16-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-04-2026

ਸਿਵਲ ਹਸਪਤਾਲ ਨੂੰ 300 ਬੈੱਡ ਵਾਲਾ ਹਸਪਤਾਲ ਬਣਾਉਣ ਲਈ ਪੁਰਾਣੀਆਂ ਇਮਾਰਤਾਂ ਢਾਹੁਣ ਦਾ ਕੰਮ ਸ਼ੁਰੂ <br/>

ਸਿਵਲ ਹਸਪਤਾਲ ਕਪੂਰਥਲਾ ਦੀ ਪੁਰਾਣੀ ਐਮਰਜੈਂਸੀ ਵਾਰਡ ਦੀ ਇਮਾਰਤ ਤੋੜਦੇ ਹੋਏ ਮਜ਼ਦੂਰ | (ਸੱਜੇ) ਪੰਜਾਬ ਹੈਲਥ ਸਿਸਟਮ ਕਾਰਪੋਰੇਸ਼ਨ ਦੇ ਐਸ.ਡੀ.ਓ. ਗੁਰਬਚਨ ਸਿੰਘ ਹਸਪਤਾਲ ਤੇ ਮੈਡੀਕਲ ਕਾਲਜ ਦੀ ਉਸਾਰੀ ਬਾਰੇ ਜਾਣਕਾਰੀ ਦਿੰਦੇ ਹੋਏ | ਤਸਵੀਰਾਂ : ਤਿਲਕਰਾਜ <br/> 30-04-2026
ਕਪੂਰਥਲਾ, 29 ਅਪ੍ਰੈਲ (ਅਮਰਜੀਤ ਕੋਮਲ)-ਪੰਜਾਬ ਹੈਲਥ ਸਿਸਟਮ ਕਾਰਪੋਰੇਸ਼ਨ ਦੀ ਦੇਖ ਰੇਖ ਹੇਠ ਪੰਜਾਬ ਸਰਕਾਰ ਵਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਸਟੇਟ ਇੰਸਟੀਚਿਊਟ ਆਫ਼ ਮੈਡੀਕਲ ਕਾਲਜ ਕਪੂਰਥਲਾ ਤੇ ਜ਼ਿਲ੍ਹਾ ਪੱਧਰੀ ਹਸਪਤਾਲ ਦੀ ਉਸਾਰੀ ਲਈ ਅੱਜ ਸਿਵਲ ਹਸਪਤਾਲ ਕਪੂਰਥਲਾ ਦੀ ਪੁਰਾਣੀ ਐਮਰਜੈਂਸੀ ਵਾਰਡ ਵਾਲੀ ਇਮਾਰਤ ਨੂੰ ਢਾਹੁਣ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ ਹੈ ਤੇ ਹਸਪਤਾਲ ਦੀਆਂ ਸਾਰੀਆਂ ਪੁਰਾਣੀਆਂ ਇਮਾਰਤਾਂ ਢਾਹੁਣ ਤੋਂ ਬਾਅਦ 300 ਬਿਸਤਰਿਆਂ ਵਾਲੇ ਸਿਵਲ ਹਸਪਤਾਲ ਦੀ ਉਸਾਰੀ ਦਾ ਕੰਮ ਸ਼ੁਰੂ ਹੋ ਜਾਵੇਗਾ | ਜਿੱਥੋਂ ਤੱਕ ਮੈਡੀਕਲ ਕਾਲਜ ਦਾ ਸਵਾਲ ਹੈ, ਜਿਸ ਥਾਂ 'ਤੇ ਮੈਡੀਕਲ ਕਾਲਜ ਦੀ ਇਮਾਰਤ ਤਾਮੀਰ ਕੀਤੀ ਜਾਣੀ ਹੈ ਉਸ ਜ਼ਮੀਨ ਵਿਚ ਇਕ ਪੁਰਾਣੀ ਇਮਾਰਤ ਨੂੰ ਢਾਹ ਕੇ ਉਸਦਾ ਮਲਬਾ ਅੰਮਿ੍ਤਸਰ ਦੀ ਮੈਸਰਜ਼ ਅਮਰਜੀਤ ਐਂਡ ਕੰਪਨੀ ਵਲੋਂ ਹਟਾ ਦਿੱਤਾ ਗਿਆ ਹੈ | ਪੁਰਾਣੀਆਂ ਇਮਾਰਤਾਂ ਢਾਹੁਣ ਦੇ ਕਾਰਜ ਦੀ ਦੇਖ ਰੇਖ ਕਰ ਰਹੇ ਪੰਜਾਬ ਹੈਲਥ ਸਿਸਟਮ ਕਾਰਪੋਰੇਸ਼ਨ ਦੇ ਐਸ.ਡੀ.ਓ. ਗੁਰਬਚਨ ਸਿੰਘ ਨੇ ਦੱਸਿਆ ਕਿ ਕੰਪਨੀ ਵਲੋਂ ਪਹਿਲ ਦੇ ਆਧਾਰ 'ਤੇ ਪੁਰਾਣੀਆਂ ਇਮਾਰਤਾਂ ਢਾਹੀਆਂ ਜਾਣਗੀਆਂ ਤੇ ਬਾਅਦ ਵਿਚ ਸਿਵਲ ਹਸਪਤਾਲ ਦੀ ਇਮਾਰਤ ਦੀ ਉਸਾਰੀ ਦਾ ਕੰਮ ਸ਼ੁਰੂ ਹੋ ਜਾਵੇਗਾ | ਉਨ੍ਹਾਂ ਕਿਹਾ ਕਿ ਹਸਪਤਾਲ ਵਿਚ ਸਾਰੇ ਵਿਭਾਗਾਂ ਦੇ ਵੱਖਰੇ-ਵੱਖਰੇ ਵਾਰਡ ਬਣਨਗੇ, ਹਰੇਕ ਵਿਭਾਗ ਸੁਪਰ ਸਪੈਸ਼ਲਿਟੀ ਡਾਕਟਰ ਤਾਇਨਾਤ ਹੋਣਗੇ | ਐਸ.ਡੀ.ਓ. ਨੇ ਦੱਸਿਆ ਕਿ ਸਿਵਲ ਹਸਪਤਾਲ ਦੀ ਇਮਾਰਤ ਦੀ ਉਸਾਰੀ ਕਾਰਨ 450 ਦੇ ਕਰੀਬ ਦਰਖ਼ਤਾਂ ਦੀ ਕਟਾਈ ਕੀਤੀ ਜਾਣੀ ਹੈ | ਪਰੰਤੂ ਵਾਤਾਵਰਨ ਨੂੰ ਹਰਿਆ ਭਰਿਆ ਰੱਖਣ ਲਈ ਜੰਗਲਾਤ ਵਿਭਾਗ ਦੀ ਨੀਤੀ ਅਨੁਸਾਰ ਇਕ ਰੁੱਖ ਬਦਲੇ 8 ਨਵੇਂ ਰੁੱਖ ਲਗਾਏ ਜਾਣਗੇ ਤੇ ਕੁੱਲ ਮਿਲਾਕੇ ਸਿਵਲ ਹਸਪਤਾਲ ਦੇ ਕੰਪਲੈਕਸ ਤੇ ਮੈਡੀਕਲ ਕਾਲਜ ਵਾਲੀ ਜ਼ਮੀਨ 'ਤੇ 750 ਬੂਟੇ ਲਗਾਏ ਜਾਣਗੇ, ਇਸ ਸਬੰਧੀ ਕਾਰਪੋਰੇਸ਼ਨ ਵਲੋਂ 10 ਲੱਖ 86 ਹਜ਼ਾਰ ਰੁਪਏ ਦੀ ਰਕਮ ਜੰਗਲਾਤ ਵਿਭਾਗ ਕੋਲ ਜਮਾਂ ਕਰਵਾ ਦਿੱਤੀ ਗਈ ਹੈ | ਉਨ੍ਹਾਂ ਕਿਹਾ ਕਿ ਬੂਟੇ ਲਗਾਉਣ ਤੋਂ ਲੈ ਕੇ ਜੰਗਲਾਤ ਵਿਭਾਗ ਪੰਜ ਸਾਲ ਤੱਕ ਬੂਟਿਆਂ ਦੀ ਸਾਂਭ ਸੰਭਾਲ ਕਰੇਗਾ |

ਪਿਛਲੀ ਖ਼ਬਰ ਭੁਲੱਥ 'ਚ ਕੱਲ੍ਹ ਉਤਸ਼ਾਹ ਪੂਰਵਕ ਮਨਾਇਆ ਜਾਵੇਗਾ ਮਜ਼ਦੂਰ ਦਿਵਸ : ਅਬਦੇਸ਼ ਯਾਦਵ ਅਗਲੀ ਖ਼ਬਰ ਵਿਧਾਇਕਾਂ ਤੇ ਮੇਅਰ ਨੇ ਸੰਤ ਸੀਚੇਵਾਲ ਨਾਲ ਕੀਤੀ ਮੁਲਾਕਾਤ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।