05-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-04-2026

ਉਚੇਰੀ ਵਿੱਦਿਆ ਹਾਸਿਲ ਕਰਕੇ ਪਰਿਵਾਰ ਦਾ ਨਾਂਅ ਰੌਸ਼ਨ ਕਰਾਂਗੀ-ਅੰਸ਼ਿਕਾ <br/>

ਅਜੀਤ ਡੈਸਕ 12-04-2026
ਕਪੂਰਥਲਾ, 11 ਅਪ੍ਰੈਲ (ਸਡਾਨਾ)-ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਐਲਾਨੇ 8ਵੀਂ ਦੇ ਨਤੀਜੇ ਵਿਚ ਮੰਡੀ ਹਾਰਡਿੰਗ ਗੰਜ ਗਰਲਜ਼ ਹਾਈ ਸਕੂਲ ਦੀ ਵਿਦਿਆਰਥਣ ਅੰਸ਼ਿਕਾ ਨੇ 600 'ਚੋਂ 589 ਅੰਕ ਹਾਸਲ ਕਰਕੇ ਜ਼ਿਲ੍ਹੇ ਵਿਚੋਂ ਦੂਜਾ ਸਥਾਨ ਹਾਸਿਲ ਕੀਤਾ | ਅੰਸ਼ਿਕਾ ਨੇ ਗੱਲਬਾਤ ਦੌਰਾਨ ਕਿਹਾ ਕਿ ਇਸਦਾ ਸਾਰਾ ਸਿਹਰਾ ਉਸ ਦੀ ਮਾਂ ਤੇ ਅਧਿਆਪਕਾਂ ਦੇ ਸਿਰ ਜਾਂਦਾ ਹੈ, ਜਿਨ੍ਹਾਂ ਨੇ ਉਸ 'ਤੇ ਭਰੋਸਾ ਰੱਖਿਆ ਤੇ ਉਸ ਨੂੰ ਸਖ਼ਤ ਮਿਹਨਤ ਕਰਵਾਈ ਤਾਂ ਜੋ ਅੱਜ ਇਸ ਮੁਕਾਮ 'ਤੇ ਪਹੁੰਚ ਸਕੀ ਹੈ | ਉਸ ਨੇ ਕਿਹਾ ਕਿ ਉਹ ਆਉਣ ਵਾਲੇ ਸਮੇਂ ਦੌਰਾਨ ਵੀ ਹੋਰ ਮਿਹਨਤ ਕਰੇਗੀ ਤੇ ਉਚੇਰੀ ਵਿੱਦਿਆ ਹਾਸਿਲ ਕਰਕੇ ਚੰਗੇ ਮੁਕਾਮ 'ਤੇ ਪਹੁੰਚੇਗੀ | ਇਸ ਮੌਕੇ ਵਿਦਿਆਰਥਣ ਦੀ ਮਾਤਾ ਅਨੀਤਾ ਤੇ ਉਸਦੇ ਅਧਿਆਪਕਾਂ ਨੇ ਉਸ ਦਾ ਮੂੰਹ ਮਿੱਠਾ ਕਰਵਾਕੇ ਉਸ ਨੂੰ ਮੁਬਾਰਕਬਾਦ ਦਿੱਤੀ | ਇਸ ਮੌਕੇ ਅਧਿਆਪਕਾ ਜੋਤੀ ਸ਼ਰਮਾ, ਰਮਨਜੋਤ ਤੇ ਦੀਪਤੀ ਵੀ ਹਾਜ਼ਰ ਸਨ |

ਪਿਛਲੀ ਖ਼ਬਰ ਲਾਸ ਏਾਜਲਸ ਇੰਟਰਨੈਸ਼ਨਲ ਸਕੂਲ ਬੇਗੋਵਾਲ ਦਾ ਨਤੀਜਾ ਸ਼ਾਨਦਾਰ ਰਿਹਾ <br/> ਅਗਲੀ ਖ਼ਬਰ ਰਾਮਗੜ੍ਹੀਆ ਕਾਲਜ ਦੀ ਵਿਦਿਆਰਥਣ ਨੇ ਐਮ. ਏ. 'ਚੋਂ ਪਹਿਲਾ ਸਥਾਨ ਕੀਤਾ ਹਾਸਿਲ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।