10-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-03-2026

ਲਾਇਨਜ਼ ਕਲੱਬ ਵਿਸ਼ਵਾਸ ਭੁਲੱਥ ਨੇ ਅੱਖਾਂ ਦਾ ਚੈੱਕਅਪ ਕੈਂਪ ਲਗਾਇਆ <br/>

ਅਜੀਤ ਡੈਸਕ 02-03-2026
ਨਡਾਲਾ/ਬੇਗੋਵਾਲ, 1 ਮਾਰਚ (ਰਘਬਿੰਦਰ ਸਿੰਘ, ਸੁਖਜਿੰਦਰ ਸਿੰਘ)-ਸਮਾਜ ਸੇਵਾ ਦੇ ਖੇਤਰ 'ਚ ਮੋਹਰੀ ਹੋ ਕੇ ਭੂਮਿਕਾ ਨਿਭਾ ਰਹੀ ਸੰਸਥਾ ਲਾਇਨਜ਼ ਕਲੱਬ ਵਿਸ਼ਵਾਸ ਭੁਲੱਥ ਵਲੋਂ ਅੱਡਾ ਕੂਕਾ ਤਲਵੰਡੀ ਵਿਖੇ ਹੋਲੇ-ਮੁਹੱਲੇ ਦੇ ਸੰਬੰਧ ਤੇ ਬਾਬਾ ਮੁਤਾਬ ਦਾਸ ਦੀ ਯਾਦ 'ਚ ਸਥਾਨਕ ਪੱਧਰ 'ਤੇ ਅੱਖਾਂ ਦਾ ਮੁਫ਼ਤ ਚੈੱਕਅਪ ਕੈਂਪ ਲਗਾਇਆ | ਕੈਂਪ ਦੌਰਾਨ ਪਰਮਿੰਦਰ ਸਿੰਘ ਥਿੰਦ ਤੇ ਉਨ੍ਹਾਂ ਦੀ ਮਾਹਿਰ ਟੀਮ ਨੇ ਪਹੁੰਚ ਕੇ ਵੱਖ-ਵੱਖ ਉਮਰ ਵਰਗ ਦੇ 95 ਲੋਕਾਂ ਦੀ ਜਾਂਚ ਕੀਤੀ ਜਿਸ 'ਚ 30 ਮਰੀਜ਼ਾਂ ਨੂੰ ਅਪਰੇਸ਼ਨ ਲਈ ਚੁਣਿਆ | ਕੈਂਪ 'ਚ ਵੱਡੀ ਗਿਣਤੀ ਵਿਚ ਇਲਾਕਾ ਵਾਸੀਆਂ ਨੇ ਲਾਭ ਉਠਾਇਆ | ਕਈ ਮਰੀਜ਼ਾਂ ਨੂੰ ਨਜ਼ਰ ਦੀ ਕਮੀ, ਮੋਤੀਆਬਿੰਦ ਤੇ ਹੋਰ ਅੱਖਾਂ ਨਾਲ ਸੰਬੰਧਿਤ ਸਮੱਸਿਆਵਾਂ ਬਾਰੇ ਜਾਣਕਾਰੀ ਦਿੱਤੀ ਗਈ | ਇਸ ਸੰਬੰਧੀ ਕਲੱਬ ਦੇ ਚੇਅਰਮੈਨ ਹੈਪੀ ਜੁਲਕਾ ਤੇ ਪ੍ਰਧਾਨ ਮਨਜੀਤ ਕੌਰ ਲਾਲੀਆ ਨੇ ਦੱਸਿਆ ਕਿ ਸੰਸਥਾ ਦਾ ਮਕਸਦ ਲੋਕਾਂ ਨੂੰ ਸਿਹਤ ਸੰਬੰਧੀ ਜਾਗਰੂਕ ਕਰਨਾ ਤੇ ਲੋੜਵੰਦਾਂ ਦੀ ਸਹਾਇਤਾ ਕਰਨਾ ਹੈ | ਉਨ੍ਹਾਂ ਦੱਸਿਆ ਕਿ ਭਵਿੱਖ 'ਚ ਵੀ ਇਸ ਤਰ੍ਹਾਂ ਦੇ ਸੇਵਾ ਕਾਰਜ ਜਾਰੀ ਰਹਿਣਗੇ ਤੇ ਇਸ ਕੈਂਪ ਦੌਰਾਨ ਲੋੜਵੰਦ ਮਰੀਜ਼ਾਂ ਨੂੰ ਦਵਾਈਆਂ ਤੇ 30 ਚੋਣਵੇਂ ਮਰੀਜ਼ਾਂ ਦਾ ਕਲੱਬ ਵਲੋਂ ਮੁਫ਼ਤ 'ਚ ਆਪ੍ਰੇਸ਼ਨ ਕੀਤਾ ਜਾਵੇਗਾ | ਇਸ ਤੋਂ ਇਲਾਵਾ ਕਲੱਬ ਵਲੋਂ ਉਕਤ ਜਗ੍ਹਾਂ ਤੇ 2 ਮਾਰਚ ਨੂੰ ਮੈਡੀਕਲ ਜਾਂਚ ਕੈਂਪ ਵੀ ਲਗਾਇਆ ਜਾ ਰਿਹਾ ਹੈ | ਇਸ ਮੌਕੇ ਚੇਅਰਮੈਨ ਹੈਪੀ ਜੁਲਕਾ, ਪ੍ਰਧਾਨ ਮਨਜੀਤ ਕੌਰ ਲਾਲੀਆ, ਹੈਪੀ ਖਿੰਦੜੀਆ, ਵਨੀਤ ਜੁਲਕਾ, ਸੁਰਿੰਦਰ ਸਿੰਘ ਚੀਮਾ, ਭੁਪਿੰਦਰ ਸਿੰਘ, ਦੀਪਕ ਕੁਮਾਰ ਜਿਊਲਰ ਵਾਲੇ, ਰਾਧੇ ਸ਼ਿਆਮ, ਵਿਰਸਾ ਸਿੰਘ, ਸਰਪੰਚ ਹਰਜਿੰਦਰ ਸਿੰਘ ਤਲਵੰਡੀ, ਪ੍ਰਭਜੋਤ ਸਿੰਘ ਘੁੰਮਣ, ਜੋਗਿੰਦਰ ਸਿੰਘ, ਦਲੀਪ ਸਿੰਘ, ਕੁਲਵਿੰਦਰ ਸਿੰਘ, ਅਤਰ ਸਿੰਘ, ਨਰਿੰਦਰ ਸਿੰਘ, ਭਜਨ ਸਿੰਘ, ਰਤਨ ਸਿੰਘ, ਲਕਸ਼ ਚੌਧਰੀ ਭੁਲੱਥ, ਅਰਸ਼ ਕਪੂਰ, ਪੁਸ਼ਕਰ ਭਾਟੀਆ, ਡਾ. ਮਨਿੰਦਰ ਸਿੰਘ, ਦਸੋਂਧਾ ਸਿੰਘ, ਬਲਵਿੰਦਰ ਸਿੰਘ, ਸੂਰਜ ਜੁਲਕਾ ਤੇ ਹੋਰ ਵੱਡੀ ਗਿਣਤੀ 'ਚ ਲੋਕ ਹਾਜ਼ਰ ਸਨ |

ਪਿਛਲੀ ਖ਼ਬਰ ਰੋਟਰੀ ਕਲੱਬ ਬੇਗੋਵਾਲ ਗਰੇਟਰ ਨੇ ਮਕਸੂਦਪੁਰ ਸਕੂਲ 'ਚ ਹੈਾਡ ਵਾਸ਼ ਸਟੇਸ਼ਨ ਲਗਾਇਆ <br/> ਅਗਲੀ ਖ਼ਬਰ ਕੌਮ ਦੀ ਚੜ੍ਹਦੀ ਕਲ੍ਹਾ ਤੇ ਸਰਬੱਤ ਦੇ ਭਲੇ ਨੂੰ ਸਮਰਪਿਤ ਪ੍ਰੋਗਰਾਮ ਸ਼ਰਧਾ ਭਾਵਨਾ ਨਾਲ ਕਰਵਾਇਆ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।