25-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-05-2026

ਪਿੰਡ ਖਲਵਾੜਾ ਵਿਖੇ ਪੰਚਾਇਤ ਘਰ ਦੇ ਸੰੁਦਰੀਕਰਨ ਲਈ ਪ੍ਰਵਾਸੀ ਭਾਰਤੀਆਂ ਨੇ ਭੇਜੀ 50 ਹਜ਼ਾਰ ਰੁਪਏ ਦੀ ਮਦਦ

ਅਜੀਤ ਡੈਸਕ 03-05-2026
ਖਲਵਾੜਾ, 2 ਮਈ (ਮਨਦੀਪ ਸਿੰਘ ਸੰਧੂ)-ਪਿੰਡ ਖਲਵਾੜਾ ਦੇ ਪੰਚਾਇਤ ਘਰ ਦੀ ਨਵੀਂ ਉਸਾਰੀ ਜਾ ਰਹੀ ਇਮਾਰਤ ਦੇ ਸੁੰਦਰੀਕਰਨ ਲਈ ਪ੍ਰਵਾਸੀ ਭਾਰਤੀ ਅਵਤਾਰ ਸਿੰਘ, ਹਾਕਮ ਸਿੰਘ ਤੇ ਅਮਰੀਕ ਸਿੰਘ ਨੇ ਯੂ.ਐਸ.ਏ. ਤੋਂ 50 ਹਜ਼ਾਰ ਰੁਪਏ ਦੀ ਮਦਦ ਭੇਜੀ ਹੈ | ਇਹ ਰਾਸ਼ੀ ਉਕਤ ਪ੍ਰਵਾਸੀ ਭਾਰਤੀਆਂ ਦੇ ਭਰਾ ਹਿੰਮਤ ਸਿੰਘ ਪੁੱਤਰ ਝਰਮਲ ਸਿੰਘ ਨੇ ਸਰਪੰਚ ਬੀਬੀ ਕੁਲਦੀਪ ਕੌਰ ਪਤਨੀ ਆਗਿਆਪਾਲ ਸਿੰਘ ਸਾਬਕਾ ਸਰਪੰਚ ਨੂੰ ਭੇਟ ਕੀਤੀ | ਇਸ ਮੌਕੇ ਉਨ੍ਹਾਂ ਦੱਸਿਆ ਕਿ ਪਿੰਡ ਦੀ ਮੌਜੂਦਾ ਪੰਚਾਇਤ ਵਲੋਂ ਪਾਰਟੀ ਬਾਜੀ ਤੋਂ ਉੱਪਰ ਉੱਠ ਕੇ ਮੈਰਿਟ ਦੇ ਆਧਾਰ 'ਤੇ ਪਿੰਡ ਦੇ ਕਰਵਾਏ ਜਾ ਰਹੇ ਵਿਕਾਸ ਤੋਂ ਪ੍ਰਭਾਵਿਤ ਹੋ ਕੇ ਉਨ੍ਹਾਂ ਸਾਰੇ ਭਰਾਵਾਂ ਨੇ ਪੰਜਾਬ ਸਰਕਾਰ ਤੋਂ ਪ੍ਰਾਪਤ ਹੋਈ ਗਰਾਂਟ ਦੇ ਨਾਲ ਉਸਾਰੇ ਜਾ ਰਹੇ ਪਿੰਡ ਦੇ ਨਵੇਂ ਪੰਚਾਇਤ ਘਰ ਲਈ ਇਹ ਆਰਥਕ ਸਹਾਇਤਾ ਭੇਟ ਕੀਤੀ ਹੈ | ਉਨ੍ਹਾਂ ਭਰੋਸਾ ਦਿੱਤਾ ਕਿ ਪਿੰਡ ਦੇ ਵਿਕਾਸ ਵਿਚ ਵੀ ਹਰ ਸੰਭਵ ਸਹਿਯੋਗ ਪਾਇਆ ਜਾਵੇਗਾ | ਪ੍ਰਵਾਸੀ ਭਾਰਤੀ ਹਿੰਮਤ ਸਿੰਘ ਤੇ ਉਨ੍ਹਾਂ ਦੇ ਭਰਾਵਾਂ ਵਲੋਂ ਕੀਤੇ ਇਸ ਨੇਕ ਉਪਰਾਲੇ ਦੀ ਸ਼ਲਾਘਾ ਕਰਦੇ ਹੋਏ ਸਰਪੰਚ ਬੀਬੀ ਕੁਲਦੀਪ ਕੌਰ ਅਤੇ ਸਮੂਹ ਪੰਚਾਇਤ ਮੈਂਬਰਾਂ ਨੇ ਝਰਮਲ ਸਿੰਘ ਦੇ ਪਰਿਵਾਰ ਦਾ ਤਹਿ ਦਿਲੋਂ ਧੰਨਵਾਦ ਕੀਤਾ | ਸਾਬਕਾ ਸਰਪੰਚ ਆਗਿਆਪਾਲ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੀ ਪਤਨੀ ਸਰਪੰਚ ਕੁਲਦੀਪ ਕੌਰ ਦੀ ਅਗਵਾਈ ਹੇਠ ਪੰਚਾਇਤ ਵਲੋਂ ਪਿੰਡ ਦਾ ਸਰਬਪੱਖੀ ਵਿਕਾਸ ਕਰਵਾਇਆ ਜਾ ਰਿਹਾ ਹੈ | ਜਿਸ ਤਹਿਤ ਆਂਗਣਵਾੜੀ ਦੀ ਇਮਾਰਤ ਤਿਆਰ ਕਰਵਾਈ ਜਾ ਚੁੱਕੀ ਹੈ | ਨੌਜਵਾਨਾਂ ਦੇ ਖੇਡਣ ਲਈ ਸਟੇਡੀਅਮ ਵੀ ਬਣਾਇਆ ਗਿਆ ਹੈ | ਜਲਦੀ ਹੀ ਪਿੰਡ ਵਿਚ ਮੁਹੱਲਾ ਕਲੀਨਿਕ ਦੀ ਸੁਵਿਧਾ ਵੀ ਦਿੱਤੀ ਜਾਵੇਗੀ | ਸੀਵਰੇਜ ਦਾ 60 ਫ਼ੀਸਦੀ ਕੰਮ ਪੂਰਾ ਹੋ ਚੁੱਕਾ ਹੈ | ਉਨ੍ਹਾਂ ਭਰੋਸਾ ਦਿੱਤਾ ਕਿ ਵਿਕਾਸ ਦੇ ਕੰਮਾਂ ਵਿਚ ਕਿਸੇ ਤਰਾਂ ਦਾ ਪੱਖ-ਪਾਤ ਨਹੀਂ ਕੀਤਾ ਜਾਵੇਗਾ ਅਤੇ ਪਹਿਲ ਦੇ ਆਧਾਰ 'ਤੇ ਕੰਮ ਕਰਵਾਏ ਜਾਣਗੇ | ਇਸ ਮੌਕੇ ਪੰਚਾਇਤ ਮੈਂਬਰ ਅਮਰਜੀਤ ਸੀਂਹਮਾਰ, ਪੁਰਸ਼ੋਤਮ ਪੰਚ, ਪਰਮਜੀਤ ਪੰਚ, ਅਮਰਜੀਤ ਮਹਿਮੀ ਪੰਚ ਆਦਿ ਹਾਜ਼ਰ ਸਨ |

ਪਿਛਲੀ ਖ਼ਬਰ ਮਜ਼ਦੂਰ ਦਿਵਸ ਇਤਿਹਾਸਕ ਅੰਦੋਲਨ ਦੀ ਯਾਦ ਦਿਵਾਉਂਦਾ ਹੈ-ਕਾਮਰੇਡ ਰਸ਼ਪਾਲ ਸਿੰਘ ਅਗਲੀ ਖ਼ਬਰ ਗੁਰੂ ਨਾਨਕ ਖ਼ਾਲਸਾ ਕਾਲਜ ਦੇ ਸਰਟੀਫਿਕੇਟ ਇਨ ਫ਼ੈਸ਼ਨ ਟੈਕਨਾਲੋਜੀ ਸਮੈਸਟਰ ਪਹਿਲਾ ਦਾ ਨਤੀਜਾ ਰਿਹਾ ਸ਼ਾਨਦਾਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।