ਸੁਲਤਾਨਪੁਰ ਲੋਧੀ, 1 ਮਾਰਚ (ਨਰੇਸ਼ ਹੈਪੀ)-ਪੰਜਾਬ ਗੁਰੂਆਂ, ਪੀਰਾਂ ਤੇ ਫ਼ਕੀਰਾਂ ਦੀ ਧਰਤੀ ਹੈ ਅਤੇ ਉਨ੍ਹਾਂ ਦੇ ਨਾਮ ਦੇ ਲੱਗਦੇ ਮੇਲੇ ਸਾਡੇ ਪੰਜਾਬ ਦੀ ਸਭਿਆਚਾਰ ਝਲਕ ਪੇਸ਼ ਕਰਦੇ ਹਨ | ਇਹ ਪ੍ਰਗਟਾਵਾ ਹਲਕਾ ਕਪੂਰਥਲਾ ਤੋਂ ਵਿਧਾਇਕ ਰਾਣਾ ਗੁਰਜੀਤ ਸਿੰਘ ਨੇ ਲਾਲਾਂ ਵਾਲਾ ਪੀਰ ਦੇ ਦਰਬਾਰ 'ਤੇ ਝੰਡਾ ਚੜ੍ਹਾਉਣ ਦੀ ਰਸਮ ਨਿਭਾਉਣ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ | ਬਾਬਾ ਲਾਲਾਂ ਵਾਲਾ ਪੀਰ ਵੈੱਲਫੇਅਰ ਕਮੇਟੀ ਰਜਿ: ਵਲੋਂ ਕਰਵਾਏ ਜਾ ਰਹੇ ਮੇਲੇ ਦੀ ਸ਼ਲਾਘਾ ਕਰਦੇ ਹੋਏ ਉਨ੍ਹਾਂ ਕਿਹਾ ਕਿ ਸਾਨੂੰ ਅਜਿਹੇ ਮੇਲੇ ਮਿਲ ਜੁਲ ਕੇ ਮਨਾਉਣੇ ਚਾਹੀਦੇ ਹਨ | ਉਨ੍ਹਾਂ ਪ੍ਰਬੰਧਕ ਕਮੇਟੀ ਨੂੰ ਹਰ ਤਰ੍ਹਾਂ ਦਾ ਸਹਿਯੋਗ ਦੇਣ ਦਾ ਵੀ ਭਰੋਸਾ ਦਵਾਇਆ | ਪ੍ਰਬੰਧਕ ਕਮੇਟੀ ਵਲੋਂ ਮੁੱਖ ਸੇਵਾਦਾਰ ਅਮਿੱਤ ਕੁਮਾਰ ਰਿੰਕੂ ਦੀ ਅਗਵਾਈ ਹੇਠ ਵਿਧਾਇਕ ਰਾਣਾ ਗੁਰਜੀਤ ਸਿੰਘ ਤੇ ਉਨ੍ਹਾਂ ਦੇ ਸਾਥੀਆਂ ਦਾ ਵਿਸ਼ੇਸ਼ ਸਨਮਾਨ ਕੀਤਾ | ਇਸ ਮੌਕੇ ਅਤੁੱਟ ਲੰਗਰ ਵੀ ਲਗਾਏ ਗਏ | ਇਸ ਮੌਕੇ ਐਨ. ਆਰ. ਆਈ. ਦੇਵਰਾਜ ਜਰਮਨੀ ਉਚੇਚੇ ਤੌਰ 'ਤੇ ਸ਼ਾਮਿਲ ਹੋਏ, ਜਿਨ੍ਹਾਂ ਨੇ ਪ੍ਰਬੰਧਕ ਕਮੇਟੀ ਵਲੋਂ ਕੀਤੇ ਗਏ ਉਪਰਾਲੇ ਦੀ ਸ਼ਲਾਘਾ ਕੀਤੀ | ਪ੍ਰਬੰਧਕ ਕਮੇਟੀ ਵਲੋਂ ਦੇਵਰਾਜ ਜਰਮਨੀ ਦਾ ਵਿਸ਼ੇਸ਼ ਸਨਮਾਨ ਕੀਤਾ | ਸਮਾਗਮ 'ਚ ਲਾਲਾ ਰਾਜ ਮੋਹਨ ਪੁਰੀ, ਲਾਲਾ ਅਮਰ ਚੰਦ ਧੀਰ, ਬਾਬਾ ਲਾਲਾਂ ਵਾਲਾ ਪੀਰ ਵੈੱਲਫੇਅਰ ਕਮੇਟੀ ਦੇ ਪ੍ਰਧਾਨ ਦੀਪਕ ਧੀਰ ਰਾਜੂ, ਸਾਬਕਾ ਚੇਅਰਮੈਨ ਤੇਜਵੰਤ ਸਿੰਘ, ਸਾਬਕਾ ਪ੍ਰਧਾਨ ਨਗਰ ਕੌਂਸਲ ਅਸ਼ੋਕ ਕੁਮਾਰ ਮੋਗਲਾ, ਆਮ ਆਦਮੀ ਪਾਰਟੀ ਦੇ ਸ਼ਹਿਰੀ ਪ੍ਰਧਾਨ ਰਾਜੀਵ ਧੀਰ, ਕੌਂਸਲਰ ਪਵਨ ਕੁਮਾਰ ਕਨੌਜੀਆ, ਸਾਬਕਾ ਕੌਂਸਲਰ ਵਿੱਕੀ ਚੌਹਾਨ, ਮੁੱਖ ਸੇਵਾਦਾਰ ਅਮਿੱਤ ਰਿੰਕੂ, ਵਰੁਣ ਸ਼ਰਮਾ ਖ਼ਜ਼ਾਨਚੀ, ਰਮਨ ਸਲਪੋਨਾ, ਬਾਵਾ ਸਲਪੋਨਾ, ਮਾਨਵ ਜੈਲਦਾਰ, ਰੰਮੀ ਗੁਪਤਾ, ਮਾਨਵ ਜੈਲਦਾਰ, ਅਸ਼ੋਕ ਗੁਗਲਾਨੀ, ਸਾਈਮਨ ਅਰੋੜਾ, ਜਤਿਨ ਚੌਧਰੀ, ਅਮਿੱਤ ਗੁਗਲਾਨੀ, ਹਿਤੇਸ਼ ਧੀਰ ਕੈਨੇਡਾ, ਪਿਆਰਾ ਲਾਲ ਭੱਟੀ ਸੀਨੀਅਰ ਆਗੂ ਬਸਪਾ ਅੰਬੇਡਕਰ, ਬਾਬਾ ਲਾਲਾਂ ਵਾਲਾ ਪੀਰ ਦਰਬਾਰ ਦੇ ਮੁੱਖ ਸੇਵਾਦਾਰ ਦਰਸ਼ਨ ਲਾਲ ਆਦਿ ਵੀ ਹਾਜ਼ਰ ਸਨ |