30-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-05-2026

ਫਾਲਕਨ ਫਾਊਾਡੇਸ਼ਨ ਸਕੂਲ 'ਚ 'ਮਾਂ ਦਿਵਸ' ਉਤਸ਼ਾਹ ਨਾਲ ਮਨਾਇਆ

ਅਜੀਤ ਡੈਸਕ 10-05-2026
ਸੁਲਤਾਨਪੁਰ ਲੋਧੀ, 9 ਮਈ (ਥਿੰਦ)-ਫਾਲਕਨ ਫਾਊਾਡੇਸ਼ਨ ਸਕੂਲ ਸੁਲਤਾਨਪੁਰ ਲੋਧੀ ਵਿਖੇ ਮਦਰਜ਼ ਡੇ ਬਹੁਤ ਉਤਸ਼ਾਹ ਨਾਲ ਮਨਾਇਆ ਗਿਆ | ਐਮ.ਡੀ. ਨਵਦੀਪ ਢਿੱਲੋਂ ਦੀ ਅਗਵਾਈ ਹੇਠ ਕਰਵਾਏ ਗਏ ਸਮਾਗਮ ਦੌਰਾਨ ਬੱਚਿਆਂ ਸ਼ਾਨਦਾਰ ਗਤੀਵਿਧੀਆਂ ਕੀਤੀਆਂ | ਇਸ ਮੌਕੇ ਇੰਚਾਰਜ ਮਮਤਾ, ਹਰਸ਼ , ਮਨਜੀਤ , ਪਰਮਜੀਤ ਅਤੇ ਚੰਚਲ ਦੇ ਸਹਿਯੋਗ ਨਾਲ ਪ੍ਰੋਗਰਾਮ ਸਫਲਤਾਪੂਰਵਕ ਨੇਪਰੇ ਚੜਿਆ | ਜਮਾਤ ਪਹਿਲੀ ਦੇ ਵਿਦਿਆਰਥੀਆਂ ਨੇ ਇਸ ਸਮਾਗਮ ਵਿਚ ਬੜੇ ਉਤਸ਼ਾਹ ਨਾਲ ਭਾਗ ਲਿਆ | ਬੱਚਿਆਂ ਨੇ ਮਾਂ ਬਾਰੇ ਸੁੰਦਰ ਲਾਈਨਾਂ ਬੋਲੀਆਂ, ਪਿਆਰੇ ਗੀਤ ਗਾਏ ਅਤੇ ਕਵਿਤਾਵਾਂ ਦੀ ਪੇਸ਼ਕਾਰੀ ਕਰਕੇ ਮਾਵਾਂ ਅਤੇ ਮਾਪਿਆਂ ਪ੍ਰਤੀ ਆਪਣਾ ਪਿਆਰ, ਸਤਿਕਾਰ ਅਤੇ ਧੰਨਵਾਦ ਪ੍ਰਗਟ ਕੀਤਾ | ਬੱਚਿਆਂ ਦੀਆਂ ਪੇਸ਼ਕਾਰੀਆਂ ਨੇ ਸਭ ਦਾ ਮਨ ਮੋਹ ਲਿਆ | ਐਮ.ਡੀ. ਨਵਪ੍ਰੀਤ ਢਿੱਲੋਂ ਨੇ ਬੱਚਿਆਂ ਨੂੰ ਮਾਂ ਦਿਵਸ ਦੀ ਮਹੱਤਤਾ ਦੱਸਦਿਆਂ ਕਿਹਾ ਕਿ ਮਾਂ ਦਾ ਰਿਸ਼ਤਾ ਸਭ ਤੋਂ ਉੱਪਰ ਹੈ | ਮਾਂ ਬਾਪ ਦੀ ਸੇਵਾ ਕਰਨ ਵਾਲੇ ਬੱਚੇ ਜ਼ਿੰਦਗੀ ਵਿਚ ਚੰਗਾ ਨਾਮਣਾ ਖੱਟਦੇ ਹਨ | ਉਨ੍ਹਾਂ ਨੇ ਕਿਹਾ ਕਿ ਸਮਾਜ ਵਿਚ ਜੇ ਪਿਆਰ ਅਤੇ ਸੁਨੇਹ ਦੀ ਗੱਲ ਚੱਲਦੀ ਹੈ ਤਾਂ ਉਸ ਦੀ ਸ਼ੁਰੂਆਤ ਮਾਂ ਤੋਂ ਹੁੰਦੀ ਹੈ | ਇਸ ਮੌਕੇ ਬੱਚਿਆਂ ਨੂੰ ਵਿਸ਼ੇਸ਼ ਇਨਾਮ ਦਿੱਤੇ ਗਏ |
ਪਿਛਲੀ ਖ਼ਬਰ ਦਾਰਾ ਮਕਸੂਦਪੁਰੀ ਨੇ ਭੁਲੱਥ ਦੇ ਡੀ.ਐੱਸ.ਪੀ. ਗਗਨਦੀਪ ਸਿੰਘ ਦਾ ਕੀਤਾ ਸਵਾਗਤ ਅਗਲੀ ਖ਼ਬਰ ਰੋਟਰੀ ਕਲੱਬ ਸੁਲਤਾਨਪੁਰ ਲੋਧੀ ਗੋਲਡ ਵਲੋਂ ਸਕੂਲ ਨੂੰ ਹੈਂਡ ਵਾਸ਼ਿੰਗ ਸਟੇਸ਼ਨ ਭੇਟ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।