30-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-03-2026

ਪਤੀ ਦੀ ਮੌਤ, ਪਤਨੀ ਦੇ ਬਿਆਨਾਂ 'ਤੇ ਚਾਰ ਵਿਅਕਤੀਆਂ ਦੇ ਖ਼ਿਲਾਫ਼ ਮੁਕੱਦਮਾ ਦਰਜ

ਅਜੀਤ ਡੈਸਕ 08-03-2026
ਸੁਭਾਨਪੁਰ, 7 ਮਾਰਚ (ਸਤਨਾਮ ਸਿੰਘ)-ਥਾਣਾ ਸੁਭਾਨਪੁਰ ਦੀ ਪੁਲਿਸ ਵਲੋਂ ਮਿ੍ਤਕ ਵਿਅਕਤੀ ਦੀ ਪਤਨੀ ਦੇ ਬਿਆਨਾਂ ਦੇ ਆਧਾਰ 'ਤੇ ਚਾਰ ਵਿਅਕਤੀਆਂ ਦੇ ਖ਼ਿਲਾਫ਼ ਮੁਕੱਦਮਾ ਦਰਜ ਕਰਕੇ ਲਾਸ਼ ਨੂੰ ਆਪਣੇ ਕਬਜ਼ੇ ਵਿਚ ਲੈ ਕੇ ਪੋਸਟਮਾਰਟਮ ਕਰਵਾਇਆ ਜਾ ਰਿਹਾ ਹੈ | ਜਾਣਕਾਰੀ ਅਨੁਸਾਰ ਥਾਣਾ ਸੁਭਾਨਪੁਰ ਦੇ ਮੁਖੀ ਇੰਸਪੈਕਟਰ ਬਿਕਰਮਜੀਤ ਸਿੰਘ ਚੌਹਾਨ ਨੇ ਦੱਸਿਆ ਕੇ ਪੂਜਾ ਰਾਣੀ ਪਤਨੀ ਰਵੀ ਕੁਮਾਰ ਵਾਸੀ ਪਿੰਡ ਜੱਗਾ ਥਾਣਾ ਸੁਭਾਨਪੁਰ ਨੇ ਆਪਣੇ ਬਿਆਨਾਂ ਵਿਚ ਦੱਸਿਆ ਕਿ ਉਨ੍ਹਾਂ ਨੂੰ ਕਿਸੇ ਦਾ ਫ਼ੋਨ ਆਇਆ ਕਿ ਕਿ ਰਵੀ ਕੁਮਾਰ ਦਾ ਦਿਆਲਪੁਰ ਦੇ ਨਜ਼ਦੀਕ ਐਕਸੀਡੈਂਟ ਹੋ ਗਿਆ ਹੈ | ਮੈਂ ਉਸੇ ਵੇਲੇ ਆਪਣੇ ਭਰਾ ਨਾਲ ਗੱਲ ਕੀਤੀ, ਜਿਸ ਨੇ ਮੌਕੇ 'ਤੇ ਜਾ ਕੇ ਮੇਰੇ ਪਤੀ ਨੂੰ ਕਰਤਾਰਪੁਰ ਦੇ ਸਿਵਲ ਹਸਪਤਾਲ ਵਿਖੇ ਭਾਰਤੀ ਕਰਵਾਇਆ, ਜਿਥੇ ਡਾਕਟਰਾਂ ਨੇ ਉਸ ਨੂੰ ਸਿਵਲ ਹਸਪਤਾਲ ਜਲੰਧਰ ਵਿਖੇ ਰੈਫ਼ਰ ਕਰ ਦਿੱਤਾ | ਜਿਥੇ ਇਲਾਜ ਦੌਰਾਨ ਮੇਰੇ ਪਤੀ ਰਵੀ ਕੁਮਾਰ ਨੇ ਮੈਨੂੰ ਦੱਸਿਆ ਕਿ ਮੇਰਾ ਐਕਸੀਡੈਂਟ ਨਹੀਂ ਹੋਇਆ | ਮੈਨੂੰ ਚਾਰ ਜਣੇ ਡਰਾ ਧਮਕਾ ਕੇ ਦਿਆਲਪੁਰ ਦੇ ਰੇਲਵੇ ਫਾਟਕ ਵੱਲ ਲੈ ਗਏ ਜਿਥੇ ਉਨ੍ਹਾਂ ਨੇ ਮੇਰੀ ਡੰਡਿਆਂ ਤੇ ਰਾਡਾਂ ਨਾਲ ਬਹੁਤ ਜ਼ਿਆਦਾ ਕੁੱਟਮਾਰ ਕੀਤੀ ਹੈ | ਪੂਜਾ ਰਾਣੀ ਨੇ ਦੱਸਿਆ ਕੇ ਇਲਾਜ ਦੌਰਾਨ ਉਸ ਦੇ ਪਤੀ ਰਵੀ ਕੁਮਾਰ ਦੀ ਮੌਤ ਹੋ ਗਈ ਹੈ | ਉਸ ਨੇ ਆਪਣੇ ਬਿਆਨਾਂ ਵਿਚ ਦੱਸਿਆ ਕਿ ਉਸ ਨੂੰ ਬਾਅਦ ਵਿਚ ਪਤਾ ਲੱਗਿਆ ਕਿ ਉਸ ਦੇ ਪਤੀ ਨੂੰ ਲੰਬੜ, ਹੈਪੀ, ਡਾਕਟਰ ਤੇ ਪਿੰਦਾ ਪੁੱਤਰਾਨ ਨਾਮਲੂਮ ਵਾਸੀ ਪਿੰਡ ਦਿਆਲਪੁਰ ਨੇ ਧੱਕੇ ਨਾਲ ਡਰਾ ਧਮਕਾ ਕੇ ਦਿਆਲਪੁਰ ਦੇ ਰੇਲਵੇ ਫਾਟਕ ਨੇੜੇ ਲਿਜਾ ਕੇ ਕੁੱਟਮਾਰ ਕੀਤੀ ਹੈ | ਗੰਭੀਰ ਰੂਪ 'ਚ ਜ਼ਖ਼ਮੀ ਹੋਏ ਮੇਰੇ ਪਤੀ ਨੇ ਇਲਾਜ ਦੌਰਾਨ ਦਮ ਤੋੜਿਆ ਹੈ | ਐਸ. ਐਚ. ਓ. ਬਿਕਰਮਜੀਤ ਸਿੰਘ ਚੌਹਾਨ ਨੇ ਦੱਸਿਆ ਕੇ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਪੋਸਟਮਾਰਟਮ ਕਰਵਾਉਣ ਤੋਂ ਬਾਅਦ ਲਾਸ਼ ਨੂੰ ਵਾਰਸਾਂ ਹਵਾਲੇ ਕੀਤਾ ਜਾਵੇਗਾ | ਉਨ੍ਹਾਂ ਦੱਸਿਆ ਕੇ ਹਰ ਪਹਿਲੂ ਤੋਂ ਬਹੁਤ ਬਰੀਕੀ ਨਾਲ ਜਾਂਚ ਪੜਤਾਲ ਕੀਤੀ ਜਾ ਰਹੀ ਹੈ |
ਇਸ ਸੰਬੰਧੀ ਐਸ. ਐਚ. ਓ. ਬਿਕਰਮਜੀਤ ਸਿੰਘ ਚੌਹਾਨ ਨੇ ਕਿਹਾ ਕਿ ਇਕ ਵੀਡਿਓ ਸੰਬੰਧੀ ਪਤਾ ਲੱਗਾ ਹੈ | ਵੀਡਿਓ ਦੇ ਵਕੂਏ ਦੀ ਜਾਂਚ ਕੀਤੀ ਜਾ ਰਹੀ ਹੈ ਕੇ ਕੀਤੇ ਵੀਡਿਓ ਪੁਰਾਣੀ ਤਾਂ ਨਹੀਂ ਉਨ੍ਹਾਂ ਕਿਹਾ ਕਿ ਇਹ ਦੇਖਿਆ ਜਾ ਰਿਹਾ ਹੈ ਕੇ ਕੁੱਟਮਾਰ ਕਰਨ ਵਾਲੇ ਵਿਅਕਤੀਆਂ ਨੇ ਕਿਸ ਜਗ੍ਹਾ 'ਤੇ ਇਸ ਘਟਨਾ ਨੂੰ ਅੰਜਾਮ ਦਿੱਤਾ ਹੈ | ਉਨ੍ਹਾਂ ਕਿਹਾ ਕਿ ਜੁਰਮ ਕਰਨ ਵਾਲੇ ਕਿਸੇ ਵੀ ਦੋਸ਼ੀ ਨੂੰ ਬਖ਼ਸ਼ਿਆ ਨਹੀਂ ਜਾਵੇਗਾ |
ਪਿਛਲੀ ਖ਼ਬਰ ਹੈਰੋਇਨ ਅਤੇ ਚੂਰਾ ਪੋਸਤ ਸਮੇਤ 3 ਵਿਅਕਤੀ ਕਾਬੂ ਅਗਲੀ ਖ਼ਬਰ ਜੁਆਇੰਟ ਐਕਸ਼ਨ ਕਮੇਟੀ ਦੇ ਸੱਦੇ 'ਤੇ ਪਾਵਰਕਾਮ ਦੀਆਂ ਵੱਖ-ਵੱਖ ਜਥੇਬੰਦੀਆਂ ਵਲੋਂ ਸਰਕਲ ਦਫ਼ਤਰ ਮੂਹਰੇ ਧਰਨਾ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।