30-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-04-2026

ਖ਼ਾਲਸਾ ਸਾਜਨਾ ਦਿਵਸ ਸਬੰਧੀ ਗੁਰਦੁਆਰਾ ਮੁਹੱਲਾ ਸੀਨਪੁਰਾ ਵਿਖੇ ਸਮਾਗਮ ਕਰਵਾਇਆ

ਅਜੀਤ ਡੈਸਕ 18-04-2026
ਕਪੂਰਥਲਾ, 17 ਅਪ੍ਰੈਲ (ਸਡਾਨਾ)-ਖ਼ਾਲਸਾ ਸਾਜਨਾ ਦਿਵਸ ਨੂੰ ਸਮਰਪਿਤ ਗੁਰਦੁਆਰਾ ਸਿੰਘ ਸਭਾ ਮੁਹੱਲਾ ਸੀਨਪੁਰਾ ਵਿਖੇ ਸਮਾਗਮ ਕਰਵਾਏ ਗਏ | ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਉਪਰੰਤ ਭਾਈ ਅੰਮਿ੍ਤ ਸਿੰਘ ਹਜ਼ੂਰੀ ਰਾਗੀ ਮੁਹੱਲਾ ਸੀਨਪੁਰਾ ਤੇ ਭਾਈ ਪਲਵਿੰਦਰ ਸਿੰਘ ਸਾਰੰਗ ਹਜ਼ੂਰੀ ਰਾਗੀ ਸਟੇਟ ਗੁਰਦੁਆਰਾ ਸਾਹਿਬ ਦੇ ਜਥੇ ਨੇ ਸੰਗਤਾਂ ਨੂੰ ਕਥਾ ਕੀਰਤਨ ਰਾਹੀਂ ਨਿਹਾਲ ਕੀਤਾ | ਇਸ ਮੌਕੇ ਭਾਈ ਗੁਲਜ਼ਾਰ ਸਿੰਘ ਨੇ ਸੰਗਤਾਂ ਨਾਲ ਗੁਰਮਤਿ ਵਿਚਾਰਾਂ ਦੀ ਸਾਂਝ ਪਾਈ | ਸਮਾਗਮ ਦੌਰਾਨ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਪਰਮਿੰਦਰ ਸਿੰਘ ਸੁਰਜੀਤ ਸਿੰਘ, ਹਰਭਜਨ ਸਿੰਘ ਚੀਮਾ, ਗੁਰਵਿੰਦਰ ਸਿੰਘ ਰਾਜਾ, ਹਰਮੀਤ ਸਿੰਘ ਭਾਟੀਆ, ਜਗਮੋਹਨ ਸਿੰਘ, ਸੁਰਜੀਤ ਸਿੰਘ ਵਿੱਕੀ, ਮਨਪ੍ਰੀਤ ਸਿੰਘ ਮਨੀ, ਭੁਪਿੰਦਰ ਸਿੰਘ ਨੀਟੂ, ਸੁਰਿੰਦਰਪਾਲ ਸਿੰਘ, ਦਲਬੀਰ ਸਿੰਘ ਖਹਿਰਾ, ਤਲਵਿੰਦਰ ਸਿੰਘ ਜਰਨੈਲ ਸਿੰਘ, ਵਿਸ਼ਪਿੰਦਰ ਸਿੰਘ, ਹਰਭਜਨ ਸਿੰਘ ਔਜਲਾ, ਕਮਲਜੀਤ ਸਿੰਘ ਲਾਂਭਾ, ਗੁਰਵਿੰਦਰ ਸਿੰਘ ਜੰਗੀ, ਸਰਬਜੀਤ ਸਿੰਘ ਤੇ ਹੋਰ ਹਾਜ਼ਰ ਸਨ |
ਪਿਛਲੀ ਖ਼ਬਰ ਡਾ. ਅੰਬੇਡਕਰ ਦੇ ਜਨਮ ਦਿਨ ਤੇ ਵਿਸਾਖੀ ਦਿਹਾੜੇ ਸਬੰਧੀ ਸਮਾਗਮ <br/> ਅਗਲੀ ਖ਼ਬਰ ਸਰਕਾਰੀ ਕਾਲਜ ਵਿਖੇ ਡਾ. ਬੀ.ਆਰ. ਅੰਬੇਡਕਰ ਦੇ ਜਨਮ ਦਿਨ ਮੌਕੇ ਸੈਮੀਨਾਰ ਕਰਵਾਇਆ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।