29-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-05-2026

ਨੌਜਵਾਨ ਦੀ ਹੋਈ ਮੌਤ ਦੇ ਮਾਮਲੇ ਸਬੰਧੀ ਪਤੀ-ਪਤਨੀ ਗਿ੍ਫ਼ਤਾਰ

ਅਜੀਤ ਡੈਸਕ 11-05-2026
ਕਪੂਰਥਲਾ, 10 ਮਈ (ਸਡਾਨਾ)-ਨੌਜਵਾਨ ਦੀ ਭੇਦਭਰੀ ਹਾਲਤ ਵਿਚ ਹੋਈ ਮੌਤ ਦੇ ਮਾਮਲੇ ਸਬੰਧੀ ਸਿਟੀ ਪੁਲਿਸ ਨੇ ਪਤੀ ਪਤਨੀ ਵਿਰੁੱਧ ਕੇਸ ਦਰਜ ਕਰਕੇ ਉਨ੍ਹਾਂ ਨੂੰ ਗਿ੍ਫ਼ਤਾਰ ਕਰ ਲਿਆ ਹੈ | ਆਪਣੀ ਸ਼ਿਕਾਇਤ ਵਿਚ ਮੰਜੂ ਪਤਨੀ ਲੇਟ ਮਦਨ ਲਾਲ ਵਾਸੀ ਆਰ.ਸੀ.ਐਫ. ਨੇ ਦੱਸਿਆ ਕਿ ਉਸਦਾ ਬੇਟਾ ਵਿਸ਼ਾਲ ਅਟਵਾਲ ਬੀਤੀ 1 ਮਈ ਨੂੰ ਸਵੇਰੇ ਕਰੀਬ 11 ਵਜੇ ਆਪਣੀ ਐਕਟਿਵਾ 'ਤੇ ਚਲਾ ਗਿਆ ਤੇ ਉਸੇ ਰਾਤ ਉਨ੍ਹਾਂ ਨੂੰ ਕਰੀਬ 12 ਵਜੇ ਫ਼ੋਨ ਆਇਆ ਤੇ ਪਤਾ ਲੱਗਾ ਕਿ ਉਸਦਾ ਲੜਕਾ ਖ਼ਰਬੂਜ਼ਾ ਮੰਡੀ ਨੇੜੇ ਟੈਂਕੀ ਦੇ ਕੋਲ ਬੇਹੋਸ਼ੀ ਦੀ ਹਾਲਤ ਵਿਚ ਪਿਆ ਹੈ | ਸ਼ਿਕਾਇਤਕਰਤਾ ਨੇ ਦੱਸਿਆ ਕਿ ਉਹ ਆਪਣੇ ਬੇਟੇ ਵਿਸ਼ਾਲ ਨੂੰ ਲੈ ਕੇ ਸਿਵਲ ਹਸਪਤਾਲ ਗਏ ਜਿੱਥੇ ਉਸਦੇ ਲੜਕੇ ਨੂੰ ਡਾਕਟਰ ਨੇ ਮਿ੍ਤਕ ਐਲਾਨ ਦਿੱਤਾ | ਸ਼ਿਕਾਇਤਕਰਤਾ ਨੇ ਪੁਲਿਸ ਨੂੰ ਦੱਸਿਆ ਕਿ ਉਸਦਾ ਲੜਕਾ ਆਪਣੇ ਦੋਸਤ ਹੈਪੀ ਵਾਸੀ ਭਗਵਾਨਪੁਰ ਨਾਲ ਕਾਫੀ ਮੇਲਜੋਲ ਰੱਖਦਾ ਸੀ ਤੇ ਉਸਦੇ ਘਰ ਅਕਸਰ ਜਾਂਦਾ ਸੀ, ਸ਼ਿਕਾਇਤਕਰਤਾ ਨੇ ਦੱਸਿਆ ਕਿ ਉਸਨੂੰ ਆਪਣੇ ਤੌਰ 'ਤੇ ਪੜਤਾਲ ਕਰਨ 'ਤੇ ਪਤਾ ਲੱਗਾ ਕਿ ਬੀਤੀ 1 ਮਈ ਨੂੰ ਉਸਦੇ ਲੜਕੇ ਨੂੰ ਹੈਪੀ ਆਪਣੇ ਨਾਲ ਆਪਣੇ ਘਰ ਲੈ ਗਿਆ ਸੀ, ਜਿੱਥੇ ਉਸਦੀ ਪਤਨੀ ਸੋਨੀਆ ਨਾਲ ਮਿਲਕੇ ਉਸਨੇ ਮੇਰੇ ਲੜਕੇ ਵਿਸ਼ਾਲ ਨੂੰ ਕਥਿਤ ਤੌਰ 'ਤੇ ਕਿਸੇ ਜ਼ਹਿਰੀਲੀ ਚੀਜ਼ ਦਾ ਸੇਵਨ ਕਰਵਾ ਦਿੱਤਾ ਤੇ ਬੇਸੁੱਧ ਹੋਏ ਉਸਦੇ ਲੜਕੇ ਨੂੰ ਉਸਦੀ ਐਕਟਿਵਾ ਵਿਚਕਾਰ ਬਿਠਾਕੇ ਖ਼ਰਬੂਜ਼ਾ ਮੰਡੀ ਨੇੜੇ ਛੱਡ ਗਏ | ਸਿਟੀ ਪੁਲਿਸ ਨੇ ਸ਼ਿਕਾਇਤਕਰਤਾ ਦੇ ਬਿਆਨਾ ਤਹਿਤ ਉਕਤ ਦੋਵਾਂ ਪਤੀ ਪਤਨੀ ਵਿਰੁੱਧ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕਰਕੇ ਉਨ੍ਹਾਂ ਨੂੰ ਗਿ੍ਫ਼ਤਾਰ ਕਰ ਲਿਆ ਹੈ ਤੇ ਮਾਮਲੇ ਦੀ ਅਗਲੇਰੀ ਜਾਂਚ ਸਬ ਇੰਸਪੈਕਟਰ ਸ਼ਿਵਰਾਜ ਚਾਹਲ ਵਲੋਂ ਕੀਤੀ ਜਾ ਰਹੀ ਹੈ |

ਪਿਛਲੀ ਖ਼ਬਰ ਪਲਾਟ 'ਤੇ ਕਬਜ਼ਾ ਕਰਨ ਤੇ ਮਾਲਕ 'ਤੇ ਟਰੈਕਟਰ ਚੜ੍ਹਾਉਣ ਦੀ ਕੋਸ਼ਿਸ਼ ਕਰਨ ਦੇ ਸਬੰਧ 'ਚ ਦੋ ਖ਼ਿਲਾਫ਼ ਕੇਸ ਦਰਜ ਅਗਲੀ ਖ਼ਬਰ ਵਿਆਹ ਦੇ ਝਾਂਸੇ ਨਾਬਾਲਿਗ ਲੜਕੀ ਨੂੰ ਵਰਗਲਾ ਕੇ ਲਿਜਾਣ ਦੇ ਦੋਸ਼ ਹੇਠ ਇਕ ਵਿਰੁੱਧ ਕੇਸ ਦਰਜ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।