05-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-04-2026

ਵੇਈਾ ਘਾਟ ਭੁਲੱਥ 'ਤੇ ਖ਼ਾਲਸਾ ਸਾਜਨਾ ਦਿਵਸ ਦੀਆਂ ਤਿਆਰੀਆਂ ਮੁਕੰਮਲ-ਬਾਬਾ ਬਾਜਵਾ <br/>

ਅਜੀਤ ਡੈਸਕ 12-04-2026
ਭੁਲੱਥ, 11 ਅਪ੍ਰੈਲ (ਮੇਹਰ ਚੰਦ ਸਿੱਧੂ)-ਸਬ ਡਵੀਜ਼ਨ ਕਸਬਾ ਭੁਲੱਥ ਵੇਈਾ ਘਾਟ 'ਤੇ ਖ਼ਾਲਸਾ ਸਾਜਨਾ ਦਿਵਸ ਵਿਸਾਖੀ ਦੇ ਪਵਿੱਤਰ ਤਿਉਹਾਰ ਦੀਆਂ ਤਿਆਰੀਆਂ ਮੁਕੰਮਲ ਹੋ ਗਈਆਂ ਹਨ | ਇਸ ਸੰਬੰਧੀ ਵੇਈਾ ਘਾਟ ਦੇ ਮੁੱਖ ਸੇਵਾਦਾਰ ਬਾਬਾ ਬਲਵਿੰਦਰ ਸਿੰਘ ਬਾਜਵਾ ਨੇ ਦੱਸਿਆ ਕਿ 14 ਅਪ੍ਰੈਲ ਨੂੰ ਮੁੱਖ ਮਹਿਮਾਨ ਵਜੋਂ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਉਚੇਚੇ ਤੌਰ 'ਤੇ ਸ਼ਿਰਕਤ ਕਰਨਗੇ | ਇਸ ਮੌਕੇ ਢਾਡੀ ਜਥੇ ਰਾਗੀ ਜਥੇ, ਕਥਾਵਾਚਕ ਸੰਗਤਾਂ ਨੂੰ ਨਾਮ ਬਾਣੀ ਨਾਲ ਜੋੜਨਗੇ | ਉਨ੍ਹਾਂ ਦੱਸਿਆ ਕਿ ਵੇਈਾ ਘਾਟ ਦੇ ਸਾਫ਼ ਸਫ਼ਾਈ ਦਾ ਕੰਮ ਮੁਕੰਮਲ ਹੋ ਚੁੱਕਿਆ ਤੇ ਸ਼ੈੱਡ ਦੇ ਨਿਰਮਾਣ ਦਾ ਕੰਮ ਵੀ ਸੰਗਤਾਂ ਦੇ ਸਹਿਯੋਗ ਨਾਲ ਮੁਕੰਮਲ ਹੋ ਚੁੱਕਿਆ ਹੈ |
ਬਾਬਾ ਬਾਜਵਾ ਨੇ ਕਿਹਾ ਕਿ ਵੇਈਾ ਘਾਟ ਵਾਸਤੇ ਖ਼ਾਲਸਾ ਸਾਜਨਾ ਦਿਵਸ ਸੰਬੰਧੀ ਕੁੱਝ ਲੋਕ ਉਨ੍ਹਾਂ ਦੇ ਨਾਂਅ 'ਤੇ ਉਗਰਾਹੀ ਸੇਵਾ ਇਕੱਠੀ ਕਰ ਰਹੇ ਹਨ, ਜਿਸ ਕਰਕੇ ਲੋਕਾਂ ਨੂੰ ਗੁਮਰਾਹ ਕੀਤਾ ਜਾ ਰਿਹਾ ਹੈ | ਕਿਸੇ ਵੀ ਸ਼ਰਧਾਲੂ ਵਲੋਂ ਸੇਵਾ ਭੇਟਾਂ ਕਰਨੀ ਹੋਵੇ ਤਾਂ ਉਹ ਸਿੱਧਾ ਉਨ੍ਹਾਂ ਨਾਲ ਸੰਪਰਕ ਕਰਨ ਤਾਂ ਕਿ ਲੋਕ ਗੁੰਮਰਾਹ ਹੋਣ ਤੋਂ ਬਚ ਸਕਣ | ਇਸ ਮੌਕੇ ਤਰਲੋਕ ਸਿੰਘ, ਨਰਿੰਦਰ ਸਿੰਘ, ਓਮਦੀਪ, ਮਨਪ੍ਰੀਤ ਸਿੰਘ, ਰਾਹੁਲ, ਬਲਵਿੰਦਰ ਕੁਮਾਰ ਭੁਲੱਥ ਕਲੋਨੀ ਹਾਜ਼ਰ ਸਨ |

ਪਿਛਲੀ ਖ਼ਬਰ ਨਿਊ ਸਨਫ਼ਲਾਵਰ ਹਾਈ ਸਕੂਲ ਦੇ ਵਿਦਿਆਰਥੀਆਂ ਨੇ ਮੈਰਿਟ 'ਚੋਂ 10ਵਾਂ ਤੇ 16ਵਾਂ ਸਥਾਨ ਕੀਤਾ ਹਾਸਿਲ <br/> ਅਗਲੀ ਖ਼ਬਰ ਖਾਲਸੇ ਦੇ ਸਾਜਨਾ ਦਿਵਸ ਨੂੰ ਸਮਰਪਿਤ ਟਿੱਬਾ ਵਿਖੇ 13 ਤੇ 14 ਅਪੈ੍ਰਲ ਨੂੰ ਕਰਵਾਏ ਜਾ ਰਹੇ ਟੂਰਨਾਮੈਂਟ ਦੀਆਂ ਤਿਆਰੀਆ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।