11-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-04-2026

ਨੰਬਰਦਾਰਾਂ ਦਾ ਵਫ਼ਦ ਮਾਸਟਰ ਰਣਜੀਤ ਸਿੰਘ ਦੀ ਅਗਵਾਈ ਹੇਠ ਇੰਸਪੈਕਟਰ ਸੋਨਮਦੀਪ ਕੌਰ ਨੂੰ ਮਿਲਿਆ <br/>

ਅਜੀਤ ਡੈਸਕ 04-04-2026
ਤਲਵੰਡੀ ਚੌਧਰੀਆਂ, 3 ਅਪ੍ਰੈਲ (ਪਰਸਨ ਲਾਲ ਭੋਲਾ)-ਪਬਲਿਕ ਮੀਟਿੰਗਾਂ ਦੇ ਸੰਬੰਧ 'ਚ ਇਲਾਕੇ ਦੇ ਨੰਬਰਦਾਰਾਂ ਦਾ ਇਕ ਵਫ਼ਦ ਮਾਸਟਰ ਰਣਜੀਤ ਸਿੰਘ ਪ੍ਰਧਾਨ ਨੰਬਰਦਾਰ ਯੂਨੀਅਨ ਬਿਧੀਪੁਰ ਦੀ ਅਗਵਾਈ ਵਿਚ ਐਸ. ਐਚ. ਓ. ਇੰਸਪੈਕਟਰ ਸੋਨਮਦੀਪ ਕੌਰ ਥਾਣਾ ਤਲਵੰਡੀ ਚੌਧਰੀਆਂ ਨੂੰ ਮਿਲਿਆ | ਇਸ ਮੌਕੇ ਨੰਬਰਦਾਰ ਯੂਨੀਅਨ ਦੇ ਵਫ਼ਦ ਨੇ ਇਲਾਕੇ ਨੂੰ ਆ ਰਹੀਆਂ ਮੁਸ਼ਕਿਲਾਂ ਸੰਬੰਧੀ ਜਾਣਕਾਰੀ ਦਿੱਤੀ | ਇੰਸਪੈਕਟਰ ਸੋਨਮਦੀਪ ਕੌਰ ਨੇ ਕਿਹਾ ਕਿ ਪਬਲਿਕ ਦੇ ਸਹਿਯੋਗ ਤੋਂ ਬਿਨਾਂ ਪੁਲਿਸ ਕੋਈ ਵੀ ਸਾਰਥਿਕ ਕੰਮ ਨਹੀਂ ਕਰ ਸਕਦੀ | ਪੁਲਿਸ ਲੋਕਾਂ ਦੀ ਸੇਵਾ ਲਈ ਹੈ ਨਾ ਕਿ ਡਰ ਲਈ | ਪਬਲਿਕ ਤੇ ਪੁਲਿਸ ਦਾ ਪਵਿੱਤਰ ਰਿਸ਼ਤਾ ਹੈ ਇਸ ਨੂੰ ਕਾਇਮ ਰੱਖਣ ਲਈ ਪੁਲਿਸ ਨੂੰ ਇਮਾਨਦਾਰੀ ਤੇ ਸੇਵਾ ਸਮਰਪਿਤ ਹੋ ਕੇ ਕੰਮ ਕਰਨਾ ਚਾਹੀਦਾ ਹੈ ਸ਼ਰਤ ਹੈ ਕਿ ਲੋਕ ਸਾਥ ਦੇਣ | ਉਨ੍ਹਾਂ ਅੱਗੇ ਕਿਹਾ ਕਿ ਪਬਲਿਕ ਦੇ ਸਹਿਯੋਗ ਤੋਂ ਬਿਨਾਂ ਤਸਕਰਾਂ, ਮਾੜੇ ਅਨਸਰਾਂ, ਰੇਤ ਮਾਫ਼ੀਆ, ਮੋਟਰਾਂ ਦੀਆਂ ਤਾਰਾਂ ਲਾਉਣ ਵਾਲਿਆਂ ਤੇ ਜੋ ਰਾਤ ਸਮੇਂ ਚੋਰੀ ਕਰਦੇ ਹਨ ਰੋਕਿਆ ਨਹੀਂ ਜਾ ਸਕਦਾ | ਅਜਿਹਾ ਤਦ ਹੀ ਹੋਵੇਗਾ ਜੇਕਰ ਪੁਲਿਸ ਨੂੰ ਗੁਪਤ ਸੂਚਨਾ ਮਿਲਦੀ ਹੋਵੇ | ਜੇਕਰ ਪਬਲਿਕ ਸਾਥ ਦੇਵੇ ਦੇਵੇਗੀ ਤਾਂ ਇਹ ਲੋਕ ਪੁਲਿਸ ਦੀ ਨਜ਼ਰ ਤੋਂ ਨਹੀਂ ਬਚ ਸਕਣਗੇ | ਸਾਡੀ ਅਪੀਲ ਹੈ ਕਿ ਹਰ ਪਾਰਟੀ ਆਗੂ, ਗ੍ਰਾਮ ਪੰਚਾਇਤ, ਪਤਵੰਤੇ ਸੱਜਣ ਥਾਣੇ ਆਓ ਹਰ ਇਕ ਦਾ ਮਾਣ ਸਤਿਕਾਰ ਕੀਤਾ ਜਾਵੇਗਾ | ਇੰਸਪੈਕਟਰ ਸੋਨਮਦੀਪ ਨੇ ਅੱਗੇ ਦੱਸਿਆ ਕਿ ਮੁਸ਼ਕਿਲ ਅਨੁਸਾਰ ਤੁਸੀਂ ਥਾਣੇ ਤੋਂ ਪਹਿਲਾਂ 112 ਨੰਬਰ 'ਤੇ ਵੀ ਆਪਣੀ ਸ਼ਿਕਾਇਤ ਦਰਜ ਕਰਵਾ ਸਕਦੇ ਹੋ | ਇਸ ਮੌਕੇ ਵਫ਼ਦ ਦੇ ਆਗੂ ਤੇ ਨੰਬਰਦਾਰ ਯੂਨੀਅਨ ਦੇ ਪ੍ਰਧਾਨ ਮਾਸਟਰ ਰਣਜੀਤ ਸਿੰਘ ਬਿਧੀਪੁਰ, ਰਜਿੰਦਰ ਸਿੰਘ ਦੰਦੂਪੁਰ, ਸਰਪੰਚ ਜੋਗਿੰਦਰ ਸਿੰਘ ਨੰਬਰਦਾਰ, ਨੰਬਰਦਾਰ ਨਰਿੰਦਰ ਸਿੰਘ ਠੱਟਾ, ਨੰਬਰਦਾਰ ਸੁਰਿੰਦਰ ਸਿੰਘ ਠੱਟਾ, ਅਵਤਾਰ ਸਿੰਘ ਆਦਿ ਹਾਜ਼ਰ ਸਨ |

ਪਿਛਲੀ ਖ਼ਬਰ ਪੰਜਾਬ ਸਰਕਾਰ ਦੇ ਸੰਵਾਦ ਪ੍ਰੋਗਰਾਮ ਤਹਿਤ ਨੂਰਪੁਰ ਜਨੂੰਹਾਂ ਵਿਖੇ ਕੀਤੀ ਅਹਿਮ ਮੀਟਿੰਗ <br/> ਅਗਲੀ ਖ਼ਬਰ ਸ੍ਰੀ ਗੁਰੂ ਹਰਿਕਿ੍ਸ਼ਨ ਪਬਲਿਕ ਸਕੂਲ 'ਚ ਨਵੇਂ ਵਿੱਦਿਅਕ ਸੈਸ਼ਨ ਦੀ ਸ਼ੁਰੂਆਤ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।