂੰ ਜਾਂਦੀ ਖਸਤਾ ਹਾਲਤ ਸੜਕ ਬਣਾਉਣ ਦੀ ਮੰਗ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।