15-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-04-2026

ਭਗਤਪੁਰ, ਭੁੱਲਰ ਤੇ ਪੰਨੂ ਨੂੰ ਬਲਾਕ ਪ੍ਰਧਾਨ ਬਣਾਉਣ 'ਤੇ ਹਾਈਕਮਾਨ ਦਾ ਧੰਨਵਾਦ <br/>

ਅਜੀਤ ਡੈਸਕ 13-04-2026
ਸੁਲਤਾਨਪੁਰ ਲੋਧੀ, 12 ਅਪ੍ਰੈਲ (ਨਰੇਸ਼ ਹੈਪੀ)-ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਵਲੋਂ ਸੰਗਠਨ ਸਿਰਜਣਾ ਅਭਿਆਨ ਤਹਿਤ ਸੁਲਤਾਨਪੁਰ ਲੋਧੀ ਦੇ ਮਿਹਨਤਕਸ਼ ਆਗੂਆਂ ਨੂੰ ਅਹਿਮ ਜ਼ਿੰਮੇਵਾਰੀਆਂ ਦੇਣ ਦੀ ਕਾਂਗਰਸੀ ਆਗੂਆਂ ਨੇ ਸ਼ਲਾਘਾ ਕੀਤੀ ਹੈ | ਸੁਲਤਾਨਪੁਰ ਲੋਧੀ ਤੋਂ ਮੁਖ਼ਤਿਆਰ ਸਿੰਘ ਭਗਤਪੁਰ ਨੂੰ ਬਲਾਕ ਪ੍ਰਧਾਨ ਜ਼ੋਨ ਨੰਬਰ 1, ਗੁਰਿੰਦਰ ਪਾਲ ਸਿੰਘ ਭੁੱਲਰ ਨੂੰ ਜ਼ੋਨ ਨੰਬਰ 2 ਤੇ ਨਰਿੰਦਰ ਸਿੰਘ ਪੰਨੂ ਨੂੰ ਬਲਾਕ ਪ੍ਰਧਾਨ ਸ਼ਹਿਰੀ ਨਿਯੁਕਤ ਕੀਤਾ ਗਿਆ ਹੈ | ਨਵ-ਨਿਯੁਕਤ ਬਲਾਕ ਪ੍ਰਧਾਨਾਂ ਨੇ ਕਾਂਗਰਸ ਹਾਈਕਮਾਨ, ਪੰਜਾਬ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਤੇ ਉਚੇਚੇ ਤੌਰ 'ਤੇ ਸਾਬਕਾ ਵਿਧਾਇਕ ਨਵਤੇਜ ਸਿੰਘ ਚੀਮਾ ਦਾ ਧੰਨਵਾਦ ਕੀਤਾ ਹੈ | ਉਨ੍ਹਾਂ ਕਿਹਾ ਕਿ ਪਾਰਟੀ ਵਲੋਂ ਦਿੱਤੀ ਗਈ ਇਹ ਜ਼ਿੰਮੇਵਾਰੀ ਨੂੰ ਉਹ ਤਨ ਦੇਹੀ ਤੇ ਇਮਾਨਦਾਰੀ ਨਾਲ ਨਿਭਾਉਣਗੇ | ਉਨ੍ਹਾਂ ਇਹ ਵੀ ਕਿਹਾ ਕਿ ਉਹ ਸਾਬਕਾ ਵਿਧਾਇਕ ਨਵਤੇਜ ਸਿੰਘ ਚੀਮਾ ਨਾਲ ਚਟਾਨ ਵਾਂਗ ਖੜ੍ਹੇ ਹਨ ਤੇ ਖੜ੍ਹੇ ਰਹਿਣਗੇ | ਨਵੇਂ ਚੁਣੇ ਗਏ ਬਲਾਕ ਪ੍ਰਧਾਨਾਂ ਨੂੰ ਵਧਾਈ ਦੇਣ ਵਾਲਿਆਂ 'ਚ ਸਾਹਿਬ ਸਿੰਘ ਭੁੱਲਰ ਨੰਬਰਦਾਰ, ਬਲਦੇਵ ਸਿੰਘ ਰੰਗੀਲਪੁਰ ਸਾਬਕਾ ਬਲਾਕ ਸੰਮਤੀ ਮੈਂਬਰ, ਬਲਕਾਰ ਸਿੰਘ ਹਰਨਾਮਪੁਰ, ਸਾਬਕਾ ਸਰਪੰਚ ਨਰਿੰਦਰ ਸਿੰਘ ਗਿੱਲਾਂ, ਮਨਪ੍ਰੀਤ ਸਿੰਘ ਬੂਹ, ਪਰਮਜੀਤ ਸਿੰਘ ਜੱਬੋਵਾਲ, ਸੰਗਤ ਸਿੰਘ ਰੰਧਾਵਾ, ਮੋਨੂੰ ਭੰਡਾਰੀ, ਜਗਪਾਲ ਸਿੰਘ ਚੀਮਾ ਸਾਬਕਾ ਵਾਈਸ ਪ੍ਰਧਾਨ ਨਗਰ ਕੌਂਸਲ, ਕੁਲਦੀਪ ਸਿੰਘ ਸਰੂਪਵਾਲ, ਨੰਬਰਦਾਰ ਨਿਰਮਲ ਸਿੰਘ ਸ਼ੇਖਮਾਂਗਾ, ਰਵੀਪਾਲ ਸਿੰਘ ਦੀਪੇਵਾਲ, ਬਲਵੰਤ ਸਿੰਘ ਬੂਲੇ, ਚਰਨਜੀਤ ਸ਼ਰਮਾ, ਹਰਦੀਪ ਸਿੰਘ ਗੱਟੀ, ਮਾਸਟਰ ਨਿਰਮਲ ਸਿੰਘ ਸ਼ੇਰਪੁਰ ਦੋਨਾਂ, ਅਮਰਜੀਤ ਸਿੰਘ, ਪਰਮਜੀਤ ਸਿੰਘ ਸੇਚਾ, ਦਿਲਬਾਗ ਸਿੰਘ ਰਾਮੇ, ਜੋਗਿੰਦਰ ਸਿੰਘ ਮੁਲਾਂਕਾਲਾ, ਸੁਖਮਨਪ੍ਰੀਤ ਸਿੰਘ ਯੂਥ ਪ੍ਰਧਾਨ, ਮਾਸਟਰ ਬਲਵੀਰ ਸਿੰਘ ਬਸਤੀ ਰੰਗੀਲਪੁਰ, ਯੋਗੇਸ਼ ਮੜੀਆ,ਅੰਮਿ੍ਤਪਾਲ ਲੱਖ ਵਰਿਆਂ, ਬਲਜੀਤ ਸਿੰਘ, ਹਰਮਨ ਪ੍ਰੀਤ ਅੱਲੂਵਾਲ, ਡਾ. ਗੁਰਵਿੰਦਰ ਅੱਲੂਵਾਲ, ਸੁਖਜਿੰਦਰ ਸਿੰਘ ਕਬੀਰਪੁਰ, ਜੱਗਾ ਸਿੰਘ, ਗੁਰਮੀਤ ਸਿੰਘ ਸ਼ੇਖਮਾਂਗਾ, ਬਲਜਿੰਦਰ ਸਿੰਘ ਪੀਏ, ਬਖ਼ਸ਼ੀਸ਼ ਸਿੰਘ ਬੂਸੋਵਾਲ, ਪ੍ਰਧਾਨ ਵੇਈਾ ਇਨਕਲੇਵ ਆਦਿ ਮੌਜੂਦ ਹਨ |

ਪਿਛਲੀ ਖ਼ਬਰ ਵਿਸਾਖੀ ਮੌਕੇ ਬੇਗੋਵਾਲ 'ਚ ਕਬੱਡੀ ਟੂਰਨਾਮੈਂਟ ਕੱਲ੍ਹ, ਤਿਆਰੀਆਂ ਜ਼ੋਰਾਂ 'ਤੇ <br/> ਅਗਲੀ ਖ਼ਬਰ ਸਾਬਕਾ ਸਰਪੰਚ ਕੁਲਦੀਪ ਸਿੰਘ ਨੂੰ ਸ਼ਰਧਾਂਜਲੀਆਂ ਭੇਟ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।