30-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-04-2026

ਖੇਤਾਂ 'ਚ ਖੜ੍ਹੀ ਟਰਾਲੀ ਦੇ ਚੋਰ ਚਾਰੇ ਟਾਇਰ ਸਮੇਤ ਰਿਮ ਲੈ ਕੇ ਹੋਏ ਫ਼ਰਾਰ <br/>

ਅਜੀਤ ਡੈਸਕ 18-04-2026
ਭੁਲੱਥ, 17 ਅਪ੍ਰੈਲ (ਮਨਜੀਤ ਸਿੰਘ ਰਤਨ)-ਇਥੋਂ ਨਜ਼ਦੀਕੀ ਪਿੰਡ ਰਾਮਗੜ੍ਹ ਦੇ ਕੋਲ ਕਰਤਾਰਪੁਰ ਵਾਲੀ ਸੜਕ 'ਤੇ ਖੇਤਾਂ 'ਚ ਖੜ੍ਹੀ ਇਕ ਟਰਾਲੀ ਦੇ ਚੋਰ ਚਾਰੇ ਟਾਇਰ ਲੈ ਕੇ ਫ਼ਰਾਰ ਹੋ ਗਏ | ਇਸ ਸੰਬੰਧੀ ਟਰੈਕਟਰ ਟਰਾਲੀ ਦੇ ਮਾਲਕ ਰਾਜਵਿੰਦਰ ਸਿੰਘ ਸ਼ੋਕਰ ਪੁੱਤਰ ਜਸਵੀਰ ਸਿੰਘ ਸਾਬਕਾ ਸਰਪੰਚ ਵਾਸੀ ਮਾਨਾ ਤਲਵੰਡੀ ਨੇ ਦੱਸਿਆ ਕਿ ਉਨ੍ਹਾਂ ਦੀ ਪੈਲੀ ਭੁਲੱਥ ਕਰਤਾਰਪੁਰ ਸੜਕ 'ਤੇ ਗੁਰਦੁਆਰਾ ਕਿੱਲੀ ਸਾਹਿਬ ਦੇ ਨਜ਼ਦੀਕ ਹੈ | ਬੀਤੀ ਰਾਤ ਉਸ ਟਰਾਲੀ ਆਲੂਆਂ ਨਾਲ ਭਰ ਕੇ ਸ਼ਹਿਰ ਨੂੰ ਜਾਣ ਲੱਗੇ ਤਾਂ ਉਨ੍ਹਾਂ ਦੀ ਟਰਾਲੀ ਖੇਤਾਂ ਵਿਚ ਖੁੱਭ ਗਈ ਅਤੇ ਰਾਤ ਨੂੰ ਕਰੀਬ 10 ਕੁ ਵਜੇ ਦੇ ਕਰੀਬ ਟਰਾਲੀ ਉਥੇ ਛੱਡ ਕੇ ਟਰੈਕਟਰ ਲੈ ਕੇ ਆਪਣੇ ਪਿੰਡ ਮਾਨਾ ਤਲਵੰਡੀ ਨੂੰ ਚਲੇ ਗਏ | ਸਵੇਰੇ ਕਰੀਬ 4 ਵਜੇ ਜਦੋਂ ਉਨ੍ਹਾਂ ਨੇ ਆ ਕੇ ਦੇਖਿਆ ਤਾਂ ਉਨ੍ਹਾਂ ਦੇ ਟਰਾਲੀ ਦੇ ਚਾਰੇ ਟਾਇਰ ਸਮੇਤ ਰਿਮਾਂ ਗ਼ਾਇਬ ਸਨ ਉਨ੍ਹਾਂ ਨੇ ਦੱਸਿਆ ਕਿ ਉਨ੍ਹਾਂ ਨੇ ਟਾਇਰ ਨਵੇਂ ਪਵਾਏ ਹੋਏ ਸਨ ਅਤੇ ਉਨ੍ਹਾਂ ਦਾ ਲਗਪਗ 1 ਲੱਖ ਰੁਪਏ ਦੇ ਕਰੀਬ ਦਾ ਨੁਕਸਾਨ ਹੋ ਗਿਆ |

ਪਿਛਲੀ ਖ਼ਬਰ ਲਾਇਲਪੁਰ ਖ਼ਾਲਸਾ ਕਾਲਜ ਅਰਬਨ ਅਸਟੇਟ ਦਾ ਬੀ. ਕਾਮ ਤੀਜੇ ਸਮੈਸਟਰ ਦਾ ਨਤੀਜਾ ਸ਼ਾਨਦਾਰ ਰਿਹਾ <br/> ਅਗਲੀ ਖ਼ਬਰ 8ਵੀਂ ਦੇ ਨਤੀਜਿਆਂ 'ਚ ਸ੍ਰੀ ਮਹਾਵੀਰ ਜੈਨ ਮਾਡਲ ਸਕੂਲ ਦਾ ਪ੍ਰਦਰਸ਼ਨ ਸ਼ਾਨਦਾਰ ਰਿਹਾ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।