ਫਗਵਾੜਾ, 10 ਮਈ (ਹਰਜੋਤ ਸਿੰਘ ਚਾਨਾ)-ਇਕ ਵਿਅਕਤੀ ਦੇ ਪਲਾਟ 'ਤੇ ਕਬਜ਼ਾ ਕਰਨ ਦੀ ਕੋਸ਼ਿਸ਼ ਕਰਨ ਤੇ ਪਲਾਟ ਮਾਲਕ ਨੂੰ ਜਾਨੋਂ ਮਾਰਨ ਦੇਣ ਦੀ ਨੀਯਤ ਨਾਲ ਟਰੈਕਟਰ ਚੜ੍ਹਾਉਣ ਦੇ ਸਬੰਧ 'ਚ ਸਦਰ ਪੁਲਿਸ ਨੇ ਦੋ ਵਿਅਕਤੀਆਂ ਖ਼ਿਲਾਫ਼ ਵੱਖ ਵੱਖ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਹੈ | ਸ਼ਿਕਾਇਤ ਕਰਤਾ ਹਰਜਿੰਦਰ ਸਿੰਘ ਵਿਰਕ ਪੁੱਤਰ ਸੁਰਜੀਤ ਸਿੰਘ ਵਾਸੀ ਬੰਗਾ ਰੋਡ ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ 'ਚ ਦੱਸਿਆ ਕਿ 4 ਮਈ ਦੀ ਰਾਤ ਨੂੰ ਕਰੀਬ 1 ਵਜੇ ਤਿੰਨ ਵਿਅਕਤੀ ਟਰੈਕਟਰ ਸਮੇਤ ਉਸ ਦੇ ਪਲਾਟ 'ਚ ਦਾਖ਼ਲ ਹੋ ਕੇ ਚਾਰ ਦੀਵਾਰੀ ਤੋੜਨ ਲੱਗ ਪਏ ਜਦੋਂ ਉਸ ਨੰੂ ਆਵਾਜ਼ ਸੁਣੀ ਤਾਂ ਉਹ ਉੱਠ ਕੇ ਬਾਹਰ ਗਿਆ ਤਾਂ ਉਨ੍ਹਾਂ ਨੂੰ ਅਜਿਹਾ ਕਰਨ ਤੋਂ ਰੋਕਿਆ ਤਾਂ ਉਨ੍ਹਾਂ ਮਾਰ ਦੇਣ ਦੀ ਨੀਯਤ ਨਾਲ ਟਰੈਕਟਰ ਚੜ੍ਹਾਉਣ ਦੀ ਕੋਸ਼ਿਸ਼ ਕੀਤੀ ਤੇ ਰੌਲਾ ਪਾ ਕੇ ਉਸ ਨੇ ਆਪਣੀ ਜਾਨ ਬਚਾਈ | ਉਸ ਨੇ ਦੱਸਿਆ ਕਿ ਉਕਤ ਵਿਅਕਤੀ ਉਸ ਦੇ ਪਲਾਟ 'ਤੇ ਕਬਜ਼ਾ ਕਰਨਾ ਚਾਹੰੁਦੇ ਹਨ ਜਿਸ ਸਬੰਧ 'ਚ ਪੁਲਿਸ ਨੇ ਇਸਾਨ ਅਗਨੀਹੋਤਰੀ ਤੇ ਅਣਪਛਾਤੇ ਵਿਅਕਤੀ ਖ਼ਿਲਾਫ਼ ਕੇਸ ਦਰਜ ਕੀਤਾ ਹੈ |