04-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-04-2026

ਹਮੀਰਾ ਨੇੜੇ ਅਣਪਛਾਤੇ ਵਿਅਕਤੀ ਦੀ ਲਾਸ਼ ਬਰਾਮਦ

ਅਜੀਤ ਡੈਸਕ 12-04-2026
ਕਪੂਰਥਲਾ, 11 ਅਪ੍ਰੈਲ (ਸਤਨਾਮ ਸਿੰਘ)-ਜੀ. ਟੀ. ਰੋਡ 'ਤੇ ਹਮੀਰਾ ਵਿਖੇ ਇਕ ਬੰਦ ਪਈ ਹਵੇਲੀ ਨੇੜੇ ਇਕ ਅਣਪਛਾਤੇ ਵਿਅਕਤੀ ਦੀ ਲਾਸ਼ ਮਿਲਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ | ਇਸ ਸੰਬੰਧੀ ਥਾਣਾ ਸੁਭਾਨਪੁਰ ਦੇ ਏ. ਐੱਸ. ਆਈ. ਹਰਜਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਬੀਤੀ ਦੇਰ ਰਾਤ ਸੂਚਨਾ ਮਿਲੀ ਸੀ ਕਿ ਜੀ. ਟੀ. ਰੋਡ 'ਤੇ ਹਮੀਰਾ ਵਿਖੇ ਇਕ ਬੰਦ ਪਈ ਹਵੇਲੀ ਨੇੜੇ ਲਗਪਗ 50 ਸਾਲਾ ਅਣਪਛਾਤੇ ਇਕ ਵਿਅਕਤੀ ਦੀ ਲਾਸ਼ ਪਈ ਹੈ | ਜਿਸ 'ਤੇ ਉਹ ਤੁਰੰਤ ਪੁਲਿਸ ਪਾਰਟੀ ਸਮੇਤ ਮੌਕੇ 'ਤੇ ਪੁੱਜੇ ਤੇ ਉਸ ਦੀ ਸ਼ਨਾਖ਼ਤ ਲਈ ਉਸ ਦੀ ਤਲਾਸ਼ੀ ਲਈ ਤਾਂ ਉਸ ਕੋਲੋਂ ਕੋਈ ਸ਼ਨਾਖ਼ਤ ਕਾਰਡ ਬਰਾਮਦ ਨਹੀਂ ਹੋਇਆ ਤੇ ਨੇੜਲੇ ਇਲਾਕੇ 'ਚ ਪੁੱਛਗਿੱਛ ਕਰਨ 'ਤੇ ਵੀ ਉਸ ਦੀ ਸ਼ਨਾਖ਼ਤ ਨਹੀਂ ਹੋ ਸਕੀ | ਜਿਸ ਉਪਰੰਤ ਲਾਸ਼ ਨੂੰ ਸਿਵਲ ਹਸਪਤਾਲ ਕਪੂਰਥਲਾ ਦੇ ਮੁਰਦਾ ਘਰ 'ਚ 72 ਘੰਟੇ ਵਾਸਤੇ ਸ਼ਨਾਖ਼ਤ ਲਈ ਰਖਵਾ ਦਿੱਤੀ ਗਈ ਹੈ ਤੇ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ |
ਪਿਛਲੀ ਖ਼ਬਰ ਖਾਲਸੇ ਦੇ ਸਾਜਨਾ ਦਿਵਸ ਨੂੰ ਸਮਰਪਿਤ ਟਿੱਬਾ ਵਿਖੇ 13 ਤੇ 14 ਅਪੈ੍ਰਲ ਨੂੰ ਕਰਵਾਏ ਜਾ ਰਹੇ ਟੂਰਨਾਮੈਂਟ ਦੀਆਂ ਤਿਆਰੀਆ... ਅਗਲੀ ਖ਼ਬਰ ਸ਼੍ਰੇਅਸ, ਪ੍ਰਭਸਿਮਰਨ ਤੇ ਪਿ੍ਆਂਸ਼ ਦੀ ਸ਼ਾਨਦਾਰ ਬੱਲੇਬਾਜ਼ੀ ਸਦਕਾ ਪੰਜਾਬ ਨੇ ਹੈਦਰਾਬਾਦ ਨੂੰ 6 ਵਿਕਟਾਂ ਨਾਲ ਹਰਾਇਆ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।