26-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-05-2026

ਸਿੱਖਿਆ ਅਧਿਕਾਰੀ ਫ਼ੀਸ ਰੈਗੂਲੇਟਰੀ ਅਥਾਰਿਟੀ ਵਿਚਲੀਆਂ ਕਮੀਆਂ ਨੂੰ ਪੂਰਾ ਕਰਕੇ ਹਫ਼ਤੇ ਬਾਅਦ ਮੀਟਿੰਗ ਬੁਲਾਉਣ-ਡੀ.ਸੀ.

ਅਜੀਤ ਡੈਸਕ 03-05-2026
ਕਪੂਰਥਲਾ, 2 ਮਈ (ਵਿਸ਼ੇਸ਼ ਪ੍ਰਤੀਨਿਧ)-ਕੁੱਝ ਨਿੱਜੀ ਸਕੂਲਾਂ ਵਲੋਂ ਨਵੇਂ ਵਿੱਦਿਅਕ ਸੈਸ਼ਨ ਵਿਚ ਵਿਦਿਆਰਥੀਆਂ ਕੋਲੋਂ ਫ਼ੀਸਾਂ, ਫ਼ੰਡ, ਵਰਦੀਆਂ ਤੇ ਕਿਤਾਬਾਂ ਦੇ ਮਨਮਾਨੇ ਢੰਗ ਨਾਲ ਰੁਪਏ ਵਸੂਲਣ ਦੇ ਮਾਮਲੇ ਨੂੰ ਲੈ ਕੇ ਕਿਸਾਨ ਆਗੂ ਗੁਰਦੀਪ ਸਿੰਘ ਭੰਡਾਲ, ਨਛੱਤਰ ਸਿੰਘ ਬਾਈ, ਧਰਮਿੰਦਰ ਸਿੰਘ, ਲਖਬੀਰ ਸਿੰਘ ਮੰਡੇਰ, ਬੋਹੜ ਸਿੰਘ, ਹਜ਼ਾਰਾ ਤੇ ਜੋਗਾ ਸਿੰਘ ਅਟਵਾਲ ਨੇ ਡਿਪਟੀ ਕਮਿਸ਼ਨਰ ਕਪੂਰਥਲਾ ਅਕਾਸ਼ ਬਾਂਸਲ ਨਾਲ ਇਕ ਪੈਨਲ ਮੀਟਿੰਗ ਕੀਤੀ | ਮੀਟਿੰਗ ਵਿਚ ਕਿਸਾਨ ਆਗੂਆਂ ਨੇ ਡਿਪਟੀ ਕਮਿਸ਼ਨਰ ਨੂੰ ਕੁੱਝ ਨਿੱਜੀ ਸਕੂਲਾਂ ਵਲੋਂ ਫ਼ੀਸਾਂ, ਫ਼ੰਡ, ਵਰਦੀਆਂ ਤੇ ਕਿਤਾਬਾਂ ਦੇ ਨਾਂਅ 'ਤੇ ਵਿਦਿਆਰਥੀਆਂ ਦੇ ਮਾਪਿਆਂ ਕੋਲੋਂ ਮੋਟੀ ਰਕਮ ਵਸੂਲਣ ਦਾ ਮਾਮਲਾ ਉਨ੍ਹਾਂ ਦੇ ਧਿਆਨ ਵਿਚ ਲਿਆਂਦਾ ਤੇ ਕਿਹਾ ਕਿ ਪ੍ਰਸ਼ਾਸਨ ਵਲੋਂ ਇਸ ਮਾਮਲੇ ਬਾਰੇ ਧਿਆਨ ਨਾ ਦਿੱਤੇ ਜਾਣ ਕਾਰਨ ਸਕੂਲਾਂ ਦੀਆਂ ਪ੍ਰਬੰਧਕ ਕਮੇਟੀਆਂ ਮਨਮਾਨੀਆਂ ਕਰ ਰਹੀਆਂ ਹਨ | ਕਿਸਾਨ ਆਗੂਆਂ ਨੇ ਕਿਹਾ ਕਿ ਸੁਪਰੀਮ ਕੋਰਟ ਤੇ ਪੰਜਾਬ ਹਰਿਆਣਾ ਹਾਈਕੋਰਟ ਵਲੋਂ ਵੱਖ-ਵੱਖ ਕੇਸਾਂ ਵਿਚ ਦਿੱਤੇ ਗਏ ਫ਼ੈਸਲਿਆਂ ਦੀ ਵੀ ਸਕੂਲਾਂ ਦੇ ਪ੍ਰਬੰਧਕ ਕਮੇਟੀਆਂ ਵਲੋਂ ਪ੍ਰਵਾਹ ਨਹੀਂ ਕੀਤੀ ਜਾ ਰਹੀ ਹੈ | ਉਨ੍ਹਾਂ ਕਿਹਾ ਕਿ ਕਾਨੂੰਨ ਬਣਨ ਦੇ ਬਾਵਜੂਦ ਵੀ ਲਗਭਗ 10 ਸਾਲ ਦੇ ਬਾਅਦ ਵੀ ਫ਼ੀਸ ਰੈਗੂਲੇਟਰ ਅਥਾਰਿਟੀ ਦਾ ਗਠਨ ਨਹੀਂ ਹੋਇਆ | ਕਿਸਾਨ ਆਗੂਆਂ ਦੀ ਗੱਲਬਾਤ ਸੁਣਨ ਤੋਂ ਬਾਅਦ ਡਿਪਟੀ ਕਮਿਸ਼ਨਰ ਨੇ ਜ਼ਿਲ੍ਹਾ ਸਿੱਖਿਆ ਅਫ਼ਸਰ ਨੂੰ ਹਦਾਇਤ ਕੀਤੀ ਕਿ ਉਹ ਇਕ ਹਫ਼ਤੇ ਦੇ ਅੰਦਰ-ਅੰਦਰ ਫ਼ੀਸ ਰੈਗੂਲੇਟਰੀ ਅਥਾਰਿਟੀ ਵਿਚਲੀਆਂ ਕਮੀਆਂ ਨੂੰ ਪੂਰਾ ਕਰਕੇ ਇਕ ਹਫ਼ਤੇ ਬਾਅਦ ਦੁਬਾਰਾ ਮੀਟਿੰਗ ਕਰਨ ਸਬੰਧੀ ਉਨ੍ਹਾਂ ਨੂੰ ਰਿਪੋਰਟ ਦੇਣ ਤਾਂ ਜੋ ਇਸ ਸਮੱਸਿਆ ਦਾ ਸਥਾਈ ਹੱਲ ਕੱਢਿਆ ਜਾ ਸਕੇ | ਮੀਟਿੰਗ ਵਿਚ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ, ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ, ਸਿੱਖਿਆ ਵਿਭਾਗ ਦੇ ਲੀਗਲ ਐਡਵਾਈਜ਼ਰ ਤੋਂ ਇਲਾਵਾ ਸ਼ੇਰੇ ਪੰਜਾਬ ਜਥੇਬੰਦੀ ਦੇ ਆਗੂ ਮਨਪ੍ਰੀਤ ਸਿੰਘ ਮੰਨਾ, ਹਰਪਾਲ ਸਿੰਘ, ਸਰਪੰਚ ਹਰਜੀਤ ਸਿੰਘ ਪੱਡਾ, ਪਰਮਜੀਤ ਸਿੰਘ ਭੁੱਲਰ, ਅੱਛਰ ਸਿੰਘ ਗਡਾਨਾ, ਲਵਪ੍ਰੀਤ ਸਿੰਘ ਮਿਆਣੀ, ਹਰਪਿੰਦਰ ਸਿੰਘ ਢਿੱਲੋਂ, ਚਰਨਜੀਤ ਸਿੰਘ ਕਪੂਰਥਲਾ, ਕਮਲਜੀਤ ਸਿੰਘ ਮਠਾੜੂ, ਸੁਖਵਿੰਦਰ ਸਿੰਘ, ਮਲਕੀਤ ਸਿੰਘ ਭੰਡਾਲ, ਸੁੱਖਾ ਸਿੰਘ ਸਰਪੰਚ ਫੱਤੂਚੱਕ, ਬਲਦੇਵ ਅਟਵਾਲ, ਅਰੁਣ, ਰਾਜਪਾਲ ਸਿੰਘ ਭੁੱਲਰ, ਬਾਬਾ ਮਲਕੀਤ ਸਿੰਘ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਖਨੌਰੀ ਬਾਰਡਰ 'ਤੇ ਸਰਕਾਰ ਵਲੋਂ ਕੀਤੀ ਧੱਕੇਸ਼ਾਹੀ ਦਾ ਚੋਣਾਂ ਵਿਚ ਹਿਸਾਬ ਲਿਆ ਜਾਵੇਗਾ-ਜਗਜੀਤ ਸਿੰਘ ਡੱਲੇਵਾਲ ਅਗਲੀ ਖ਼ਬਰ ਰਾਮਪੁਰ ਜਗੀਰ ਤੋਂ ਹਲਕੇ ਦੇ 7 ਪਿੰਡਾਂ ਨੂੰ ਆਧੁਨਿਕ ਜਿੰਮ ਦਾ ਸਾਮਾਨ ਦੇਣ ਦੀ ਸ਼ੁਰੂਆਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।