31-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-05-2026

ਘਰ ਦੇ ਬਾਹਰੋਂ ਪੱਤਰਕਾਰ ਦੀ ਸਕੂਟਰੀ ਹੋਈ ਚੋਰੀ

ਸਕੂਟਰੀ ਚੋਰੀ ਦੀ ਘਟਨਾ ਸੰਬੰਧੀ ਪੀ.ਸੀ.ਆਰ. ਕਰਮਚਾਰੀਆਂ ਨੂੰ ਜਾਣਕਾਰੀ ਦਿੰਦੇ ਹੋਏ ਪੱਤਰਕਾਰ ਅਮਨਜੋਤ ਸਿੰਘ ਵਾਲੀਆ ਦੀ ਪਤਨੀ ਪੰਕਜ ਵਾਲੀਆ | ਤਸਵੀਰ : ਤਿਲਕਰਾਜ <br/> 10-05-2026
ਕਪੂਰਥਲਾ, 9 ਮਈ (ਸਡਾਨਾ)-ਅੱਜ ਸ਼ਾਮ ਅਣਪਛਾਤੇ ਚੋਰ ਘਰ ਦੇ ਬਾਹਰ ਖੜੀ ਪੱਤਰਕਾਰ ਦੀ ਸਕੂਟਰੀ ਚੋਰੀ ਕਰਕੇ ਫ਼ਰਾਰ ਹੋ ਗਏ | ਆਪਣੀ ਸ਼ਿਕਾਇਤ ਵਿਚ ਪੱਤਰਕਾਰ ਅਮਨਜੋਤ ਸਿੰਘ ਵਾਲੀਆ ਨੇ ਦੱਸਿਆ ਕਿ ਉਹ ਸ਼ਾਮ ਦੇ ਸਮੇਂ ਆਪਣੇ ਘਰ ਵਿਚ ਮੌਜੂਦ ਸਨ ਤਾਂ ਕਰੀਬ 5:45 'ਤੇ ਜਦੋਂ ਉਹ ਬਾਹਰ ਆਏ ਤਾਂ ਦੇਖਿਆ ਕਿ ਘਰ ਦੇ ਬਾਹਰ ਖੜੀ ਉਨ੍ਹਾਂ ਦੀ ਐਕਟਿਵਾ ਸਕੂਟਰੀ ਨੰਬਰ ਪੀ.ਬੀ. 09 ਵਾਈ 6155 ਚੋਰੀ ਹੋ ਚੁੱਕੀ ਸੀ | ਭਾਲ ਕਰਨ 'ਤੇ ਵੀ ਸਕੂਟਰੀ ਦਾ ਕੁੱਝ ਪਤਾ ਨਹੀਂ ਲੱਗਿਆ | ਇਸ ਸਬੰਧੀ ਥਾਣਾ ਸਿਟੀ ਪੁਲਿਸ ਨੂੰ ਲਿਖਤੀ ਸ਼ਿਕਾਇਤ ਦੇ ਦਿੱਤੀ ਗਈ ਹੈ ਤੇ ਮਾਮਲੇ ਦੀ ਜਾਂਚ ਏ.ਐਸ.ਆਈ. ਬਲਦੇਵ ਸਿੰਘ ਵਲੋਂ ਕੀਤੀ ਜਾ ਰਹੀ ਹੈ |

ਪਿਛਲੀ ਖ਼ਬਰ ਪਾਬੰਦੀਸ਼ੁਦਾ ਕੈਪਸੂਲਾਂ ਸਮੇਤ ਇਕ ਗਿ੍ਫ਼ਤਾਰ ਅਗਲੀ ਖ਼ਬਰ ਡਿਜੀਟਲ ਬਿਜਲੀ ਮੀਟਰਾਂ ਖ਼ਿਲਾਫ਼ ਦੇਸ਼ ਵਿਆਪੀ ਲਾਲਟੈਨ ਧਰਨਾ ਪ੍ਰਦਰਸ਼ਨ 12 ਮਈ ਨੂੰ -ਮਾਸਟਰ ਰਾਜਪਾਲ ਨਾਹਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।