28-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-05-2026

ਮਨੀ ਐਕਸਚੇਂਜ ਦੀ ਦੁਕਾਨ ਤੋਂ ਲਗਭਗ ਡੇਢ ਲੱਖ ਰੁਪਏ ਦੀ ਨਕਦੀ ਚੋਰੀ

ਅਜੀਤ ਡੈਸਕ 11-05-2026
ਕਪੂਰਥਲਾ, 10 ਮਈ (ਸਡਾਨਾ)-ਸਤਨਰਾਇਣ ਬਾਜ਼ਾਰ ਵਿਖੇ ਸਥਿਤ ਇਕ ਮਨੀ ਐਕਸਚੇਂਜ ਦੀ ਦੁਕਾਨ ਤੋਂ ਲੱਖਾਂ ਰੁਪਏ ਦੀ ਨਕਦੀ ਚੋਰੀ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ | ਜਿਸ ਵਿਚ ਮੋਟਰਸਾਈਕਲ 'ਤੇ ਆਇਆ ਇਕ ਵਿਅਕਤੀ ਦੁਕਾਨ ਦਾ ਗੇਟ ਤੇ ਗੱਲੇ ਦਾ ਤਾਲਾ ਤੋੜ ਕੇ ਲਗਭਗ ਡੇਢ ਲੱਖ ਰੁਪਏ ਚੋਰੀ ਕਰਕੇ ਫ਼ਰਾਰ ਹੋ ਗਿਆ | ਪ੍ਰਾਪਤ ਜਾਣਕਾਰੀ ਅਨੁਸਾਰ ਪੀੜਤ ਵਿਅਕਤੀ ਅਰਵਿੰਦਰ ਸਿੰਘ ਗੋਲਡੀ ਨੇ ਥਾਣਾ ਸਿਟੀ ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿਚ ਦੱਸਿਆ ਕਿ ਸਤਨਰਾਇਣ ਬਾਜ਼ਾਰ ਵਿਚ ਏ.ਵੀ. ਇੰਟਰਪ੍ਰਾਈਜ਼ਜ ਦੇ ਨਾਂਅ 'ਤੇ ਵੈਸਟਰਨ ਯੂਨੀਅਨ ਦਾ ਕੰਮ ਕਰਦਾ ਹੈ ਤੇ ਦੁਪਹਿਰ ਬਾਅਦ ਉਹ ਕਿਸੇ ਕੰਮ ਲਈ ਦੁਕਾਨ ਦੇ ਦਰਵਾਜ਼ੇ ਨੂੰ ਤਾਲਾ ਲਗਾਕੇ ਘਰ ਗਿਆ ਸੀ | ਜਦੋਂ ਕੁੱਝ ਦੇਰ ਬਾਅਦ ਆ ਕੇ ਦੇਖਿਆ ਤਾਂ ਦਰਵਾਜ਼ੇ ਦਾ ਤਾਲਾ ਟੁੱਟਾ ਪਿਆ ਸੀ ਅਤੇ ਅੰਦਰ ਗੱਲੇ ਦਾ ਤਾਲਾ ਵੀ ਟੁੱਟਾ ਪਿਆ ਸੀ ਤੇ ਗੱਲੇ ਵਿਚ ਰੱਖੇ ਲਗਭਗ ਡੇਢ ਲੱਖ ਰੁਪਏ ਗਾਇਬ ਸੀ | ਜਦੋਂ ਉਸਨੇ ਨੇੜੇ ਲੱਗੇ ਸੀ.ਸੀ.ਟੀ.ਵੀ. ਕੈਮਰਿਆਂ ਦੀ ਜਾਂਚ ਕੀਤੀ ਤਾਂ ਇਕ ਵਿਅਕਤੀ ਮੋਟਰਸਾਈਕਲ 'ਤੇ ਆਉਂਦਾ ਦਿਖਾਈ ਦਿੱਤਾ ਜਿਸਨੇ ਦੁਕਾਨ ਅੰਦਰ ਵੜ ਕੇ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਹੈ | ਜ਼ਿਕਰਯੋਗ ਹੈ ਕਿ ਪਿਛਲੇ ਮਹੀਨੇ 7 ਅਪ੍ਰੈਲ ਨੂੰ ਵੀ ਇਸੇ ਦੁਕਾਨ ਤੋਂ ਇਸ ਚੋਰ ਨੇ ਇਕ ਲੱਖ 20 ਹਜ਼ਾਰ ਰੁਪਏ ਦੀ ਚੋਰੀ ਦੀ ਘਟਨਾ ਨੂੰ ਅੰਜਾਮ ਦਿੱਤਾ ਸੀ | ਡੀ.ਐਸ.ਪੀ. ਸ਼ੀਤਲ ਸਿੰਘ ਨੇ ਦੱਸਿਆ ਸੀ.ਸੀ.ਟੀ.ਵੀ. ਫੁਟੇਜ ਕਬਜ਼ੇ ਵਿਚ ਲੈ ਕੇ ਦੋਸ਼ੀ ਦੀ ਭਾਲ ਸ਼ੁਰੂ ਕਰ ਦਿੱਤੀ ਗਈ ਹੈ ਤੇ ਜਲਦ ਉਸਨੂੰ ਗਿ੍ਫ਼ਤਾਰ ਕਰ ਲਿਆ ਜਾਵੇਗਾ |
ਪਿਛਲੀ ਖ਼ਬਰ ਪੰਜਾਬ ਪੁਲਿਸ ਪੈਨਸ਼ਨਰਜ਼ ਐਸੋਸੀਏਸ਼ਨ ਦੀ ਹੋਈ ਮੀਟਿੰਗ ਅਗਲੀ ਖ਼ਬਰ ਵੋਟਰ ਸੂਚੀਆਂ ਦੀਆਂ ਖਾਮੀਆਂ ਨੇ ਸੰਭਾਵੀ ਉਮੀਦਵਾਰ ਤੇ ਵੋਟਰਾਂ ਨੂੰ ਪਾਇਆ ਦੁਚਿੱਤੀ ਵਿਚ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।