01-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-04-2026

ਸਰਦਾਰ ਜੱਸਾ ਸਿੰਘ ਆਹਲੂਵਾਲੀਆ ਦੀ ਯਾਦਗਾਰ ਬਣਾਉਣ ਸੰਬੰਧੀ ਆਹਲੂਵਾਲੀਆ ਸਭਾ ਨੇ ਡੀ. ਸੀ. ਨੂੰ ਦਿੱਤਾ ਮੰਗ ਪੱਤਰ <br/>

ਅਜੀਤ ਡੈਸਕ 18-04-2026
ਅਕਾਸ਼ ਬਾਂਸਲ ਵਲੋਂ ਸਭਾ ਨੂੰ ਢੁਕਵੀਂ ਜਗਾ ਦੇਣ ਦਾ ਭਰੋਸਾ
ਕਪੂਰਥਲਾ, 17 ਅਪ੍ਰੈਲ (ਵਿ.ਪ੍ਰ.)-ਆਹਲੂਵਾਲੀਆ ਸਭਾ ਰਜਿ. ਕਪੂਰਥਲਾ ਦੇ ਇਕ ਵਫ਼ਦ ਨੇ ਸਭਾ ਦੇ ਪ੍ਰਧਾਨ ਚਰਨਜੀਤ ਸਿੰਘ ਆਹਲੂਵਾਲੀਆ ਦੀ ਅਗਵਾਈ 'ਚ ਡਿਪਟੀ ਕਮਿਸ਼ਨਰ ਅਕਾਸ਼ ਬਾਂਸਲ ਨੂੰ ਇਕ ਮੰਗ-ਪੱਤਰ ਦੇ ਕੇ ਮੰਗ ਕੀਤੀ ਕਿ ਕਪੂਰਥਲਾ ਰਿਆਸਤ ਦੇ ਬਾਨੀ ਸੁਲਤਾਨ-ਉਲ-ਕੌਮ ਸਰਦਾਰ ਜੱਸਾ ਸਿੰਘ ਆਹਲੂਵਾਲੀਆ ਦੀ ਯਾਦਗਾਰ ਬਣਾਉਣ ਲਈ ਢੁਕਵੀਂ ਜਗਾ ਪ੍ਰਦਾਨ ਕੀਤੀ ਜਾਵੇ | ਸਭਾ ਦੇ ਪ੍ਰਧਾਨ ਤੇ ਹੋਰ ਮੈਂਬਰਾਂ ਨੇ ਡਿਪਟੀ ਕਮਿਸ਼ਨਰ ਨੂੰ ਦੱਸਿਆ ਕਿ ਸਭਾ ਵਲੋਂ ਯਾਦਗਾਰ ਵਾਸਤੇ ਦੋ ਥਾਵਾਂ ਦੀ ਨਿਸ਼ਾਨਦੇਹੀ ਕੀਤੀ ਗਈ ਹੈ ਇਨ੍ਹਾਂ 'ਚੋਂ ਇਕ ਸੈਨਿਕ ਸਕੂਲ ਦੇ ਮੇਨ ਗੇਟ ਦੇ ਸਾਹਮਣੇ ਛੋਟੇ ਗੇਟ ਦੇ ਵਿਚਕਾਰ ਤੇ ਦੂਜੀ ਸੈਨਿਕ ਸਕੂਲ ਦੇ ਪਿੱਛੇ ਜਲੰਧਰ ਰੋਡ 'ਤੇ ਪੈਂਦੇ ਗੇਟ ਦੇ ਸਾਹਮਣੇ ਵਾਲੀ ਖਾਲੀ ਥਾਂ ਵੀ ਸ਼ਾਮਿਲ ਹੈ | ਇਸ ਲਈ ਇਨ੍ਹਾਂ ਦੋਵਾਂ ਥਾਵਾਂ 'ਚੋਂ ਕਿਸੇ ਇਕ ਥਾਂ 'ਤੇ ਯਾਦਗਾਰ ਵਾਸਤੇ ਜਗਾ ਪ੍ਰਦਾਨ ਕੀਤੀ ਜਾਵੇ ਤਾਂ ਜੋ ਸਭਾ ਵਲੋਂ ਉਨ੍ਹਾਂ ਦੀ ਯਾਦਗਾਰ ਦੀ ਉਸਾਰੀ ਕੀਤੀ ਜਾ ਸਕੇ | ਡਿਪਟੀ ਕਮਿਸ਼ਨਰ ਨੇ ਸਭਾ ਦੇ ਵਫ਼ਦ ਨੂੰ ਵਿਸ਼ਵਾਸ ਦਿਵਾਇਆ ਕਿ ਉਹ ਮਾਲ ਵਿਭਾਗ ਦੇ ਅਧਿਕਾਰੀਆਂ ਦੀ ਡਿਊਟੀ ਲਗਾਕੇ ਢੁਕਵੀਂ ਜਗਾ ਦੀ ਨਿਸ਼ਾਨਦੇਹੀ ਕਰਵਾਉਣਗੇ | ਇਸ ਮੌਕੇ ਸਭਾ ਦੇ ਸੀਨੀਅਰ ਮੀਤ ਪ੍ਰਧਾਨ ਸਰਬਜੀਤ ਸਿੰਘ ਆਹਲੂਵਾਲੀਆ, ਹਰਜੀਤ ਸਿੰਘ ਵਾਲੀਆ ਲੰਡਨ ਪੈਲੇਸ ਵਾਲੇ, ਪ੍ਰੋ. ਹਰਜੀਤ ਸਿੰਘ ਆਹਲੂਵਾਲੀਆ, ਗੁਰਪ੍ਰੀਤ ਸਿੰਘ ਬੰਟੀ ਵਾਲੀਆ, ਅਮਨਜੋਤ ਸਿੰਘ ਵਾਲੀਆ, ਸਤਨਾਮ ਸਿੰਘ ਆਹਲੂਵਾਲੀਆ, ਆਕਾਸ਼ਦੀਪ ਸਿੰਘ ਆਹਲੂਵਾਲੀਆ, ਰਾਜਬੀਰ ਸਿੰਘ ਆਹਲੂਵਾਲੀਆ, ਅਵਤਾਰ ਸਿੰਘ ਆਹਲੂਵਾਲੀਆ, ਨਵਜੋਤ ਸਿੰਘ ਵਾਲੀਆ

ਪਿਛਲੀ ਖ਼ਬਰ ਪਿੰਡ ਰਾਏਪੁਰ ਪੀਰ ਬਖ਼ਸ਼ ਵਾਲਾ ਦੇ ਨੌਜਵਾਨ ਦੀ ਵਿਦੇਸ਼ 'ਚ ਮੌਤ <br/> ਅਗਲੀ ਖ਼ਬਰ ਪਾਵਰਕਾਮ ਦੇ ਸਬ ਡਵੀਜ਼ਨ ਨੰਬਰ 1 ਤੇ ਸਬ ਡਵੀਜ਼ਨ ਨੰਬਰ 2 ਦੇ ਮੁਲਾਜ਼ਮਾਂ ਸਾਂਝੇ ਤੌਰ 'ਤੇ ਕੀਤੀ ਰੋਸ ਰੈਲੀ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।