20-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-03-2026

ਆਰ. ਸੀ. ਐਫ਼. ਦੇ ਅਧਿਕਾਰੀ 2047 ਤੱਕ ਭਾਰਤ ਨੂੰ ਵਿਕਸਿਤ ਭਾਰਤ ਬਣਾਉਣ ਦੇ ਰਾਸ਼ਟਰੀ ਸੰਕਲਪ 'ਚ ਯੋਗਦਾਨ ਪਾਉਣ-ਅਜੇ ਨੰਦਨ

ਸੇਵਾ ਸੰਕਲਪ ਪ੍ਰਸਤਾਵ ਸੰਬੰਧੀ ਰੇਲ ਕੋਚ ਫ਼ੈਕਟਰੀ ਕਪੂਰਥਲਾ ਦੇ ਅਧਿਕਾਰੀਆਂ ਦੀ ਇਕ ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਰੇਲ ਕੋਚ ਫ਼ੈਕਟਰੀ ਦੇ ਜਨਰਲ ਮੈਨੇਜਰ ਅਜੇ ਨੰਦਨ | ਅਜੀਤ ਤਸਵੀਰ <br/> 03-03-2026
ਕਪੂਰਥਲਾ, 2 ਮਾਰਚ (ਅਮਰਜੀਤ ਕੋਮਲ)-ਰੇਲ ਕੋਚ ਫ਼ੈਕਟਰੀ ਕਪੂਰਥਲਾ 'ਚ ਅੱਜ ਸੇਵਾ ਸੰਕਲਪ ਪ੍ਰਸਤਾਵ 'ਤੇ ਬਹੁਤ ਹੀ ਪ੍ਰਭਾਵਸ਼ਾਲੀ ਤਰੀਕੇ ਨਾਲ ਕੰਮ ਕਰਨ ਬਾਰੇ ਚਰਚਾ ਲਈ ਇਕ ਬਹੁਤ ਹੀ ਮਹੱਤਵਪੂਰਨ ਮੀਟਿੰਗ ਹੋਈ, ਜਿਸ ਦੀ ਪ੍ਰਧਾਨਗੀ ਆਰ. ਸੀ. ਐਫ. ਦੇ ਜਨਰਲ ਮੈਨੇਜਰ ਅਜੇ ਨੰਦਨ ਨੇ ਕੀਤੀ | ਇਸ ਮੌਕੇ ਉਨ੍ਹਾਂ ਸੇਵਾ ਸੰਕਲਪ ਪ੍ਰਸਤਾਵ ਪੜਿਆ ਤੇ ਇਸ 'ਤੇ ਪ੍ਰਭਾਵੀ ਤਰੀਕੇ ਨਾਲ ਕੰਮ ਕਰਨ ਲਈ ਕੁੱਝ ਸੁਝਾਅ ਵੀ ਪੇਸ਼ ਕੀਤੇ | ਅਜੇ ਨੰਦਨ ਨੇ ਆਰ. ਸੀ. ਐਫ. ਦੇ ਅਧਿਕਾਰੀਆਂ ਨੂੰ ਕੌਮੀ ਹਿੱਤਾਂ ਨੂੰ ਉੱਪਰ ਰੱਖਦੇ ਹੋਏ ਰਾਸ਼ਟਰੀ ਸੰਕਲਪ ਵਿਚ ਸਰਗਰਮ ਯੋਗਦਾਨ ਪਾਉਣ ਲਈ ਕਿਹਾ | ਉਨ੍ਹਾਂ ਕਿਹਾ ਕਿ 2047 ਤੱਕ ਭਾਰਤ ਨੂੰ ਇਕ ਸਮਰੱਥ, ਸਮਰਿਧ ਤੇ ਆਤਮਨਿਰਭਰ ਰਾਸ਼ਟਰ ਬਣਾਉਣ ਦੇ ਸਫ਼ਰ ਵਿਚ ਆਰ. ਸੀ. ਐਫ. ਰਾਸ਼ਟਰੀ ਉਮੀਦਾਂ ਦਾ ਮਜ਼ਬੂਤ ਕੇਂਦਰ ਬਣੇਗਾ | ਮੀਟਿੰਗ ਨੂੰ ਸੰਬੋਧਨ ਕਰਦਿਆਂ ਪਿ੍ੰਸੀਪਲ ਚੀਫ ਮਕੈਨੀਕਲ ਇੰਜ. ਰਵੀ ਕੁਮਾਰ, ਚੀਫ ਪ੍ਰਸੋਨਲ ਅਫ਼ਸਰ ਭੁਪੇਸ਼ਵਰ ਅਤਰੀ, ਪਿ੍ੰਸੀਪਲ ਚੀਫ ਕੁਆਲਿਟੀ ਮੈਨੇਜਰ ਸੰਜੇ ਅਗਰਵਾਲ ਨੇ ਸੰਬੋਧਨ ਕਰਦਿਆਂ ਆਪਣੇ ਸੁਝਾਅ 'ਤੇ ਵਿਚਾਰ ਸਾਂਝੇ ਕੀਤੇ ਤੇ ਸੇਵਾ ਸੰਕਲਪ ਪ੍ਰਸਤਾਵ ਨੂੰ ਅਸਰਦਾਰ ਢੰਗ ਨਾਲ ਲਾਗੂ ਕਰਨ ਲਈ ਸਾਂਝੇ ਯਤਨਾਂ ਦੀ ਲੋੜ 'ਤੇ ਜ਼ੋਰ ਦਿੱਤਾ | ਮੀਟਿੰਗ ਨੂੰ ਸੰਬੋਧਨ ਕਰਦਿਆਂ ਕੁਝ ਹੋਰ ਬੁਲਾਰਿਆਂ ਨੇ ਵਾਤਾਵਰਨ ਸੰਭਾਲ ਦੇ ਮਹੱਤਵ, ਟਿਕਾਊ ਤੇ ਵਾਤਾਵਰਨ ਮਿੱਤਰ ਕਾਰਜ ਪ੍ਰਣਾਲੀਆਂ ਅਪਣਾਉਣ ਲਈ ਕਿਹਾ | ਮੀਟਿੰਗ 'ਚ ਸੇਵਾ ਸੰਕਲਪ ਦੇ ਉਦੇਸ਼ਾਂ ਨੂੰ ਸਮਾਂਬੱਧ ਤੇ ਯੋਜਨਾਬੱਧ ਢੰਗ ਨਾਲ ਅਮਲੀ ਰੂਪ ਦੇਣ ਤੇ ਵੱਖ-ਵੱਖ ਕਾਰਜਾਂ ਦੀ ਨਿਯਮਿਤ ਸਮੀਖਿਆ ਕਰਨ ਤੇ ਸੰਗਠਨਾਤਮਕ ਤੇ ਜਨ ਸੇਵਾ ਦੀ ਗੁਣਵੱਤਾ ਨੂੰ ਹੋਰ ਮਜ਼ਬੂਤ ਕਰਨ ਵੱਲ ਧਿਆਨ ਦੇਣ ਲਈ ਕਿਹਾ | ਮੀਟਿੰਗ 'ਚ ਹਾਜ਼ਰ ਸਮੂਹ ਅਧਿਕਾਰੀਆਂ ਨੇ ਸੇਵਾ ਸੰਕਲਪ ਪ੍ਰਸਤਾਵ ਨੂੰ ਸਫ਼ਲਤਾਪੂਰਕ ਲਾਗੂ ਕਰਨ ਲਈ ਵਚਨਬੱਧਤਾ ਦੁਹਰਾਈ ਤੇ ਰਾਸ਼ਟਰ ਨਿਰਮਾਣ ਵਿਚ ਸਰਗਰਮ ਭੂਮਿਕਾ ਨਿਭਾਉਣ ਦਾ ਸੰਕਲਪ ਲਿਆ |
ਪਿਛਲੀ ਖ਼ਬਰ ਪੈਟਰੋਲ ਪੰਪ 'ਤੇ ਤੇਲ ਪਵਾਉਣ ਆਏ ਮੋਟਰਸਾਈਕਲ ਸਵਾਰ ਦੀ ਸਕਾਰਪੀਓ ਨਾਲ ਟੱਕਰ 'ਚ ਮੌਤ <br/> ਅਗਲੀ ਖ਼ਬਰ ਗੁਰਦੁਆਰਾ ਸੁਖ ਸਾਗਰ (ਬੇਰੀਆਂ ਵਾਲਾ) ਵਿਖੇ ਵਿਸਾਖੀ ਪੁਰਬ ਮਨਾਉਣ ਸੰਬੰਧੀ ਮੀਟਿੰਗ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।