01-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-04-2026

ਪਾਵਰਕਾਮ ਦੇ ਸਬ ਡਵੀਜ਼ਨ ਨੰਬਰ 1 ਤੇ ਸਬ ਡਵੀਜ਼ਨ ਨੰਬਰ 2 ਦੇ ਮੁਲਾਜ਼ਮਾਂ ਸਾਂਝੇ ਤੌਰ 'ਤੇ ਕੀਤੀ ਰੋਸ ਰੈਲੀ <br/>

ਅਜੀਤ ਡੈਸਕ 18-04-2026
ਸੁਲਤਾਨਪੁਰ ਲੋਧੀ, 17 ਅਪ੍ਰੈਲ (ਨਰੇਸ਼ ਹੈਪੀ)-ਟੈਕਨੀਕਲ ਸਰਵਿਸ ਯੂਨੀਅਨ ਸੁਲਤਾਨਪੁਰ ਲੋਧੀ ਪਾਵਰਕਾਮ ਦੇ ਸਬ ਡਵੀਜ਼ਨ ਨੰਬਰ ਇਕ ਤੇ ਸਬ ਡਵੀਜ਼ਨ ਨੰਬਰ ਦੋ ਦੇ ਮੁਲਾਜ਼ਮਾਂ ਵਲੋਂ ਸਾਂਝੇ ਤੌਰ 'ਤੇ ਰੋਸ ਰੈਲੀ ਤੇ ਬਿਜਲੀ ਮੰਤਰੀ ਦੀ ਅਰਥੀ ਫ਼ੂਕ ਰੈਲੀ ਕੀਤੀ ਗਈ | ਜਿਸ 'ਚ ਬੁਲਾਰਿਆਂ ਨੇ ਕਿਹਾ ਕਿ ਜੇਕਰ ਸਰਕਾਰ ਨੇ ਮੁਲਾਜ਼ਮਾਂ ਦੀਆਂ ਮੰਨੀਆਂ ਮੰਗਾਂ ਲਾਗੂ ਨਾ ਕੀਤੀਆਂ ਤਾਂ ਸੰਘਰਸ਼ ਨੂੰ ਹੋਰ ਵੀ ਤੇਜ਼ ਕੀਤਾ ਜਾਵੇਗਾ | ਮੰਗਾਂ ਵਿਚ ਕੱਚੇ ਕਾਮਿਆਂ ਨੂੰ ਪੱਕਾ ਕਰਨਾ, ਠੇਕੇਦਾਰੀ ਸਿਸਟਮ ਨੂੰ ਬੰਦ ਕਰਨਾ, ਡੀ. ਏ. 'ਚ ਵਾਧਾ ਕਰਨਾ, ਖ਼ਾਲੀ ਅਸਾਮੀਆਂ ਨੂੰ ਭਰਨਾ ਆਦਿ ਸ਼ਾਮਿਲ ਹਨ | ਬੁਲਾਰਿਆਂ 'ਚ ਸੁਖਦੇਵ ਸਿੰਘ ਪੱਟੀ, ਅੰਮਿ੍ਤਪਾਲ ਸਿੰਘ ਜੱਜ ਤਲਵੰਡੀ ਚੌਧਰੀਆਂ, ਮੇਜਰ ਸਿੰਘ ਪ੍ਰਧਾਨ ਟੀ. ਐਸ. ਯੂ., ਯਾਦਵਿੰਦਰ ਸਿੰਘ, ਰੂਪ ਸਿੰਘ, ਗੁਰਪ੍ਰੀਤ ਸਿੰਘ, ਬਲਦੇਵ ਸਿੰਘ ਕੈਸ਼ੀਅਰ, ਗੁਰਦੀਪ ਸਿੰਘ, ਪਰਵੀਨ ਕੁਮਾਰ, ਸਰਵਨ ਕੁਮਾਰ ਜੇ.ਈ., ਹਰਪ੍ਰੀਤ ਸਿੰਘ ਜੇ. ਈ., ਗੁਰਵਿੰਦਰ ਸਿੰਘ ਆਦਿ ਵੀ ਹਾਜ਼ਰ ਸਨ | ਇਸ ਮੌਕੇ ਵਿਸ਼ੇਸ਼ ਤੌਰ 'ਤੇ ਸਰਕਲ ਪ੍ਰਧਾਨ ਗੁਰਦੀਪ ਸਿੰਘ ਜੇ. ਈ. ਟੀ. ਐਸ. ਯੂ. ਕਪੂਰਥਲਾ, ਰਣਜੀਤ ਸਿੰਘ ਰਾਣਾ (ਐਸ. ਐਸ. ਏ.) ਨੇ ਵਿਸ਼ੇਸ਼ ਤੌਰ 'ਤੇ ਸ਼ਮੂਲੀਅਤ ਕੀਤੀ |

ਪਿਛਲੀ ਖ਼ਬਰ ਸਰਦਾਰ ਜੱਸਾ ਸਿੰਘ ਆਹਲੂਵਾਲੀਆ ਦੀ ਯਾਦਗਾਰ ਬਣਾਉਣ ਸੰਬੰਧੀ ਆਹਲੂਵਾਲੀਆ ਸਭਾ ਨੇ ਡੀ. ਸੀ. ਨੂੰ ਦਿੱਤਾ ਮੰਗ ਪੱਤਰ <br/... ਅਗਲੀ ਖ਼ਬਰ ਬਾਵਾ ਲਾਲਵਾਨੀ ਪਬਲਿਕ ਸਕੂਲ ਦਾ 10ਵੀਂ ਜਮਾਤ ਦਾ ਨਤੀਜਾ ਸ਼ਾਨਦਾਰ ਰਿਹਾ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।