13-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-04-2026

ਡਾ. ਭੀਮ ਰਾਓ ਅੰਬੇਡਕਰ ਦੇ 135ਵੇਂ ਜਨਮ ਦਿਨ ਨੂੰ ਸਮਰਪਿਤ ਆਰ. ਸੀ. ਐਫ. ਵਿਖੇ ਸਮਾਗਮ <br/>

ਅਜੀਤ ਡੈਸਕ 19-04-2026
ਹੁਸੈਨਪੁਰ, 18 ਅਪ੍ਰੈਲ (ਤਰਲੋਚਨ ਸਿੰਘ ਸੋਢੀ)-ਭਾਰਤ ਰਤਨ ਡਾ. ਭੀਮ ਰਾਓ ਅੰਬੇਡਕਰ ਦੇ 135ਵੇਂ ਜਨਮ ਦਿਨ ਨੂੰ ਸਮਰਪਿਤ ਆਲ ਇੰਡੀਆ ਐਸ. ਸੀ. ਐਸ. ਟੀ. ਰੇਲਵੇ ਇੰਪਲਾਈਜ਼ ਐਸੋਸੀਏਸ਼ਨ ਆਰ. ਸੀ. ਐਫ. ਕਪੂਰਥਲਾ ਵਲੋਂ ਵਾਰਿਸ ਸ਼ਾਹ ਹਾਲ ਰੇਲ ਕੋਚ ਫ਼ੈਕਟਰੀ ਕਪੂਰਥਲਾ ਵਿਖੇ ਪ੍ਰਭਾਵਸ਼ਾਲੀ ਸਮਾਗਮ ਕਰਵਾਇਆ | ਸਮਾਗਮ ਵਿਚ ਆਰ. ਸੀ. ਐਫ. ਦੇ ਜਨਰਲ ਮੈਨੇਜਰ ਅਜੈ ਨੰਦਨ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਦਿਆਂ ਬਾਬਾ ਸਾਹਿਬ ਦੀ ਤਸਵੀਰ ਅੱਗੇ ਦੀਵਾ ਜਗਾ ਕੇ ਤੇ ਸ਼ਰਧਾ ਦੇ ਫੁੱਲ ਭੇਟ ਕਰਕੇ ਸਮਾਗਮ ਦਾ ਉਦਘਾਟਨ ਕੀਤਾ ਜਦਕਿ ਆਰ. ਸੀ. ਐਫ. ਦੇ ਸਾਰੇ ਪਿ੍ੰਸੀਪਲਾਂ, ਵਿਭਾਗਾਂ ਦੇ ਮੁਖੀਆਂ ਤੇ ਸੀਨੀਅਰ ਅਧਿਕਾਰੀਆਂ ਵਲੋਂ ਵੀ ਬਾਬਾ ਸਾਹਿਬ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ ਗਏ | ਮੁੱਖ ਮਹਿਮਾਨ ਜਨਰਲ ਮੈਨੇਜਰ ਨੇ ਬਾਬਾ ਸਾਹਿਬ ਦੇ ਜੀਵਨ ਦੇ ਸੰਘਰਸ਼ਾਂ 'ਤੇ ਚਾਨਣਾ ਪਾਇਆ | ਆਲ ਇੰਡੀਆ ਐਸ. ਸੀ. ਐਸ. ਟੀ. ਰੇਲਵੇ ਇੰਪਲਾਈਜ਼ ਐਸੋਸੀਏਸ਼ਨ ਆਰ.ਸੀ.ਐਫ. ਕਪੂਰਥਲਾ ਦੇ ਪ੍ਰਧਾਨ ਇੰਜੀਨੀਅਰ ਜੀਤ ਸਿੰਘ ਨੇ ਆਪਣੇ ਪ੍ਰਧਾਨਗੀ ਭਾਸ਼ਨ ਵਿਚ ਸੰਗਠਨ ਦੀਆਂ ਗਤੀਵਿਧੀਆਂ 'ਤੇ ਚਾਨਣਾ ਪਾਉਂਦਿਆਂ ਆਰ. ਸੀ. ਐਫ. ਪ੍ਰਸ਼ਾਸਨ ਤੇ ਰੇਲਵੇ ਬੋਰਡ ਨੂੰ ਅਨੁਸੂਚਿਤ ਜਾਤੀ ਅਤੇ ਅਨੁਸੂਚਿਤ ਜਨਜਾਤੀ ਦੇ ਕਰਮਚਾਰੀਆਂ ਨੂੰ ਉਨ੍ਹਾਂ ਦੀਆਂ ਤਰੱਕੀਆਂ ਵਿਚ ਦਰਪੇਸ਼ ਸਮੱਸਿਆਵਾਂ ਨੂੰ ਬਿਨਾਂ ਦੇਰੀ ਦੇ ਹੱਲ ਕਰਨ ਦੀ ਅਪੀਲ ਕੀਤੀ | ਸਮਾਗਮ ਦੌਰਾਨ ਬੱਚਿਆਂ ਦੁਆਰਾ ਪੇਸ਼ ਕੀਤੀਆਂ ਗਈਆਂ ਸੰਸਕਿ੍ਤ ਕਵਿਤਾਵਾਂ ਤੇ ਸ਼ਕਤੀਸ਼ਾਲੀ ਭਾਸ਼ਣ ਬਹੁਤ ਹੀ ਸ਼ਲਾਘਾਯੋਗ ਸੀ, ਜਿਨ੍ਹਾਂ ਦਰਸ਼ਕਾਂ ਨੂੰ ਉਤਸੁਕਤਾ ਨਾਲ ਕੀਲਿਆ | ਇੰਦਰਜੀਤ ਰੂਪੋਵਾਲੀਆ ਦੁਆਰਾ ਨਿਰਦੇਸ਼ਤ ਨਾਟਕ 'ਕੁੜੇ ਮੈਂ ਖਿਲਾ ਗੁਲਾਬ' ਪੇਸ਼ ਕੀਤਾ | ਸਮਾਗਮ ਦੇ ਮੁੱਖ ਬੁਲਾਰੇ ਡਾ. ਗੁਰਮੀਤ ਸਿੰਘ ਕਲੇਰ ਮਾਜਰੀ ਨੇ ਬਾਬਾ ਸਾਹਿਬ ਦੇ ਸੰਘਰਸ਼ਮਈ ਜੀਵਨ, ਉਨ੍ਹਾਂ ਦੇ ਸਮਾਜਿਕ ਯੋਗਦਾਨ ਤੇ ਉਨ੍ਹਾਂ ਦੇ ਵਿਚਾਰਾਂ ਨੂੰ ਅਪਣਾਉਣ ਦੀ ਜ਼ਰੂਰਤ ਬਾਰੇ ਵਿਸਥਾਰ ਨਾਲ ਦੱਸਿਆ | ਸਟੇਜ ਸਕੱਤਰ ਦੀ ਭੂਮਿਕਾ ਜ਼ੋਨਲ ਸੈਕਟਰੀ ਆਰ. ਸੀ. ਮੀਨਾ ਵਲੋਂ ਨਿਭਾਈ ਗਈ | ਇਸ ਮੌਕੇ ਬਾਬਾ ਸਾਹਿਬ ਡਾ. ਅੰਬੇਡਕਰ ਸੁਸਾਇਟੀ ਜਲੰਧਰ ਕੈਂਟ ਦੇ ਪ੍ਰਧਾਨ ਰੋਸ਼ਨ ਭਾਰਤੀ ਨੇ ਬਾਬਾ ਸਾਹਿਬ ਦਾ ਇਕ ਵੱਡਾ ਚਿੱਤਰ ਜਾਰੀ ਕੀਤਾ | ਐਸੋਸੀਏਸ਼ਨ ਵਲੋਂ ਕੱਢੇ ਚੇਤਨਾ ਮਾਰਚ ਦੌਰਾਨ ਵੱਖ-ਵੱਖ ਥਾਵਾਂ 'ਤੇ ਲੰਗਰ ਲਗਾਉਣ ਵਾਲੀਆਂ ਸ਼ਖ਼ਸੀਅਤਾਂ ਨੂੰ ਵਿਸ਼ੇਸ਼ ਤੌਰ 'ਤੇ ਸਨਮਾਨਿਤ ਕੀਤਾ | ਸਮਾਗਮ ਨੂੰ ਸਫਲ ਬਣਾਉਣ 'ਚ ਐਡੀਸ਼ਨਲ ਸੈਕਟਰੀ ਦੇਸ ਰਾਜ, ਕਾਰਜਕਾਰੀ ਪ੍ਰਧਾਨ ਸੋਹਨ ਬੈਠਾ, ਖ਼ਜ਼ਾਨਚੀ ਧਰਮਵੀਰ ਸਿੰਘ, ਕਸ਼ਮੀਰ ਸਿੰਘ, ਧਰਮਵੀਰ ਅੰਬੇਡਕਰੀ, ਮੁਕੇਸ਼ ਕੁਮਾਰ ਮੀਨਾ, ਬਿਲੰਦਰ, ਲਲਿਤ ਕੁਮਾਰ, ਰਿਸ਼ੀਕੇਸ਼ ਮੀਣਾ, ਆਸਾਰਾਮ ਮੀਣਾ, ਆਸ਼ੀਸ਼ ਮਨਵਾਲ, ਸੰਜੇ ਰਾਮ ਮੀਣਾ, ਜਸਪਾਲ ਸਿੰਘ, ਗਿਰੀਰਾਜ ਮੀਣਾ, ਵਾਲਟਰ ਲਾਕੜਾ, ਸਤਬੀਰ ਸਿੰਘ, ਅਮਰਨਾਥ, ਸੰਨੀ ਪਾਸਵਾਨ, ਕਿ੍ਸ਼ਨ ਸਿੰਘ,ਕੇਸ਼ੋ ਰਾਮ, ਨੀਰਜ ਕੁਮਾਰ ਤੋਂ ਇਲਾਵਾ ਵੱਡੀ ਗਿਣਤੀ ਬਾਬਾ ਸਾਹਿਬ ਦੇ ਪੈਰੋਕਾਰਾਂ ਨੇ ਅਹਿਮ ਭੂਮਿਕਾ ਨਿਭਾਈ |

ਪਿਛਲੀ ਖ਼ਬਰ ਸ਼ਿਸ਼ੂ ਮਾਡਲ ਸਕੂਲ ਦੀ ਮਨਮੀਤ ਕੌਰ ਮੇਤਲਾ ਨੇ 98.2 ਫੀਸਦੀ ਅੰਕ ਪ੍ਰਾਪਤ ਕਰਕੇ ਮੈਟਰਿਕ ਸੀ. ਬੀ. ਐਸ. ਈ. 'ਚ ਬਣਾਇਆ ਰ... ਅਗਲੀ ਖ਼ਬਰ ਬਿਜਲੀ ਸਪਲਾਈ ਨਾ ਮਿਲਣ ਕਾਰਨ ਦੋਨਾ ਖੇਤਰ 'ਚ ਮੱਕੀ, ਖ਼ਰਬੂਜ਼ਾ ਤੇ ਸਬਜ਼ੀਆਂ ਦੀਆਂ ਫ਼ਸਲਾਂ ਸੁੱਕਣ ਲੱਗੀਆਂ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।