19-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-03-2026

ਕਰਮਚਾਰੀ ਰਾਜ ਬੀਮਾ ਨਿਗਮ ਦੇ 75ਵੇਂ ਸਥਾਪਨਾ ਦਿਵਸ ਸੰਬੰਧੀ ਚਾਚੋਕੀ ਵਿਖੇ ਯੋਗ ਕੈਂਪ ਤੇ ਜਾਗਰੂਕਤਾ ਸਮਾਗਮ <br/>

ਅਜੀਤ ਡੈਸਕ 03-03-2026
ਕਪੂਰਥਲਾ, 2 ਮਾਰਚ (ਵਿਸ਼ੇਸ਼ ਪ੍ਰਤੀਨਿਧ)-ਕਰਮਚਾਰੀ ਰਾਜ ਬੀਮਾ ਨਿਗਮ (ਈ. ਐਸ. ਆਈ. ਸੀ.) ਦੇ 75ਵੇਂ ਸਥਾਪਨਾ ਦਿਵਸ ਦੇ ਸੰਬੰਧ 'ਚ ਚਾਚੋਕੀ (ਫਗਵਾੜਾ) ਵਿਖੇ ਸਥਿਤ ਮੈਸਰਜ ਸੰਪੂਰਨਾ ਫੀਡ ਪ੍ਰਾਈਵੇਟ ਲਿਮਟਿਡ 'ਚ ਯੋਗ ਕੈਂਪ ਤੇ ਜਾਗਰੂਕਤਾ ਸਮਾਗਮ ਕਰਵਾਇਆ | ਯੋਗ ਕੈਂਪ 'ਚ ਈ. ਐਸ. ਆਈ. ਹਸਪਤਾਲ ਫਗਵਾੜਾ ਦੇ ਏ. ਐਮ. ਓ. ਡਾ. ਰਜੀਵ ਕੁਮਾਰ ਤੇ ਉਨ੍ਹਾਂ ਦੀ ਟੀਮ ਨੇ ਕੈਂਪ 'ਚ ਸ਼ਾਮਿਲ ਮੁਲਾਜ਼ਮਾਂ ਨੂੰ ਯੋਗ ਦੇ ਵੱਖ-ਵੱਖ ਆਸਣ ਕਰਵਾਏ ਤੇ ਸਿਹਤ ਸੰਬੰਧੀ ਜਾਗਰੂਕਤਾ ਪੈਦਾ ਕਰਨ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ | ਕੈਂਪ ਮੌਕੇ ਉੱਤਮ ਕੁਮਾਰ ਸ਼ਾਖਾ ਪ੍ਰਬੰਧਕ ਫਗਵਾੜਾ ਨੇ ਮੁਲਾਜ਼ਮਾਂ ਨੂੰ ਈ. ਐਸ. ਆਈ. ਦੀਆਂ ਵੱਖ-ਵੱਖ ਯੋਜਨਾਵਾਂ ਤੇ ਉਨ੍ਹਾਂ ਦੇ ਲਾਭ ਬਾਰੇ ਜਾਣਕਾਰੀ ਦਿੱਤੀ | ਮਿੱਲ ਦੇ ਐਚ. ਆਰ. ਹੈੱਡ ਸਵਾਪਨਿਲ ਰਾਣਾ ਨੇ ਈ. ਐਸ. ਆਈ. ਵਲੋਂ ਕੀਤੇ ਇਸ ਉਪਰਾਲੇ ਦੀ ਸ਼ਲਾਘਾ ਕੀਤੀ | ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਦੇ ਕੈਂਪ ਮੁਲਾਜ਼ਮਾਂ ਦੀ ਭਲਾਈ ਦੇ ਨਾਲ-ਨਾਲ ਉਨ੍ਹਾਂ ਨੂੰ ਵੱਖ-ਵੱਖ ਸਕੀਮਾਂ ਬਾਰੇ ਜਾਗਰੂਕ ਕਰਨ ਵਿਚ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹਨ | ਇਥੇ ਵਰਨਣਯੋਗ ਹੈ ਕਿ ਈ. ਐਸ. ਆਈ. ਸੀ. ਦੀ 75ਵੇਂ ਸਥਾਪਨਾ ਦਿਵਸ 'ਤੇ ਇਸ ਤਰ੍ਹਾਂ ਦੇ ਪ੍ਰੋਗਰਾਮ ਕਰਵਾਉਣ ਦਾ ਮੁੱਖ ਉਦੇਸ਼ ਮੁਲਾਜ਼ਮਾਂ ਨੂੰ ਸਮਾਜਿਕ ਸੁਰੱਖਿਆ ਯੋਜਨਾਵਾਂ ਨਾਲ ਜੋੜਣ ਤੇ ਉਨ੍ਹਾਂ ਦੀ ਸਿਹਤ ਸੇਵਾਵਾਂ ਉਨ੍ਹਾਂ ਦੇ ਕੰਮ ਵਾਲੇ ਸਥਾਨ ਤੱਕ ਪਹੁੰਚਾਉਣਾ ਹੈ |

ਪਿਛਲੀ ਖ਼ਬਰ ਨੰਬਰਦਾਰ ਸੁਲੱਖਣ ਸਿੰਘ ਦੇ ਪਰਿਵਾਰ ਵਲੋਂ ਸਰਕਾਰੀ ਸਕੂਲ ਹੈਬਤਪੁਰ ਨੂੰ ਸਟੇਸ਼ਨਰੀ ਭੇਟ <br/> ਅਗਲੀ ਖ਼ਬਰ ਬਾਮਸੇਫ ਦੇ ਸੰਸਥਾਪਕ ਮੈਂਬਰ ਦੀਨਾ ਭਾਨਾ ਦੇ ਜਨਮ ਦਿਨ ਨੂੰ ਸਮਰਪਿਤ ਸਮਾਗਮ ਕਰਵਾਇਆ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।