05-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-04-2026

ਪੰਜਾਬ ਨਿਰਮਾਣ ਮਜ਼ਦੂਰ ਯੂਨੀਅਨ ਦੀ ਮਹੀਨਾਵਾਰ ਮੀਟਿੰਗ <br/>

ਅਜੀਤ ਡੈਸਕ 12-04-2026
ਭੁਲੱਥ, 11 ਅਪ੍ਰੈਲ (ਮੇਹਰ ਚੰਦ ਸਿੱਧੂ)-ਸਬ ਡਵੀਜ਼ਨ ਕਸਬਾ ਭੁਲੱਥ ਵਿਖੇ ਪੰਜਾਬ ਨਿਰਮਾਣ ਮਜ਼ਦੂਰ ਯੂਨੀਅਨ ਦੀ ਮਹੀਨਾਵਾਰੀ ਮੀਟਿੰਗ ਮਜ਼ਦੂਰ ਆਗੂ ਅਬਦੇਸ਼ ਯਾਦਵ ਦੀ ਅਗਵਾਈ ਵਿਚ ਹੋਈ | ਮੀਟਿੰਗ ਦੌਰਾਨ ਇਕ ਮਈ ਨੂੰ ਮਜ਼ਦੂਰ ਦਿਵਸ ਮਨਾਉਣ ਸੰਬੰਧੀ ਵਿਚਾਰ ਵਟਾਂਦਰਾ ਕੀਤਾ | ਇਸ ਮੌਕੇ ਇਕੱਤਰ ਹੋਏ ਮਜ਼ਦੂਰ ਸਾਥੀਆਂ ਨੂੰ ਸੰਬੋਧਨ ਕਰਦਿਆਂ ਅਬਦੇਸ਼ ਯਾਦਵ ਨੇ ਕਿਹਾ ਕਿ ਬੇਸ਼ੱਕ ਕੇਂਦਰ ਸਰਕਾਰ ਹੋਵੇ ਜਾਂ ਭਗਵੰਤ ਮਾਨ ਦੀ ਸੂਬਾ ਸਰਕਾਰ ਹੋਵੇ | ਵੱਧ ਰਹੀ ਮਹਿੰਗਾਈ ਨੂੰ ਕੰਟਰੋਲ ਕਰਨ ਵਿਚ ਅਸਮਰਥ ਨਜ਼ਰ ਆ ਰਹੀਆਂ ਹਨ | ਉਨ੍ਹਾਂ ਕਿਹਾ ਵੱਧ ਰਹੀ ਮਹਿੰਗਾਈ ਨੇ ਮਜ਼ਦੂਰ ਵਰਗ ਦਾ ਲੱਕ ਤੋੜ ਕੇ ਰੱਖ ਦਿੱਤਾ ਹੈ, ਰਸੋਈ ਗੈਸ ਦੇ ਰੇਟ ਵਧਣ ਕਰਕੇ ਗਰੀਬ ਲੋਕਾਂ ਨੂੰ ਗੈਸ ਸਿਲੰਡਰ ਨਹੀਂ ਮਿਲ ਰਹੇ, ਦੂਜੇ ਪਾਸੇ ਆਮ ਘਰੇਲੂ ਵਰਤੋਂ ਵਿਚ ਆਉਣ ਵਾਲੀਆਂ ਵਸਤਾਂ ਦੇ ਭਾਅ ਦਿਨ ਪ੍ਰਤੀ ਦਿਨ ਵੱਧ ਰਹੇ ਹਨ | ਦੂਜੇ ਪਾਸੇ ਬੇਰੁਜ਼ਗਾਰੀ, ਭਿ੍ਸ਼ਟਾਚਾਰੀ, ਰਿਸ਼ਵਤ ਖੋਰੀ ਵਧ ਰਹੀ ਹੈ, ਸਰਕਾਰੀ ਦਫ਼ਤਰ ਅੰਦਰ ਬਿਨਾਂ ਰਿਸ਼ਵਤ ਤੋਂ ਕੰਮ ਨਹੀਂ ਹੋ ਰਹੇ, ਆਮ ਲੋਕਾਂ ਦਾ ਸ਼ੋਸ਼ਣ ਹੋ ਰਿਹਾ ਹੈ, ਜਿਸ ਕਰਕੇ ਲੋਕ ਇਹਨਾਂ ਸਰਕਾਰਾਂ ਦੀਆਂ ਲੋਕ ਮਾਰੂ ਨੀਤੀਆਂ ਤੋਂ ਤੰਗ ਆ ਚੁੱਕੇ ਹਨ | ਉਨ੍ਹਾਂ ਕਿਹਾ ਕਿ ਜੇਕਰ ਹੁਕਮਰਾਨ ਸਰਕਾਰਾਂ ਵਲੋਂ ਆਮ ਮਜ਼ਦੂਰ ਵਰਗ ਦੇ ਲੋਕਾਂ ਦੀ ਤਰਾਸ਼ਦੀ ਵੱਲ ਧਿਆਨ ਨਾ ਦਿੱਤਾ ਗਿਆ ਤਾਂ ਆਉਣ ਵਾਲੇ ਦਿਨਾਂ ਅੰਦਰ ਪੰਜਾਬ ਨਿਰਮਾਣ ਮਜ਼ਦੂਰ ਯੂਨੀਅਨ ਸੰਘਰਸ਼ ਕਰਨ ਤੋਂ ਪਿੱਛੇ ਨਹੀਂ ਹਟੇਗੀ | ਇਸ ਮੌਕੇ ਬਲਾਕ ਪ੍ਰਧਾਨ ਬਲਵਿੰਦਰ ਸਿੰਘ ਕਮਰਾਏ, ਅਰਵਿੰਦਰ ਕੁਮਾਰ, ਅਖਿਲੇਸ਼ ਪਾਸਵਾਨ, ਸੁਰਿੰਦਰ ਕੁਮਾਰ, ਅਰਜਨ ਸਿੰਘ, ਗੁਰਿੰਦਰ ਕੁਮਾਰ ਮਹਿਤਾ, ਕਾਲੂ, ਸ਼ਾਮ ਸ਼ਾਹ, ਪ੍ਰਹਿਲਾਦ ਕੁਮਾਰ, ਸੁਭਾਸ਼ ਕੁਮਾਰ, ਮਹਾਨੰਦ ਮਹਿਤਾ, ਬਿਲਾਸ ਪਾਸਵਾਨ, ਲਾਲ ਚੰਦ ਸ਼ਰਮਾ, ਸੰਤੋਸ਼ ਕੁਮਾਰ, ਤਿਲਕ ਰਾਜ, ਠੇਕੇਦਾਰ ਜੋਗਿੰਦਰ ਪਾਲ, ਜਤਿੰਦਰ ਸਿੰਘ, ਰਾਜਕੁਮਾਰ ਪਾਸਵਾਨ, ਲਵ ਕਿਸ਼ੋਰ ਪਾਸਵਾਨ, ਸੰਤਰਾਮ, ਰਾਕੇਸ਼ ਕੁਮਾਰ ਯਾਦਵ, ਪ੍ਰਧਾਨ ਨੰਦਨ ਸਿੰਘ ਯਾਦਵ, ਸੁਨੀਲ ਕੁਮਾਰ ਮਹਿਤਾ ਤੇ ਹੋਰ ਹਾਜ਼ਰ ਸਨ |

ਪਿਛਲੀ ਖ਼ਬਰ ਖ਼ਾਲਸਾ ਪੰਥ ਦੇ ਸਾਜਨਾ ਦਿਵਸ ਸੰਬੰਧੀ ਗੁਰਦੁਆਰਾ ਸ੍ਰੀ ਸੰਗਤ ਸਾਹਿਬ 'ਚ ਸਮਾਗਮ 14 ਨੂੰ -ਭਾਈ ਸੁਰਿੰਦਰ ਸਿੰਘ ਅਗਲੀ ਖ਼ਬਰ ਦੀ ਰੈਵੀਨਿਊ ਪਟਵਾਰ ਯੂਨੀਅਨ ਨੇ ਡੀ. ਸੀ. ਅਕਾਸ਼ ਬਾਂਸਲ ਨੂੰ ਫੁੱਲਾਂ ਦਾ ਗੁਲਦਸਤਾ ਕੇ ਕੀਤਾ ਸਵਾਗਤ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।