ਸ਼ਾਹਕੋਟ, 1 ਮਾਰਚ (ਸੁਖਦੀਪ ਸਿੰਘ)-ਸ੍ਰੀ ਹਰਿਨਾਮ ਸੰਕੀਰਤਨ ਮੰਡਲੀ ਸ਼ਾਹਕੋਟ ਦੀ ਪ੍ਰਬੰਧਕ ਕਮੇਟੀ ਵਲੋਂ ਸ਼ਰਧਾਲੂਆਂ ਦੇ ਸਹਿਯੋਗ ਨਾਲ ਸ੍ਰੀ ਹਰਿਨਾਮ ਸੰਕੀਰਤਨ ਮੰਦਰ (ਭਵਨ) ਨਵਾਂ ਕਿਲ੍ਹਾ ਰੋਡ, ਸ਼ਾਹਕੋਟ ਵਿਖੇ ਹੋਲੀ ਮਹਾਂਉਤਸਵ 3 ਮਾਰਚ ਨੂੰ ਸ਼ਾਮ 7 ਵਜੇ ਤੋਂ ਰਾਤ 10 ਵਜੇ ਤੱਕ ਮਨਾਇਆ ਜਾ ਰਿਹਾ ਹੈ | ਪ੍ਰਬੰਧਕਾਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਮਾਗਮ ਦੌਰਾਨ ਮੰਡਲੀ ਵਲੋਂ ਕੀਰਤਨ ਕੀਤਾ ਜਾਵੇਗਾ ਤੇ ਫੁੱਲਾਂ ਦੀ ਵਰਖਾ ਕਰਕੇ ਹੋਲੀ ਮਨਾਈ ਜਾਵੇਗੀ | ਸਮਾਪਤੀ ਮੌਕੇ ਆਰਤੀ ਹੋਵੇਗੀ ਤੇ ਸ਼ਰਧਾਲੂਆਂ ਨੂੰ ਪ੍ਰਸ਼ਾਦ ਵੰਡਿਆ ਜਾਵੇਗਾ |