ਭੁਲੱਥ, 29 ਅਪ੍ਰੈਲ (ਮੇਹਰ ਚੰਦ ਸਿੱਧੂ)-ਸਬ ਡਵੀਜ਼ਨ ਕਸਬਾ ਭੁਲੱਥ ਭੋਗਪੁਰ ਰੋਡ ਵਿਖੇ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਕੱਲ ਇੱਕ ਮਈ ਨੂੰ ਉਤਸ਼ਾਹ ਪੂਰਵਕ ਮਨਾਇਆ ਜਾਵੇਗਾ ਮਜ਼ਦੂਰ ਦਿਵਸ, ਜਿਸ ਕਰਕੇ ਮਜ਼ਦੂਰ ਭਾਈਚਾਰੇ ਤੇ ਕਿਰਤੀ ਜਥੇਬੰਦੀਆਂ ਦੇ ਆਗੂਆਂ ਵੱਲੋਂ ਸਮਾਗਮ ਵਿਚ ਵੱਧ ਤੋਂ ਵੱਧ ਸ਼ਿਰਕਤ ਕੀਤੀ ਜਾਵੇ | ਇਹ ਪ੍ਰਗਟਾਵਾ ਕਰਦਿਆਂ ਪੰਜਾਬ ਨਿਰਮਾਣ ਮਜ਼ਦੂਰ ਯੂਨੀਅਨ ਦੇ ਆਗੂ ਅਬਦੇਸ਼ ਯਾਦਵ ਨੇ ਕਿਹਾ ਮਜ਼ਦੂਰ ਵਰਗ ਦਾ ਸੰਘਰਸ਼ ਆਪਣੇ ਹੱਕਾਂ ਲਈ ਕਿਰਤੀ ਜਮਾਤ ਨੂੰ ਲਾਮਬੰਦ ਕਰਕੇ ਸਾਮਰਾਜਵਾਦ ਦੇ ਖ਼ਿਲਾਫ਼ ਸੰਘਰਸ਼ ਚੱਲਦਾ ਸੀ ਤੇ ਚੱਲਦਾ ਰਹੇਗਾ | ਉਨ੍ਹਾਂ ਦੱਸਿਆ ਕਿ ਸਮਾਗਮ ਦੌਰਾਨ ਉਚੇਚੇ ਤੌਰ ਤੇ ਕਾਮਰੇਡ ਮੇਹਰ ਚੰਦ ਸਿੱਧੂ, ਕਾਮਰੇਡ ਬਚਨ ਸਿੰਘ ਯਾਦਵ, ਕਾਮਰੇਡ ਦਆਨੰਦ ਮਹਿਤਾ, ਪ੍ਰਧਾਨ ਬਲਵਿੰਦਰ ਸਿੰਘ ਕਮਰਾਏ ਤੇ ਹੋਰ ਮਜ਼ਦੂਰ ਜਥੇਬੰਦੀਆਂ ਦੇ ਆਗੂ ਪਹੰੁਚ ਕੇ ਮਜ਼ਦੂਰ ਦਿਵਸ ਦੇ ਬਾਰੇ ਲਾਲ ਝੰਡਾ ਲਹਿਰਾਉਂਦੇ ਹੋਏ ਲੁਟੇਰਾ ਨਿਜ਼ਾਮ ਦੀਆਂ ਗਲਤ ਨੀਤੀਆਂ ਖ਼ਿਲਾਫ਼ ਆਪਣਾ ਭਾਸ਼ਣ ਦੇਣਗੇ ਤੇ ਕਿਰਤੀ ਲੋਕਾਂ ਦੇ ਹੱਕਾਂ ਦੀ ਗੱਲ ਕਰਨਗੇ | ਅਬਦੇਸ਼ ਯਾਦਵ ਵੱਲੋਂ ਸਮੂਹ ਕਿਰਤੀ ਜਮਾਤ ਦੇ ਆਗੂਆਂ ਵੱਲੋਂ ਭੋਗਪੁਰ ਰੋਡ ਭੁਲੱਥ ਵਿਖੇ ਕੀਤੇ ਜਾ ਰਹੇ ਸਮਾਗਮ ਵਿਚ ਪਹੁੰਚ ਕੇ ਸ਼ਿਕਾਗੋ ਦੇ ਸ਼ਹੀਦਾਂ ਨੂੰ ਸ਼ਰਧਾਂਜਲੀਆਂ ਭੇਟ ਕਰਨ ਦੀ ਅਪੀਲ ਕੀਤੀ |