20-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-03-2026

ਕੈਂਬਰਿਜ ਸਕੂਲ ਵਿਖੇ ਅੱਗ ਸੁਰੱਖਿਆ ਸੰਬੰਧੀ ਮੌਕ ਡਰਿੱਲ ਕਰਵਾਈ <br/>

ਅਜੀਤ ਡੈਸਕ 04-03-2026
ਫਗਵਾੜਾ, 3 ਫ਼ਰਵਰੀ (ਹਰਜੋਤ ਸਿੰਘ ਚਾਨਾ)-ਕੈਂਬਰਿਜ ਇੰਟਰਨੈਸ਼ਨਲ ਵਿਖੇ ਵਿਦਿਆਰਥੀਆਂ ਤੇ ਸਟਾਫ਼ ਨੂੰ ਅੱਗ ਸੁਰੱਖਿਆ ਪ੍ਰਤੀ ਜਾਗਰੂਕ ਕਰਨ ਦੇ ਉਦੇਸ਼ ਨਾਲ ਮੋਕ ਫਾਇਰ ਡਰਿੱਲ ਦਾ ਆਯੋਜਨ ਕੀਤਾ | ਇਸ ਡਰਿੱਲ ਨੂੰ ਅੱਗ ਬੁਝਾਓ ਵਿਭਾਗ ਦੇ ਅਧਿਕਾਰੀਆਂ ਰਾਮ ਪ੍ਰਤਾਪ ਸੈਣੀ ਤੇ ਵਰਿੰਦਰ ਸਿੰਘ ਦੀ ਅਗਵਾਈ 'ਚ ਕਰਵਾਇਆ | ਡਰਿੱਲ ਦੌਰਾਨ ਸਕੂਲ ਕੈਂਪਸ 'ਚ ਡੈਮੋ ਰਾਹੀਂ ਦਿਖਾਇਆ ਗਿਆ ਕਿ ਅੱਗ ਲੱਗਣ ਦੀ ਸਥਿਤੀ 'ਚ ਕਿਸ ਤਰ੍ਹਾਂ ਘਬਰਾਏ ਬਿਨ੍ਹਾਂ, ਸ਼ਾਂਤੀ ਤੇ ਸਾਵਧਾਨੀ ਨਾਲ ਸਕੂਲ ਨੂੰ ਸੁਰੱਖਿਅਤ ਢੰਗ ਨਾਲ ਖਾਲੀ ਕਰਨਾ ਚਾਹੀਦਾ ਹੈ | ਵਿਦਿਆਰਥੀਆਂ ਨੂੰ ਫਾਇਰ ਅਲਾਰਮ ਦੀ ਪਹਿਚਾਣ, ਸੁਰੱਖਿਅਤ ਨਿਕਾਸ ਮਾਰਗਾਂ ਦੀ ਵਰਤੋਂ ਤੇ ਇਕ ਦੂਜੇ ਦੀ ਮਦਦ ਕਰਨ ਬਾਰੇ ਜਾਣਕਾਰੀ ਦਿੱਤੀ ਗਈ | ਉਨ੍ਹਾਂ ਕਿਹਾ ਕਿ ਡਰਿੱਲ ਸਿਰਫ਼ ਇਕ ਅਭਿਆਸ ਨਹੀਂ ਸਗੋਂ ਜੀਵਨ ਸੁਰੱਖਿਆ ਨਾਲ ਜੁੜਿਆ ਬਹੁਤ ਹੀ ਮਹੱਤਵਪੂਰਨ ਹਿੱਸਾ ਹੈ | ਸਕੂਲ ਪਿ੍ੰ. ਜ਼ੋਰਾਵਰ ਸਿੰਘ ਨੇ ਕਿਹਾ ਕਿ ਸਕੂਲ ਭਵਿੱਖ 'ਚ ਵੀ ਇਸ ਤਰ੍ਹਾਂ ਦੀ ਸੁਰੱਖਿਆ ਗਤੀਵਿਧੀਆਂ ਨਿਯਮਿਤ ਤੌਰ 'ਤੇ ਕਰਵਾਉਂਦਾ ਰਹੇਗਾ ਤਾਂ ਜੋ ਬੱਚੇ ਹਰ ਕਿਸਮ ਦੀ ਸਥਿਤੀ ਨਾਲ ਮਾਨਸਿਕ ਤੇ ਵਿਹਾਰਿਕ ਤੌਰ 'ਤੇ ਤਿਆਰ ਰਹਿਣ |

ਪਿਛਲੀ ਖ਼ਬਰ ਮਿਆਣੀ ਬਹਾਦਰ 'ਚ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦਾ ਦੁਬਾਰਾ ਗਠਨ <br/> ਅਗਲੀ ਖ਼ਬਰ ਆਨੰਦ ਪਬਲਿਕ ਸਕੂਲ 'ਚ ਹੋਲੀ ਦਾ ਤਿਉਹਾਰ ਮਨਾਇਆ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।