ਬੇਗੋਵਾਲ, 1 ਮਾਰਚ (ਸੁਖਜਿੰਦਰ ਸਿੰਘ)-ਰੋਟਰੀ ਕਲੱਬ ਬੇਗੋਵਾਲ ਗਰੇਟਰ ਨੇ ਆਪਣੇ ਸਮਾਜ ਸੇਵੀ ਕੰਮਾਂ 'ਚ ਵਾਧਾ ਕਰਦਿਆਂ ਡਿਸਟਿ੍ਕਟ ਗਲੋਬਲ ਗਰਾਂਟ ਤਹਿਤ ਪ੍ਰਧਾਨ ਸੁਖਵਿੰਦਰ ਸਿੰਘ ਦੀ ਅਗਵਾਈ 'ਚ ਸਰਕਾਰੀ ਹਾਈ ਸਕੂਲ ਮਕਸੂਦਪੁਰ ਵਿਖੇ ਬੱਚਿਆਂ ਦੇ ਹੱਥ ਧੋਣ ਲਈ ਹੈਂਡ ਵਾਸ਼ ਸਟੇਸ਼ਨ ਲਗਾਇਆ | ਇਸ ਮੌਕੇ ਕਲੱਬ ਦੇ ਸੀਨੀਅਰ ਰੋਟੇਰੀਅਨ ਹੈੱਡ ਮਾਸਟਰ ਵਿੱਦਿਆ ਸਾਗਰ ਨੇ ਪਾਸਟ ਡਿਸਟਿ੍ਕਟ ਗਵਰਨਰ ਉਪਕਾਰ ਸੇਠੀ ਤੇ ਪਾਸਟ ਡਿਸਟਿ੍ਕਟ ਗਵਰਨਰ ਡਾ. ਸਰਬਜੀਤ ਸਿੰਘ ਦਾ ਧੰਨਵਾਦ ਕੀਤਾ | ਇਸ ਮੌਕੇ ਕਲੱਬ ਵਲੋਂ ਬੱਚਿਆਂ ਦੇ ਹੱਥ ਧੋਣ ਲਈ ਇਕ ਸਾਲ ਦਾ ਸਾਬਣ ਵੀ ਮੁਹੱਈਆ ਕਰਵਾਇਆ | ਸਕੂਲ ਮੁਖੀ ਗੁਲਜਾਰ ਸਿੰਘ ਨੇ ਕਲੱਬ ਮੈਂਬਰਾਂ ਦਾ ਧੰਨਵਾਦ ਕੀਤਾ | ਇਸ ਮੌਕੇ ਸੁਖਵਿੰਦਰ ਸਿੰਘ ਪ੍ਰਧਾਨ, ਹੈੱਡ ਮਾਸਟਰ ਵਿੱਦਿਆ ਸਾਗਰ, ਬਲਵਿੰਦਰ ਸਿੰਘ ਬਰਿਆਰ, ਧਰਮ ਪਾਲ ਸਰਾਫ਼, ਰਣਜੀਤ ਸਿੰਘ, ਲੈਕਚਰਾਰ ਜਨਕ ਸਿੰਘ, ਤੀਰਥ ਚੰਦ, ਸਕੂਲ ਮੁਖੀ ਗੁਲਜ਼ਾਰ ਸਿੰਘ, ਮਨਜਿੰਦਰ ਕੌਰ, ਗੁਰਵਿੰਦਰ ਕੌਰ, ਰਮਨਦੀਪ ਕੌਰ, ਸਰਬਜੀਤ ਕੌਰ, ਮਨਦੀਪ ਕੌਰ, ਗੁਰਵਿੰਦਰ ਸਿੰਘ, ਕੰਪਿਊਟਰ ਅਧਿਆਪਕ, ਰਣਜੋਧ ਸਿੰਘ ਤੇ ਸਕੂਲ ਦੇ ਬੱਚੇ ਹਾਜ਼ਰ ਸਨ |