31-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-04-2026

ਬੇਬੇ ਨਾਨਕੀ ਯੂਨੀਵਰਸਿਟੀ ਕਾਲਜ ਮਿੱਠੜਾ ਦਾ ਕੰਪਿਊਟਰ ਵਿਭਾਗ ਦਾ ਨਤੀਜਾ ਸ਼ਾਨਦਾਰ ਰਿਹਾ <br/>

ਅਜੀਤ ਡੈਸਕ 18-04-2026
ਕਪੂਰਥਲਾ, 17 ਅਪ੍ਰੈਲ (ਵਿ.ਪ੍ਰ.)-ਬੇਬੇ ਨਾਨਕੀ ਯੂਨੀਵਰਸਿਟੀ ਕਾਲਜ ਮਿੱਠੜਾ ਦਾ ਕੰਪਿਊਟਰ ਵਿਭਾਗ ਦਾ ਨਤੀਜਾ ਸ਼ਾਨਦਾਰ ਰਿਹਾ | ਕਾਲਜ ਦੇ ਬੀ. ਸੀ. ਏ. ਤੇ ਪੀ. ਜੀ. ਡੀ. ਸੀ. ਸਮੈਸਟਰ ਪਹਿਲਾ ਦੇ ਵਿਦਿਆਰਥੀਆਂ ਨੇ ਪ੍ਰੀਖਿਆ 'ਚ ਵਧੀਆ ਅੰਕ ਹਾਸਿਲ ਕੀਤੇ | ਵਿਭਾਗ ਦੀ ਮੁਖੀ ਡਾ. ਪਰਮਜੀਤ ਕੌਰ ਨੇ ਦੱਸਿਆ ਕਿ ਬੀ. ਸੀ. ਏ. ਸਮੈਸਟਰ ਪਹਿਲਾ ਦੀ ਵਿਦਿਆਰਥਣ ਮਾਨਸੀ ਨੇ ਕਾਲਜ ਵਿਚ ਪਹਿਲਾ, ਹਰਸਿਮਰਨ ਕੌਰ ਨੇ ਦੂਜਾ ਤੇ ਸਿਮਰਨਜੀਤ ਕੌਰ ਨੇ ਤੀਜਾ ਸਥਾਨ ਪ੍ਰਾਪਤ ਕੀਤਾ | ਇਸੇ ਤਰ੍ਹਾਂ ਪੀ. ਜੀ. ਡੀ. ਸੀ. ਏ. ਸਮੈਸਟਰ ਪਹਿਲਾ 'ਚ ਅਨੀਤਾ ਨੇ ਪਹਿਲਾ, ਹਰਮਿੰਦਰ ਕੌਰ ਨੇ ਦੂਜਾ ਤੇ ਤਰਕਜੋਤ ਨੇ ਤੀਜਾ ਸਥਾਨ ਲਿਆ | ਕਾਲਜ ਦੇ ਪਿ੍ੰਸੀਪਲ ਡਾ. ਜਗਸੀਰ ਸਿੰਘ ਬਰਾੜ ਨੇ ਸ਼ਾਨਦਾਰ ਨਤੀਜੇ ਲਈ ਵਿਦਿਆਰਥੀਆਂ, ਉਨ੍ਹਾਂ ਦੇ ਮਾਪਿਆਂ ਤੇ ਅਧਿਆਪਕਾਂ ਨੂੰ ਵਧਾਈ ਦਿੱਤੀ | ਉਨ੍ਹਾਂ ਕਿਹਾ ਕਿ ਕਾਲਜ ਵਿਦਿਆਰਥੀਆਂ ਨੂੰ ਉੱਚ ਮਿਆਰੀ ਸਿੱਖਿਆ ਪ੍ਰਦਾਨ ਕਰਨ ਲਈ ਨਿਰੰਤਰ ਯਤਨਸ਼ੀਲ ਹੈ | ਉਨ੍ਹਾਂ ਅਧਿਆਪਕਾ ਹਿਨਾ ਤੇ ਗੁਰਮੁਖ ਸਿੰਘ ਦੀ ਵੀ ਸ਼ਲਾਘਾ ਕੀਤੀ |

ਪਿਛਲੀ ਖ਼ਬਰ ਅਮਰੀਕਾ-ਇਜ਼ਰਾਈਲ ਵਲੋਂ ਈਰਾਨ ਵਿਰੁੱਧ ਵਿੱਢੀ ਜੰਗ ਖ਼ਿਲਾਫ਼ ਖੱਬੇ ਪੱਖੀ ਪਾਰਟੀਆਂ ਦੀ ਕਨਵੈਨਸ਼ਨ ਤੇ ਰੋਸ ਮਾਰਚ ਅਗਲੀ ਖ਼ਬਰ ਗੁਰੂ ਨਾਨਕਪੁਰਾ ਤੋਂ ਚੋਰੀ ਹੋਇਆ ਮੋਟਰਸਾਈਕਲ ਮਾਲਕ ਨੇ ਖ਼ੁਦ ਕੀਤਾ ਬਰਾਮਦ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।