31-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-05-2026

ਭਾਕਿਯੂ ਕਾਦੀਆਂ ਵਲੋਂ ਕੋਆਪ੍ਰੇਟਿਵ ਬੈਂਕ ਕਪੂਰਥਲਾ ਵਿਖੇ ਰੋਸ ਧਰਨਾ 11 ਨੂੰ

ਅਜੀਤ ਡੈਸਕ 10-05-2026
ਨਡਾਲਾ, 9 ਮਈ (ਰਘਬਿੰਦਰ ਸਿੰਘ)-ਅੱਜ ਭਾਰਤੀ ਕਿਸਾਨ ਯੂਨੀਅਨ ਕਾਦੀਆਂ ਦੇ ਜ਼ਿਲ੍ਹਾ ਪ੍ਰਧਾਨ ਜਸਬੀਰ ਸਿੰਘ ਲਿਟਾਂ, ਸਰਬਜੀਤ ਸਿੰਘ ਧੀਰਪੁਰ ਜ਼ਿਲ੍ਹਾ ਸਕੱਤਰ, ਨਿਰਮਲ ਸਿੰਘ ਮੰਡ ਬਲਾਕ ਪ੍ਰਧਾਨ ਬੇਗੋਵਾਲ ਅਤੇ ਜੋਗਾ ਸਿੰਘ ਇਬ੍ਰਾਹੀਮਵਾਲ ਬਲਾਕ ਪ੍ਰਧਾਨ ਨਡਾਲਾ ਵੱਲੋਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ 11 ਮਈ ਦਿਨ ਸੋਮਵਾਰ ਨੂੰ ਯੂਨੀਅਨ ਵੱਲੋਂ ਸੁਸਾਇਟੀਆਂ ਨੂੰ ਬਚਾਉਣ ਲਈ ਕੋਆਪਰੇਟਿਵ ਬੈਂਕ ਕਪੂਰਥਲਾ ਵਿਖੇ ਸਵੇਰੇ 11 ਤੋਂ 2 ਵਜੇ ਤੱਕ ਰੋਸ ਧਰਨਾ ਦਿੱਤਾ ਜਾਵੇਗਾ ਜਿੱਥੇ ਜ਼ਿਲ੍ਹਾ ਮੈਨੇਜਰ ਦਾ ਘਿਰਾਓ ਕਰਕੇ ਆਪਣੀਆਂ ਮੰਗਾਂ ਰੱਖੀਆਂ ਜਾਣਗੀਆਂ ਉਨ੍ਹਾਂ ਸਮੂਹ ਕਿਸਾਨਾਂ ਨੂੰ ਬੇਨਤੀ ਕੀਤੀ ਗਈ ਉਹ ਉਕਤ ਦਿਨ ਸਮੇਂ ਸਿਰ ਪੁੱਜ ਕੇ ਧਰਨੇ ਨੂੰ ਕਾਮਯਾਬ ਬਣਾਉਣ | ਇਸ ਮੌਕੇ ਗੱਲਬਾਤ ਕਰਦਿਆਂ ਪ੍ਰਧਾਨ ਲਿਟਾਂ ਨੇ ਆਖਿਆ ਕਿ ਪੰਜਾਬ ਸਰਕਾਰ ਵੱਲੋਂ ਕੋਆਪਰੇਟਿਵ ਸੁਸਾਇਟੀਆਂ ਵਿਚ ਕਿਸਾਨੀ ਹੱਦ ਕਰਜ਼ੇ ਵਧਾਏ ਗਏ ਹਨ | ਪ੍ਰੰਤੂ ਕੋਆਪਰੇਟਿਵ ਬੈਂਕਾਂ ਵੱਲੋਂ ਵਧੇ ਕਿਸਾਨੀ ਕਰਜ਼ੇ ਦੇਣ ਤੋਂ ਆਨਾਕਾਨੀ ਕਰ ਰਹੀ ਹੈ | ਸੁਸਾਇਟੀਆਂ ਦੇ ਸੈਕਟਰੀ ਅਧਿਕਾਰੀ ਵੀ ਵਧੇ ਹੱਦ ਕਰਜ਼ੇ ਲਈ ਸੰਘਰਸ਼ ਕਰ ਰਹੇ ਹਨ | ਉਨ੍ਹਾਂ ਆਖਿਆ ਕਿ ਇਸ ਸਮੇਂ ਸੁਸਾਇਟੀਆਂ ਵਿਚ ਪੈਸੇ ਦੇ ਲੈਣ ਦੇਣ ਦੀ ਜ਼ਰੂਰਤ ਹੈ ਤਾਂ ਕਿ ਖਾਦ ਅਤੇ ਹੋਰ ਜ਼ਰੂਰੀ ਵਸਤਾਂ ਲਈ ਕੋਈ ਮੁਸ਼ਕਿਲ ਪੇਸ਼ ਨਾ ਆਵੇ ਜਿਸ ਦੇ ਚੱਲਦਿਆਂ 11 ਮਈ ਨੂੰ ਜ਼ਿਲ੍ਹਾ ਮੈਨੇਜਰ ਦਾ ਘਿਰਾਓ ਕਰਦਿਆਂ ਉਕਤ ਜਗ੍ਹਾ ਤੇ ਧਰਨਾ ਦਿੱਤਾ ਜਾਵੇਗਾ |
ਪਿਛਲੀ ਖ਼ਬਰ ਭੁਲੱਥ ਪੁਲਿਸ ਵਲੋਂ ਅਵਾਰਾਗਰਦੀ ਕਰਦਾ ਇੱਕ ਨੌਜਵਾਨ ਕਾਬੂ, ਕੇਸ ਦਰਜ ਅਗਲੀ ਖ਼ਬਰ ਪਾਬੰਦੀਸ਼ੁਦਾ ਕੈਪਸੂਲਾਂ ਸਮੇਤ ਇਕ ਗਿ੍ਫ਼ਤਾਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।