28-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-05-2026

ਵੋਟਰ ਸੂਚੀਆਂ ਦੀਆਂ ਖਾਮੀਆਂ ਨੇ ਸੰਭਾਵੀ ਉਮੀਦਵਾਰ ਤੇ ਵੋਟਰਾਂ ਨੂੰ ਪਾਇਆ ਦੁਚਿੱਤੀ ਵਿਚ

ਅਜੀਤ ਡੈਸਕ 11-05-2026
ਕਪੂਰਥਲਾ, 10 ਮਈ (ਅਮਰਜੀਤ ਸਿੰਘ ਸਡਾਨਾ)-ਨਗਰ ਨਿਗਮ ਚੋਣਾਂ ਸਬੰਧੀ ਜਿੱਥੇ ਐਲਾਨ ਤੋਂ ਪਹਿਲਾਂ ਹੀ ਦਲ ਬਦਲੀ ਦਾ ਸਿਲਸਿਲਾ ਚੱਲ ਰਿਹਾ ਹੈ, ਉਸਦੇ ਨਾਲ ਹੀ ਇਸ ਸਬੰਧੀ ਵੱਖ-ਵੱਖ ਵਾਰਡਾਂ ਦੇ ਵੋਟਰਾਂ ਦੀ ਆਨਲਾਈਨ ਵੋਟਰ ਸੂਚੀ ਜਾਰੀ ਹੋਣ ਉਪਰੰਤ ਸੰਭਾਵੀ ਉਮੀਦਵਾਰ ਅਤੇ ਇਨ੍ਹਾਂ ਵਾਰਡਾਂ ਦੇ ਵੋਟਰਾਂ ਵਿਚ ਅਸਮੰਜਸ ਦਾ ਮਾਹੌਲ ਬਣਿਆ ਹੋਇਆ ਹੈ | ਜੋ ਆਨਲਾਈਨ ਸੂਚੀ ਵੱਖ-ਵੱਖ ਵਾਰਡਾਂ ਦੀ ਜਾਰੀ ਹੋਈ ਹੈ ਉਸ ਵਿਚ ਖਾਮੀਆਂ ਸਿੱਧੇ ਤੌਰ 'ਤੇ ਹੀ ਨਜ਼ਰ ਆ ਰਹੀਆਂ ਹਨ | ਵਾਰਡ ਦੇ ਇਕ ਹਿੱਸੇ ਦੀਆਂ ਵੋਟਾਂ ਤਬਦੀਲ ਕਰਨ ਦੀ ਥਾਂ ਵੱਖ-ਵੱਖ ਘਰਾਂ ਨਾਲ ਸਬੰਧਿਤ ਵੋਟਰਾਂ ਦੀਆਂ ਵੋਟਾਂ ਦੂਜੇ ਵਾਰਡਾਂ ਵਿਚ ਤਬਦੀਲ ਕਰ ਦਿੱਤੀਆਂ ਗਈਆਂ ਹਨ | ਇਕ ਪਰਿਵਾਰ ਦੇ ਜੇਕਰ ਦੋ ਮੈਂਬਰ 25 ਨੰਬਰ ਵਾਰਡ ਦਰਸਾਏ ਗਏ ਹਨ ਤੇ ਉਸੇ ਪਰਿਵਾਰ ਦੇ ਬਾਕੀ ਤਿੰਨ ਮੈਂਬਰ 26 ਨੰਬਰ ਜਾਂ 29 ਨੰਬਰ ਵਾਰਡ ਦੀ ਵੋਟਰ ਸੂਚੀ ਵਿਚ ਨਜ਼ਰ ਆ ਰਹੇ ਹਨ | ਵੋਟਰਾਂ ਨੂੰ ਇਸ ਗੱਲ ਦਾ ਕੁੱਝ ਵੀ ਪਤਾ ਨਹੀਂ ਲੱਗ ਰਿਹਾ ਕਿ ਉਨ੍ਹਾਂ ਦੀਆਂ ਵੋਟਾਂ ਉਨ੍ਹਾਂ ਦੇ ਮੌਜੂਦਾ ਵਾਰਡ ਵਿਚੋਂ ਕੱਟ ਕੇ ਦੂਜੇ ਵਾਰਡਾਂ ਵਿਚ ਤਬਦੀਲ ਕਰ ਦਿੱਤੀਆਂ ਗਈਆਂ ਹਨ ਤੇ ਵੋਟ ਪਾਉਣ ਸਮੇਂ ਜਦੋਂ ਵੋਟਰ ਸੂਚੀ ਦੇਖਣਗੇ ਤਾਂ ਉਨ੍ਹਾਂ ਦੇ ਨਾਂਅ ਮੌਜੂਦਾ ਰਿਹਾਇਸ਼ ਵਾਲੇ ਵਾਰਡ ਵਿਚੋਂ ਗਾਇਬ ਨਜ਼ਰ ਆਉਣਗੇ | ਇੱਥੇ ਹੀ ਬੱਸ ਨਹੀਂ ਕੁੱਝ ਵੋਟਰਾਂ ਤਾਂ ਅਜਿਹੇ ਹਨ ਜਿਨ੍ਹਾਂ ਦੀਆਂ ਵੋਟਾਂ ਦੋ-ਦੋ ਵਾਰਡਾਂ ਦੀਆਂ ਸੂਚੀਆਂ ਵਿਚ ਨਜ਼ਰ ਆ ਰਹੀਆਂ ਹਨ ਤੇ ਉਨ੍ਹਾਂ ਨੇ ਇਕ ਵਾਰੀ ਵੀ ਵੋਟ ਸਹੀ ਕਰਵਾਉਣ ਜਾਂ ਬਦਲਣ ਸਬੰਧੀ ਕੋਈ ਫਾਰਮ ਨਹੀਂ ਭਰਿਆ | ਇਸ ਸਬੰਧੀ ਸਾਬਕਾ ਕੌਂਸਲਰ ਤੇ ਅਕਾਲੀ ਦਲ ਦੇ ਜ਼ਿਲ੍ਹਾ ਜਨਰਲ ਸਕੱਤਰ ਰਜਿੰਦਰ ਸਿੰਘ ਧੰਜਲ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਵੋਟਾਂ ਦੀ ਸੁਧਾਈ ਲਈ ਦੋ ਵਾਰ ਇਤਰਾਜ਼ ਦਰਜ ਕਰਵਾਏ ਸਨ ਅਤੇ ਵਾਰਡਾਂ ਦੀ ਲੜੀ ਸੂਚੀ ਵੀ ਇਤਰਾਜ਼ ਵਿਚ ਦਰਜ ਕੀਤੀ ਗਈ ਸੀ ਕਿ ਵੋਟਾਂ ਵੱਖ-ਵੱਖ ਵਾਰਡਾਂ ਵਿਚ ਤਬਦੀਲ ਹੋ ਗਈਆਂ ਹਨ ਜਿਨ੍ਹਾਂ ਦਰੁਸਤ ਕੀਤਾ ਜਾਵੇ, ਪਰ ਬੀ.ਐਲ.ਓ. ਦੀ ਗਲਤੀ ਕਹੀਏ ਜਾਂ ਐਸ.ਡੀ.ਐਮ. ਦਫ਼ਤਰ ਦੀ | ਇਤਰਾਜ਼ ਦੇਣ ਦੀ ਬਾਵਜੂਦ ਵੀ ਵੋਟਰ ਸੂਚੀ ਦੀਆਂ ਖਾਮੀਆਂ ਦੂਰ ਨਹੀਂ ਕੀਤੀਆਂ ਗਈਆਂ | ਜਦੋਂ ਇਸ ਸਬੰਧੀ ਸਬੰਧਿਤ ਬੂਥ ਦੀ ਬੀ.ਐਲ.ਓ. ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਕਿਹਾ ਕਿ ਜਿਹੜੇ ਇਤਰਾਜ਼ ਇਨ੍ਹਾਂ ਪਾਸ ਆਏ ਸਨ ਉਸਨੂੰ ਦੂਰ ਕਰਨ ਲਈ ਸੂਚੀਆਂ ਐੱਸ.ਡੀ.ਐੱਮ. ਦਫ਼ਤਰ ਵਿਚ ਦੇ ਦਿੱਤੀਆਂ ਗਈਆਂ ਸਨ, ਪਰ ਵੋਟਾਂ ਸਹੀ ਕਿਉਂ ਨਹੀਂ ਹੋਈਆਂ ਉਨ੍ਹਾਂ ਨੂੰ ਇਸ ਬਾਰੇ ਕੁੱਝ ਨਹੀਂ ਪਤਾ | ਇਸ ਸਾਰੇ ਮਾਮਲੇ ਨੂੰ ਲੈ ਕੇ ਜਦੋਂ ਐੱਸ.ਡੀ.ਐੱਮ. ਡਾ. ਇਰਵਿਨ ਕੌਰ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਕਿਹਾ ਕਿ ਆਨਲਾਈਨ ਸੂਚੀ ਵਿਚ ਸ਼ਾਇਦ ਅੱਪਲੋਡ ਸਮੇਂ ਕੋਈ ਫ਼ਰਕ ਰਹਿ ਸਕਦਾ ਹੈ | ਜਲਦੀ ਹੀ ਸੂਚੀ ਦੀ ਕਾਪੀ ਪ੍ਰਕਾਸ਼ਿਤ ਕਰਕੇ ਜਾਰੀ ਕੀਤੀ ਜਾਵੇਗੀ | ਪਰ ਇਕ ਵਿਅਕਤੀ ਦੀਆਂ ਵੱਖ-ਵੱਖ ਵਾਰਡਾਂ ਵਿਚ ਵੋਟਾਂ ਅਤੇ ਇਤਰਾਜ਼ ਦੂਰ ਨਾ ਹੋਣ ਸਬੰਧੀ ਉਹ ਕੋਈ ਵੀ ਸਪੱਸ਼ਟ ਉੱਤਰ ਨਹੀਂ ਦੇ ਸਕੇ |
ਪਿਛਲੀ ਖ਼ਬਰ ਮਨੀ ਐਕਸਚੇਂਜ ਦੀ ਦੁਕਾਨ ਤੋਂ ਲਗਭਗ ਡੇਢ ਲੱਖ ਰੁਪਏ ਦੀ ਨਕਦੀ ਚੋਰੀ ਅਗਲੀ ਖ਼ਬਰ ਐਮ ਐਂਡ ਐਨ ਟਰੈਕਟਰ ਸੁਲਤਾਨਪੁਰ ਲੋਧੀ ਵਲੋਂ ਸ਼ਹੀਦੀ ਜੋੜ ਮੇਲੇ ਮੌਕੇ ਮੈਸੀ ਟਰੈਕਟਰਾਂ ਦੀ ਵਿਸ਼ਾਲ ਪ੍ਰਦਰਸ਼ਨੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।