25-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-05-2026

ਜੈਨਪੁਰ ਦੇ ਵਾਲੀਬਾਲ ਨਾਈਟ ਟੂਰਨਾਮੈਂਟ ਦਾ ਖ਼ਿਤਾਬ ਦੇਸਲ ਕਲੱਬ ਨੇ ਜਿੱਤਿਆ

ਅਜੀਤ ਡੈਸਕ 03-05-2026
ਡਡਵਿੰਡੀ, 2 ਮਈ (ਦਿਲਬਾਗ ਸਿੰਘ ਝੰਡ)-ਗ੍ਰਾਮ ਪੰਚਾਇਤ ਜੈਨਪੁਰ ਵੱਲੋਂ ਪਰਵਾਸੀ ਭਾਰਤੀਆਂ ਤੇ ਸਮੂਹ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਸਵਰਗੀ ਜਸਪਾਲ ਸਿੰਘ ਮਨੀਲਾ ਦੀ ਯਾਦ ਵਿਚ ਕਰਵਾਏ ਗਏ ਵਾਲੀਬਾਲ ਨਾਈਟ ਟੂਰਨਾਮੈਂਟ ਦਾ ਫਾਈਨਲ ਮੁਕਾਬਲਾ ਦੇਸਲ ਕਲੱਬ ਨੇ ਮਾਤਾ ਪਿਆਰ ਕੌਰ ਕਲੱਬ ਸੁਲਤਾਨਪੁਰ ਲੋਧੀ ਨੂੰ 2-1 ਨਾਲ ਹਰਾ ਕੇ ਖ਼ਿਤਾਬ ਆਪਣੇ ਨਾਮ ਕੀਤਾ | ਟੂਰਨਾਮੈਂਟ ਦੇ ਸੈਮੀਫਾਈਨਲ ਮੁਕਾਬਲੇ ਵੀ ਬਹੁਤ ਹੀ ਦਿਲਚਸਪ ਰਹੇ | ਪਹਿਲੇ ਸੈਮੀਫਾਈਨਲ ਵਿਚ ਤਲਵੰਡੀ ਚੌਧਰੀਆ ਅਤੇ ਦੇਸਲ ਕਲੱਬ ਦਰਮਿਆਨ ਟੱਕਰ ਹੋਈ, ਜਿਸ ਵਿਚ ਦੇਸਲ ਕਲੱਬ ਨੇ 2-1 ਨਾਲ ਜਿੱਤ ਦਰਜ ਕਰਕੇ ਫਾਈਨਲ ਵਿਚ ਦਾਖਲਾ ਕੀਤਾ | ਦੂਜੇ ਸੈਮੀਫਾਈਨਲ ਵਿਚ ਮਾਤਾ ਪਿਆਰ ਕੌਰ ਕਲੱਬ ਸੁਲਤਾਨਪੁਰ ਲੋਧੀ ਨੇ ਆਰਸੀਐਫ ਨੂੰ 2-1 ਨਾਲ ਹਰਾਕੇ ਫਾਈਨਲ ਵਿਚ ਆਪਣੀ ਜਗ੍ਹਾ ਬਣਾਈ | ਫਾਈਨਲ ਮੁਕਾਬਲਾ ਦੇਸਲ ਕਲੱਬ ਅਤੇ ਮਾਤਾ ਪਿਆਰ ਕੌਰ ਕਲੱਬ ਸੁਲਤਾਨਪੁਰ ਲੋਧੀ ਵਿਚਕਾਰ ਖੇਡਿਆ ਗਿਆ, ਜੋ ਆਖਰੀ ਪਲਾਂ ਤੱਕ ਬਹੁਤ ਹੀ ਰੋਮਾਂਚਕ ਬਣਿਆ ਰਿਹਾ | ਦੋਵੇਂ ਟੀਮਾਂ ਵੱਲੋਂ ਸ਼ਾਨਦਾਰ ਪ੍ਰਦਰਸ਼ਨ ਕੀਤਾ ਗਿਆ, ਪਰ ਅੰਤ ਵਿਚ ਦੇਸਲ ਕਲੱਬ ਨੇ 2-1 ਨਾਲ ਜਿੱਤ ਹਾਸਲ ਕਰਕੇ ਟੂਰਨਾਮੈਂਟ ਦਾ ਖ਼ਿਤਾਬ ਆਪਣੇ ਨਾਮ ਕੀਤਾ | ਟੂਰਨਾਮੈਂਟ ਦੌਰਾਨ ਬਤੌਰ ਮੁੱਖ ਮਹਿਮਾਨ ਵਜੋਂ ਹਾਜ਼ਰ ਹੋਏ ਚਰਨਜੀਤ ਸਿੰਘ ਡੱਬ ਅਤੇ ਪ੍ਰਗਟ ਸਿੰਘ ਡੱਬ ਵੱਲੋਂ 5000 ਰੁਪਏ ਜਦਕਿ ਵਿਸ਼ੇਸ਼ ਮਹਿਮਾਨਾਂ ਵਜੋਂ ਸ਼ਾਮਿਲ ਹੋਏ ਸਰਬਜੀਤ ਸਿੰਘ ਚੱਕ ਕਲਾ ਅਤੇ ਪਿੰਡ ਜਗਤਪੁਰ ਦੇ ਸਰਪੰਚ ਗੁਰਦਾਵਰ ਸਿੰਘ ਵੱਲੋਂ 1100-1100 ਰੁਪਏ ਦੀ ਆਰਥਿਕ ਮਦਦ ਕਰਕੇ ਖਿਡਾਰੀਆਂ ਦਾ ਹੌਸਲਾ ਵਧਾਇਆ ਗਿਆ | ਇਸ ਮੌਕੇ ਪਿੰਡ ਦੇ ਨੌਜਵਾਨ ਸਰਪੰਚ ਮੇਜਰ ਸਿੰਘ, ਗੁਰਚਰਨ ਸਿੰਘ ਬਿੱਟੂ, ਤਰਸੇਮ ਸਿੰਘ ਵਿੱਕੀ, ਕਰਮਜੀਤ ਸਿੰਘ ਮਨੀਲਾ, ਪ੍ਰਧਾਨ ਹਰਜੀਤ ਸਿੰਘ, ਬਲਦੇਵ ਸਿੰਘ ਮਨੀਲਾ ਅਤੇ ਤਰਲੋਕ ਸਿੰਘ ਕੈਨੇਡਾ ਵੱਲੋਂ ਸਾਰੇ ਮਹਿਮਾਨਾਂ ਦਾ ਧੰਨਵਾਦ ਕਰਦੇ ਹੋਏ ਉਨ੍ਹਾਂ ਨੂੰ ਸਨਮਾਨਿਤ ਕੀਤਾ | ਇਸ ਮੌਕੇ ਹਰਦੀਪ ਸਿੰਘ, ਅਨੂਪ ਸਿੰਘ, ਡਾ. ਗੁਰਮੀਤ ਸਿੰਘ, ਗੁਰਦੀਪ ਸਿੰਘ ਲਾਡੀ, ਸਰਵਣ ਸਿੰਘ ਤੇ ਮਨਜੀਤ ਸਿੰਘ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਭੁਲੱਥ ਪੁਲਿਸ ਵਲੋਂ ਅਵਾਰਾਗਰਦੀ ਕਰਦੇ 2 ਨੌਜਵਾਨ ਕਾਬੂ, ਕੇਸ ਦਰਜ ਅਗਲੀ ਖ਼ਬਰ ਬਲਜਿੰਦਰ ਸਿੰਘ ਨੇ ਬਤੌਰ ਇੰਸਪੈਕਟਰ ਸਹਿਕਾਰੀ ਸਭਾਵਾਂ ਵਜੋਂ ਅਹੁਦਾ ਸੰਭਾਲਿਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।