19-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-03-2026

ਹੋਲੀ ਦੇ ਰੰਗ, ਰਾਸ਼ਟਰ ਨਿਰਮਾਣ ਦੇ ਸੰਗ-ਸਵਾਮੀ ਵਿਗਿਆਨਾਨੰਦ <br/>

ਅਜੀਤ ਡੈਸਕ 03-03-2026
ਢਿੱਲਵਾਂ, 2 ਮਾਰਚ (ਗੋਬਿੰਦ ਸੁਖੀਜਾ, ਪ੍ਰਵੀਨ)-ਦਿਵਯ ਜਯੋਤੀ ਜਾਗਿ੍ਤੀ ਸੰਸਥਾਨ ਵਲੋਂ ਢਿਲਵਾਂ ਆਸ਼ਰਮ ਵਿਖੇ ਆਯੋਜਿਤ ਦੋ ਦਿਨਾਂ ਵਿਲੱਖਣ ਯੋਗ ਤੇ ਧਿਆਨ ਸਾਧਨਾ ਸ਼ਿਵਿਰ ਦੇ ਦੂਜੇ ਦਿਨ ਸੰਸਥਾਨ ਵਲੋਂ ਆਸ਼ੂਤੋਸ਼ ਮਹਾਰਾਜ ਦੇ ਸ਼ਿਸ਼ ਸਵਾਮੀ ਵਿਗਿਆਨਾਨੰਦ ਨੇ ਦੱਸਿਆ ਕਿ ਇਥੇ ਹਰੇਕ ਤਿਉਹਾਰ ਧਾਰਮਿਕ ਤੇ ਆਤਮਿਕ ਪੱਧਰ 'ਤੇ ਮਨਾਇਆ ਜਾਂਦਾ ਹੈ | ਅਜੋਕੇ ਵਿਗਿਆਨਕ ਯੁੱਗ ਵਿਚ ਜਿਥੇ ਭੌਤਿਕ ਵਿਗਿਆਨ ਦੁਆਰਾ ਭੌਤਿਕ ਸੁੱਖ ਸੁਵਿਧਾਵਾਂ ਦਾ ਵਿਕਾਸ ਹੋਇਆ ਹੈ, ਉੱਥੇ ਨਾਲ ਹੀ ਮਨੁੱਖ ਦਾ ਆਂਤਰਿਕ ਤੇ ਆਤਮਿਕ ਪਤਨ ਵੀ ਹੋਇਆ ਹੈ, ਕਿਉਂਕਿ ਅੱਜ ਭਾਰਤਵਾਸੀ ਹਰੇਕ ਪਰਵ ਨੂੰ ਭੌਤਿਕ ਪੱਧਰ 'ਤੇ ਹੀ ਮਨਾਉਂਦੇ ਹਨ, ਜਿਸ ਨਾਲ ਹੋਲੀ, ਦੁਸਹਿਰਾ, ਦੀਵਾਲੀ ਤੇ ਲੋਹੜੀ ਵਰਗੇ ਪਰਵਾਂ ਦੀ ਗਰਿਮਾ ਫਿੱਕੀ ਹੋ ਰਹੀ ਹੈ | ਸਵਾਮੀ ਜੀ ਨੇ ਹੋਲੀ ਪਰਵ ਦੀ ਮਹਾਨਤਾ ਨੂੰ ਦੱਸਦੇ ਹੋਏ ਕਿਹਾ ਯੁੱਗਾਂ ਤੋਂ ਹੋਲੀ ਦਾ ਪਰਵ ਅਗਿਆਨ, ਅਭਿਮਾਨ, ਝੂਠ, ਤੇ ਹਨੇਰੇ ਦੀ ਪ੍ਰਤੀਕ ਹੋਲਿਕਾ 'ਤੇ ਗਿਆਨ, ਸੱਚ, ਸ਼ੀਲ, ਭਗਤੀ ਤੇ ਪ੍ਰਕਾਸ਼ ਦੇ ਪ੍ਰਤੀਕ ਪ੍ਰਹਿਲਾਦ ਦੀ ਜਿੱਤ ਦਾ ਪ੍ਰਤੀਕ ਹੈ | ਦੁੱਖ ਦਾ ਵਿਸ਼ਾ ਹੈ ਕਿ ਅੱਜ ਭਾਰਤ ਦੇਸ਼ 'ਚ ਹੋਲੀ ਦੇ ਪਵਿੱਤਰ ਦਿਹਾੜੇ 'ਤੇ ਜ਼ਿਆਦਾਤਰ ਪੜ੍ਹੇ ਲਿਖੇ ਅਤੇ ਸੂਝਵਾਨ ਨੌਜਵਾਨ ਨਸ਼ਾ ਕਰਦੇ ਹਨ ਤੇ ਰਸਾਇਣ ਭਰਪੂਰ ਰੰਗਾਂ ਦੀ ਵਰਤੋਂ ਕਰਕੇ ਪਾਣੀ ਦੀ ਨਿਰਾਰਥਕ ਵਰਤੋਂ ਕਰਕੇ ਇਸ ਪਰਵ ਨੂੰ ਗ਼ਲਤ ਰੂਪ ਪ੍ਰਦਾਨ ਕਰ ਰਹੇ ਹਨ | ਅੱਜ ਜ਼ਰੂਰਤ ਹੈ ਕਿ ਇਸ ਪਰਵ ਤੇ ਨਸ਼ੇ ਦੀ, ਆਤੰਕਵਾਦ ਦੀ, ਭਿ੍ਸ਼ਟਾਚਾਰ ਦੀ, ਅਗਿਆਨਤਾ ਦੀ ਹੋਲਿਕਾ ਸਾੜ ਕੇ ਅਤੇ ਪਾਣੀ ਬਚਾ ਕੇ ਆਪਣੇ ਭਾਰਤ ਦੇਸ਼ ਦੀ ਜਵਾਨੀ ਅਤੇ ਕਿਸਾਨੀ ਨੂੰ ਬਚਾਈਏ ਜਿਸ ਨਾਲ ਇਕ ਸੱਚੇ ਸੁੱਚੇ ਰਾਸ਼ਟਰ ਦੀ ਸਿਰਜਣਾ ਹੋ ਸਕੇ | ਸਾਧਵੀ ਵੀਰੇਸ਼ਵਰੀ ਭਾਰਤੀ, ਸੰਦੀਪ ਭਾਰਤੀ ਤੇ ਅਵਿਨਾਸ਼ ਭਾਰਤੀ ਨੇ ਭਜਨ ਗਾ ਕੇ ਸਾਧਕਾਂ ਦਾ ਸਕਾਰਾਤਮਿਕ ਮਾਰਗ ਦਰਸ਼ਨ ਵੀ ਕੀਤਾ |

ਪਿਛਲੀ ਖ਼ਬਰ ਨਡਾਲਾ ਪੁਲਿਸ ਨੇ ਟ੍ਰੈਫ਼ਿਕ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਦੇ ਚਲਾਨ ਕੱਟੇ <br/> ਅਗਲੀ ਖ਼ਬਰ ਸੁਭਾਨਪੁਰ ਰੋਡ 'ਤੇ ਅਣਪਛਾਤੇ ਨੌਜਵਾਨ ਦੀ ਲਾਸ਼ ਬਰਾਮਦ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।