20-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-03-2026

ਐਮ. ਜੀ. ਐਨ. ਸਕੂਲ ਦੇ ਟੇਬਲ ਟੈਨਿਸ ਕੋਚ ਵਿਜੇ ਮੋਹਨ ਨੇ ਕੀਤਾ ਮਾਸਟਰਜ਼ ਟੇਬਲ ਟੈਨਿਸ ਟੂਰਨਾਮੈਂਟ 'ਚ ਸ਼ਾਨਦਾਰ ਪ੍ਰਦਰਸ਼ਨ <br/>

ਅਜੀਤ ਡੈਸਕ 04-03-2026
ਕਪੂਰਥਲਾ, 3 ਮਾਰਚ (ਵਿ.ਪ੍ਰ.)-ਐਮ. ਜੀ. ਐਨ. ਪਬਲਿਕ ਸਕੂਲ ਕਪੂਰਥਲਾ ਦੇ ਟੇਬਲ ਟੈਨਿਸ ਦੇ ਕੋਚ ਵਿਜੇ ਮੋਹਨ ਨੇ ਲੁਧਿਆਣਾ ਜ਼ਿਲ੍ਹਾ ਟੇਬਲ ਟੈਨਿਸ ਐਸੋਸੀਏਸ਼ਨ ਵਲੋਂ ਕਰਵਾਏ ਗਏ ਦੂਜੇ ਸਵ. ਸੁਰੇਸ਼ ਸ਼ਰਮਾ ਜੀ ਮੈਮੋਰੀਅਲ ਮਾਸਟਰਜ਼ ਟੇਬਲ ਟੈਨਿਸ ਟੂਰਨਾਮੈਂਟ 'ਚ ਆਪਣੀ ਖੇਡ ਦਾ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ 40 ਤੋਂ ਵੱਧ ਉਮਰ ਦੀ ਸ਼ੇ੍ਰਣੀ 'ਚ ਚਾਂਦੀ ਤੇ 39 ਤੋਂ ਵੱਧ ਉਮਰ ਦੀ ਸ਼ੇ੍ਰਣੀ 'ਚ ਕਾਂਸੀ ਤੇ ਡਬਲਜ਼ ਸ਼ੇ੍ਰਣੀ 'ਚ ਇਕ ਹੋਰ ਕਾਂਸੀ ਦਾ ਤਗਮਾ ਜਿੱਤ ਕੇ ਸਕੂਲ ਦਾ ਨਾਂਅ ਰੌਸ਼ਨ ਕੀਤਾ | ਇਥੇ ਵਰਨਣਯੋਗ ਹੈ ਕਿ ਵਿਜੇ ਮੋਹਨ ਨੇ ਹਾਲ ਹੀ ਵਿਚ ਥਾਈਲੈਂਡ ਵਿਚ ਕਰਵਾਏ ਓਪਨ ਟੇਬਲ ਟੈਨਿਸ ਟੂਰਨਾਮੈਂਟ ਵਿਚ ਦੇਸ਼ ਦੀ ਪ੍ਰਤੀਨਿਧਤਾ ਕੀਤੀ, ਜਦਕਿ ਪਿਛਲੇ ਸਾਲ ਉਨ੍ਹਾਂ ਪੰਚਕੂਲਾ, ਲੁਧਿਆਣਾ, ਸੋਲਨ ਤੇ ਹੋਰ ਕਈ ਥਾਵਾਂ 'ਤੇ ਹੋਏ ਵੱਖ-ਵੱਖ ਟੂਰਨਾਮੈਂਟ ਵਿਚ ਸ਼ਾਨਦਾਰ ਖੇਡ ਦਾ ਪ੍ਰਦਰਸ਼ਨ ਕੀਤਾ ਤੇ ਉਨ੍ਹਾਂ ਦੀ ਅਗਵਾਈ ਵਿਚ ਐਮ. ਜੀ. ਐਨ. ਪਬਲਿਕ ਸਕੂਲ ਕਪੂਰਥਲਾ ਦੇ ਖਿਡਾਰੀਆਂ ਨੇ ਜ਼ਿਲ੍ਹਾ ਟੂਰਨਾਮੈਂਟ ਵਿਚ ਸਾਰੇ ਤਗਮੇ ਜਿੱਤ ਕੇ ਸਕੂਲ ਦਾ ਨਾਂਅ ਰੌਸ਼ਨ ਕੀਤਾ | ਕਪੂਰਥਲਾ ਟੇਬਲ ਟੈਨਿਸ ਐਸੋਸੀਏਸ਼ਨ ਦੇ ਪ੍ਰਧਾਨ ਹੇਮੰਤ ਮਿੱਢਾ ਨੇ ਵਿਜੇ ਮੋਹਨ ਨੂੰ ਉਨ੍ਹਾਂ ਦੀਆਂ ਮਨਮਤੀਆਂ ਪ੍ਰਾਪਤੀਆਂ ਲਈ ਵਧਾਈ ਦਿੱਤੀ ਤੇ ਉਨ੍ਹਾਂ ਨੂੰ ਭਵਿੱਖ 'ਚ ਸਫਲਤਾ ਲਈ ਸ਼ੁੱਭਕਾਮਨਾਵਾਂ ਦਿੱਤੀਆਂ |

ਪਿਛਲੀ ਖ਼ਬਰ ਸ੍ਰੀ ਗੁਰੂ ਨਾਨਕ ਦੇਵ ਮਾਡਲ ਸਕੂਲ 'ਚ ਦਸਵੀਂ ਦੇ ਵਿਦਿਆਰਥੀਆਂ ਨੂੰ ਦਿੱਤੀ ਵਿਦਾਇਗੀ ਪਾਰਟੀ ਅਗਲੀ ਖ਼ਬਰ ਹੋਲੇ ਮਹੱਲੇ 'ਤੇ ਜਾਣ ਵਾਲੀਆਂ ਸੰਗਤਾਂ ਲਈ ਲੰਗਰ ਜਾਰੀ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।