30-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-05-2026

ਦਾਰਾ ਮਕਸੂਦਪੁਰੀ ਨੇ ਭੁਲੱਥ ਦੇ ਡੀ.ਐੱਸ.ਪੀ. ਗਗਨਦੀਪ ਸਿੰਘ ਦਾ ਕੀਤਾ ਸਵਾਗਤ

ਅਜੀਤ ਡੈਸਕ 10-05-2026
ਬੇਗੋਵਾਲ, 9 ਮਈ (ਸੁਖਜਿੰਦਰ ਸਿੰਘ)-ਬੀਤੇ ਦਿਨ ਯੂਥ ਅਕਾਲੀ ਦਲ ਦੇ ਸੀਨੀਅਰ ਮੀਤ ਪ੍ਰਧਾਨ ਪੰਜਾਬ ਹਰਿੰਦਰਜੀਤ ਦਾਰਾ ਮਕਸੂਦਪੁਰੀ ਭੁਲੱਥ ਦੇ ਡੀਐੱਸਪੀ ਗਗਨਦੀਪ ਸਿੰਘ ਦਾ ਗੁਲਦਸਤਾ ਭੇਟ ਕਰਕੇ ਸਵਾਗਤ ਕੀਤਾ | ਦਾਰਾ ਮਕਸੂਦਪੁਰੀ ਨੇ ਕਿਹਾ ਕਿ ਸਾਡੇ ਲਈ ਬੜੇ ਮਾਣ ਦੀ ਗੱਲ ਹੈ ਕਿ ਡੀਐੱਸਪੀ ਗਗਨਦੀਪ ਸਿੰਘ ਸਿੰਘ ਜੋ ਸਾਡੇ ਹਲਕੇ 'ਚ ਅਮਨ ਚੈਨ ਰੱਖਣ ਤੇ ਖ਼ਾਸ ਕਰਕੇ ਨਸ਼ਿਆਂ ਨੂੰ ਖ਼ਤਮ ਕਰਨ ਲਈ ਇੱਕ ਨਾਇਕ ਵਜੋਂ ਆਏ ਹਨ ਉਹ ਪਹਿਲਾਂ ਵੱਖ-ਵੱਖ ਇਲਾਕਿਆਂ 'ਚ ਸੇਵਾ ਕਰ ਚੁੱਕੇ ਹਨ | ਇਸ ਸਮੇਂ ਡੀਐੱਸਪੀ ਗਗਨਦੀਪ ਸਿੰਘ ਨੇ ਇਸ ਵਫ਼ਦ ਦਾ ਧੰਨਵਾਦ ਕੀਤਾ ਤੇ ਨਾਲ ਹੀ ਕਿਹਾ ਕਿ ਉਹ ਲੋਕ ਸੇਵਾ ਨੂੰ ਸਮਰਪਿਤ ਹਨ ਅਤੇ ਉਨ੍ਹਾਂ ਦੇ ਦਫ਼ਤਰ ਵਿਚ ਆਉਣ ਵਾਲੇ ਹਰ ਵਿਅਕਤੀ ਦਾ ਪੂਰਾ ਸਨਮਾਨ ਹੋਵੇਗਾ | ਇਸਤੋਂ ਇਲਾਵਾ ਉਨ੍ਹਾਂ ਕਿਹਾ ਪੰਜਾਬ 'ਚ ਜੋ ਯੁੱਧ ਨਸ਼ਿਆਂ ਵਿਰੋਧ ਸਰਕਾਰ ਵੇਲੋਂ ਚਲਾਇਆ ਜਾ ਰਿਹਾ ਉਸ ਤਹਿਤ ਹਲਕਾ ਭੁਲੱਥ 'ਚ ਕਿਸੇ ਵੀ ਨਸ਼ਾ ਤਸਕਰ ਨੂੰ ਬਖ਼ਸ਼ਿਆ ਨਹੀਂ ਜਾਵੇਗਾ | ਇਸ ਸਮੇਂ ਉਨ੍ਹਾਂ ਨਾਲ ਪਰਮਿੰਦਰਜੀਤ ਸਿੰਘ ਪਿੰਦੂ ਮੈਂਬਰ ਪੰਚਾਇਤ ਮਕਸੂਦਪੁਰ ਅਮਨ ਮਕਸੂਦਪੁਰੀ ਜਸਵਿੰਦਰ ਸਿੰਘ ਮਕਸੂਦਪੁਰ ਪਾਸਟਰ ਮਹਿੰਦਰ ਸਿੰਘ ਭਦਾਸ ਹਾਜ਼ਰ ਸਨ |
ਪਿਛਲੀ ਖ਼ਬਰ ਕਣਕ ਦੀ ਆਮਦ ਤੇ ਖ਼ਰੀਦ ਨੇ 122 ਲੱਖ ਮੀਟਿ੍ਕ ਟਨ ਦੇ ਟੀਚੇ ਨੂੰ ਕੀਤਾ ਪਾਰ <br/> ਅਗਲੀ ਖ਼ਬਰ ਫਾਲਕਨ ਫਾਊਾਡੇਸ਼ਨ ਸਕੂਲ 'ਚ 'ਮਾਂ ਦਿਵਸ' ਉਤਸ਼ਾਹ ਨਾਲ ਮਨਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।