31-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-04-2026

'ਆਪ' ਵਲੋਂ ਡਾ. ਅੰਬੇਡਕਰ ਦਾ ਜਨਮ ਦਿਵਸ ਮਨਾਇਆ <br/>

ਅਜੀਤ ਡੈਸਕ 18-04-2026
ਫਗਵਾੜਾ, 17 ਅਪੈ੍ਰਲ (ਹਰਜੋਤ ਸਿੰਘ ਚਾਨਾ)-ਆਮ ਆਦਮੀ ਪਾਰਟੀ ਵਲੋਂ ਭਾਰਤ ਰਤਨ ਤੇ ਸੰਵਿਧਾਨ ਨਿਰਮਾਤਾ ਡਾ. ਬੀ.ਆਰ. ਅੰਬੇਡਕਰ ਦਾ ਜਨਮ ਦਿਵਸ ਵਿਧਾਨ ਸਭਾ ਹਲਕਾ ਦੇ ਇੰਚਾਰਜ ਹਰਨੂਰ ਸਿੰਘ ਹਰਜੀ ਮਾਨ ਦੀ ਅਗਵਾਈ ਹੇਠ ਸਥਾਨਕ ਗੁਰੂ ਹਰਗੋਬਿੰਦ ਨਗਰ ਸਥਿਤ ਡਾ. ਅੰਬੇਡਕਰ ਪਾਰਕ ਵਿਖੇ ਮਨਾਇਆ ਗਿਆ | ਸਮਾਗਮ 'ਚ ਜੋਗਿੰਦਰ ਸਿੰਘ ਮਾਨ ਸਾਬਕਾ ਮੰਤਰੀ ਪੰਜਾਬ ਨੇ ਵਿਸ਼ੇਸ਼ ਤੌਰ 'ਤੇ ਸ਼ਿਰਕਤ ਕੀਤੀ | ਉਨ੍ਹਾਂ ਨੇ ਪਾਰਕ ਵਿਖੇ ਸਥਾਪਤ ਬਾਬਾ ਸਾਹਿਬ ਡਾ. ਅੰਬੇਡਕਰ ਦੇ ਬੁੱਤ 'ਤੇ ਫੁੱਲਮਾਲਾਵਾਂ ਅਰਪਿਤ ਕਰਨ ਉਪਰੰਤ ਸਮੂਹ ਹਾਜ਼ਰੀਨ ਨੂੰ ਬਾਬਾ ਸਾਹਿਬ ਦੇ 135ਵੇਂ ਜਨਮ ਦਿਵਸ ਦੀ ਵਧਾਈ ਦਿੱਤੀ ਤੇ ਕਿਹਾ ਕਿ ਡਾ. ਅੰਬੇਡਕਰ ਭਾਰਤੀ ਸੰਵਿਧਾਨ ਦੇ ਲੇਖਕ ਹੀ ਨਹੀਂ ਸਗੋਂ ਇੱਕ ਦਰਸ਼ਕ, ਮਨੁੱਖੀ ਅਧਿਕਾਰਾਂ ਦੇ ਰਾਖੇ, ਦੁਖੀਆਂ ਤੇ ਮਜ਼ਲੂਮਾਂ ਲਈ ਮਸੀਹਾ ਤੇ ਨਾਰੀ ਜਾਤੀ ਦੇ ਮੁਕਤੀ ਦਾਤਾ ਵੀ ਸਨ | ਹਲਕਾ ਇੰਚਾਰਜ ਮਾਨ ਨੇ ਕਿਹਾ ਕਿ ਭਾਰਤ ਰਤਨ ਬਾਬਾ ਸਾਹਿਬ ਦਾ ਯੋਗਦਾਨ ਸਿਰਫ਼ ਸੰਵਿਧਾਨ ਤੱਕ ਸੀਮਤ ਨਹੀਂ | ਸਗੋਂ ਉਨ੍ਹਾਂ ਨੇ ਸਮਾਜਿਕ ਨਿਆਂ, ਸਿੱਖਿਆ, ਮਜ਼ਦੂਰ ਅਧਿਕਾਰਾਂ ਤੇ ਅÏਰਤਾਂ ਦੀ ਬਰਾਬਰੀ ਲਈ ਜੋ ਨੀਂਹ ਰੱਖੀ, ਉਹ ਅੱਜ ਵੀ ਸਾਡੇ ਲੋਕਤੰਤਰ ਦੀ ਤਾਕਤ ਹੈ | ਇਸ ਮੌਕੇ ਗੁਰਦੀਪ ਸਿੰਘ ਦੀਪਾ ਕੋਆਰਡੀਨੇਟਰ ਸਿੱਖਿਆ ਕ੍ਰਾਂਤੀ, ਇੰਦਰਜੀਤ ਸਿੰਘ ਕੌਂਸਲਰ, ਸੀਮਾ ਰਾਣਾ ਕੋਆਰਡੀਨੇਟਰ ਯੁੱਧ ਨਸ਼ਿਆਂ ਵਿਰੁੱਧ, ਰਵੀ ਸਿੱਧੂ ਕੌਂਸਲਰ, ਸੁਮਨ ਸ਼ਰਮਾ, ਰਵੀ ਕੁਮਾਰ ਮੰਤਰੀ, ਜੀਤ ਰਾਮ, ਮਦਨ ਲਾਲ ਬੰਟੀ ਟਿੱਬੀ, ਰਾਜਾ ਕੌਲਸਰ ਬਲਾਕ ਪ੍ਰਧਾਨ, ਰਵਿੰਦਰ ਸ਼ੇਰਗਿੱਲ, ਹੁਕਮ ਸਿੰਘ ਬਲਾਕ ਪ੍ਰਧਾਨ ਤੋਂ ਇਲਾਵਾ ਵੱਡੀ ਗਿਣਤੀ ਵਿਚ ਆਪ ਆਗੂ ਅਤੇ ਵਰਕਰ ਹਾਜ਼ਰ ਸਨ |

ਪਿਛਲੀ ਖ਼ਬਰ ਗੁਰੂ ਨਾਨਕਪੁਰਾ ਤੋਂ ਚੋਰੀ ਹੋਇਆ ਮੋਟਰਸਾਈਕਲ ਮਾਲਕ ਨੇ ਖ਼ੁਦ ਕੀਤਾ ਬਰਾਮਦ ਅਗਲੀ ਖ਼ਬਰ ਸੰਤ ਸੀਚੇਵਾਲ ਨੇ ਆਪਣੇ ਅਖ਼ਤਿਆਰੀ ਫ਼ੰਡ 'ਚੋਂ ਸੱਤ ਪਿੰਡਾਂ ਨੂੰ ਦਿੱਤੇ ਪਾਣੀ ਵਾਲੇ ਟੈਂਕਰ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।