28-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-05-2026

ਬੇਗੋਵਾਲ ਭੁਲੱਥ ਤੋਂ ਬੰਦ ਪਏ ਸਰਕਾਰੀ ਬੱਸਾਂ ਦੇ ਟਾਈਮ ਜਲਦੀ ਚਾਲੂ ਕੀਤੇ ਜਾਣ-ਕਿਸਾਨ ਆਗੂ

ਅਜੀਤ ਡੈਸਕ 11-05-2026
ਭੁਲੱਥ, 10 ਮਈ (ਮਨਜੀਤ ਸਿੰਘ ਰਤਨ)-ਬੇਗੋਵਾਲ ਭੁਲੱਥ ਤੋਂ ਬੰਦ ਪਏ ਸਰਕਾਰੀ ਬੱਸਾਂ ਦੇ ਰੂਟ ਜਲਦੀ ਤੋਂ ਜਲਦੀ ਚਾਲੂ ਕੀਤੇ ਜਾਣ ਤਾਂ ਜੋ ਸਵਾਰੀਆਂ ਦੀ ਖੱਜਲ ਖ਼ਰਾਬੀ ਬੰਦ ਹੋ ਸਕੇ | ਇਹ ਪ੍ਰਗਟਾਵਾ ਭਾਰਤੀ ਕਿਸਾਨ ਯੂਨੀਅਨ ਕਾਦੀਆਂ ਦੇ ਜ਼ਿਲ੍ਹਾ ਪ੍ਰਧਾਨ ਜਸਬੀਰ ਸਿੰਘ ਲਿੱਟਾਂ, ਸਰਬਜੀਤ ਸਿੰਘ ਬਾਠ ਸਕੱਤਰ ਜਰਨਲ, ਜੋਗਿੰਦਰ ਸਿੰਘ ਬਾਗੜੀਆਂ ਅਤੇ ਪੂਰਨ ਸਿੰਘ ਖੱਸਣ ਬਲਾਕ ਪ੍ਰਧਾਨ ਨੇ ਇੱਕ ਸਾਂਝੇ ਬਿਆਨ ਰਾਹੀਂ ਕੀਤਾ | ਉਨ੍ਹਾਂ ਕਿਹਾ ਕਿ ਬੇਗੋਵਾਲ ਭੁਲੱਥ ਤੋਂ ਪਹਿਲਾਂ ਬਹੁਤ ਸਰਕਾਰੀ ਬੱਸਾਂ ਜਲੰਧਰ, ਚੰਡੀਗੜ੍ਹ, ਪਟਿਆਲਾ ਜਾਂ ਹੋਰ ਪੰਜਾਬ ਦੇ ਸ਼ਹਿਰਾਂ ਨੂੰ ਸਵੇਰ ਸਾਰ ਜਾਂਦੀਆਂ ਸਨ ਅਤੇ ਸ਼ਾਮ ਨੂੰ ਵਾਪਸ ਆਪਣੇ ਟਿਕਾਣੇ ਤੇ ਸਵਾਰੀਆਂ ਨੂੰ ਪਹੁੰਚਾਉਂਦੀਆਂ ਸਨ ਪਰ ਉਹ ਬੱਸਾਂ ਦੇ ਟਾਈਮ ਹੁਣ ਕਾਫ਼ੀ ਸਮੇਂ ਤੋਂ ਬੰਦ ਹੋ ਚੁੱਕੇ ਹਨ, ਜਿਸ ਕਾਰਨ ਸਵਾਰੀਆਂ ਬਹੁਤ ਖੱਜਲ ਖ਼ਰਾਬ ਹੋ ਕੇ ਆਪਣੀ ਮੰਜ਼ਿਲ ਤੇ ਪਹੁੰਚਦੀਆਂ ਹਨ | ਉਨ੍ਹਾਂ ਕਿਹਾ ਕਿ ਸਵੇਰ ਨੂੰ ਬਹੁਤ ਸਾਰੇ ਰੋਜ਼ਾਨਾ ਜਾਣ ਵਾਲੇ ਮੁਸਾਫ਼ਰਾਂ ਅਤੇ ਸਕੂਲਾਂ ਕਾਲਜਾਂ ਵਿਚ ਪੜ੍ਹਨ ਵਾਲੇ ਵਿਦਿਆਰਥੀਆਂ ਨੇ ਸ਼ਹਿਰ ਜਾਣਾ ਹੁੰਦਾ ਹੈ ਪਰੰਤੂ ਉਸ ਵਕਤ ਬੱਸਾਂ ਨਾ ਜਾਣ ਕਾਰਨ ਉਨ੍ਹਾਂ ਨੂੰ ਖੱਜਲ ਖ਼ਰਾਬ ਹੋਣਾ ਪੈਂਦਾ ਹੈ | ਲੜਕੇ ਤਾਂ ਕਿਸੇ ਨਾ ਕਿਸੇ ਦੀ ਲਿਫ਼ਟ ਲੈ ਕੇ ਆਪਣੀ ਮੰਜ਼ਿਲ ਤੱਕ ਪਹੁੰਚ ਜਾਂਦੇ ਹਨ ਪਰੰਤੂ ਲੜਕੀਆਂ ਨੂੰ ਜਾਣ ਵਿਚ ਬੜੀ ਮੁਸ਼ਕਿਲ ਆਉਂਦੀ ਹੈ | ਉਨ੍ਹਾਂ ਦੱਸਿਆ ਕਿ ਇਸੇ ਤਰ੍ਹਾਂ ਹੀ ਭੁਲੱਥ ਤੋਂ ਅੰਮਿ੍ਤਸਰ ਨੂੰ ਵੀਂ ਪਹਿਲਾਂ ਬੱਸ ਚੱਲਦੀ ਸੀ ਜਿਸ ਨਾਲ ਕਈ ਲੋਕਾਂ ਨੇ ਇਸ ਪਾਸੇ ਵੱਲ ਜਾਣਾ ਹੁੰਦਾ ਸੀ ਕੰਮ ਜਾਂ ਗੁਰੂ ਘਰ ਮੱਥਾ ਟੇਕਣ ਜਾਣਾ ਹੁੰਦਾ ਸੀ ਉਨ੍ਹਾਂ ਨੂੰ ਬੜਾ ਆਰਾਮ ਰਹਿੰਦਾ ਸੀ ਪਰੰਤੂ ਇਹ ਰੂਟ ਵੀ ਕਾਫ਼ੀ ਚਿਰ ਤੋਂ ਬੰਦ ਪਿਆ ਹੈ | ਇਸ ਸਬੰਧੀ ਕਿਸਾਨ ਆਗੂਆਂ ਨੇ ਮੰਗ ਕਰਦੇ ਹੋਏ ਕਿਹਾ ਕਿ ਜੋ ਸਰਕਾਰੀ ਬੱਸਾਂ ਦੇ ਰੂਟ ਬੰਦ ਪਏ ਹਨ ਉਨ੍ਹਾਂ ਨੂੰ ਜਲਦ ਤੋਂ ਜਲਦ ਚਾਲੂ ਕੀਤਾ ਜਾਵੇ ਤਾਂ ਜੋ ਨਿੱਤ ਆਉਣ ਜਾਣ ਵਾਲੇ ਮੁਸਾਫ਼ਰ ਅਤੇ ਸਕੂਲਾਂ ਕਾਲਜਾਂ ਵਿਚ ਪੜ੍ਹਨ ਵਾਲੇ ਵਿਦਿਆਰਥੀਆਂ ਨੂੰ ਖੱਜਲ ਖ਼ਰਾਬੀ ਦਾ ਸਾਹਮਣਾ ਨਾ ਕਰਨਾ ਪਵੇ ਅਤੇ ਉਹ ਟਾਈਮ ਸਿਰ ਬੱਸਾਂ ਲੈ ਕੇ ਆਪਣੀ ਮੰਜ਼ਿਲ ਤੇ ਪਹੁੰਚ ਸਕਣ ਅਤੇ ਸ਼ਾਮ ਨੂੰ ਟਾਈਮ ਸਿਰ ਆਪਣੇ ਘਰਾਂ ਨੂੰ ਵਾਪਸ ਆ ਸਕਣ |
ਪਿਛਲੀ ਖ਼ਬਰ ਮਹਾਨ ਤਪੱਸਵੀ ਸੰਤ ਬਾਬਾ ਬੀਰ ਸਿੰਘ ਨੌਰੰਗਾਬਾਦ ਜੀ ਦਾ 182ਵਾਂ ਸ਼ਹੀਦੀ ਦਿਹਾੜਾ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਅਗਲੀ ਖ਼ਬਰ ਪੀਰ ਬਾਬਾ ਦੇਤੇ ਸ਼ਾਹ ਤੇ ਭਾਨੇ ਸ਼ਾਹ ਦੇ ਸਾਲਾਨਾ ਜੋੜ ਮੇਲੇ 'ਤੇ ਕਰਵਾਏ ਜਾਣਗੇ ਲੋੜਵੰਦ ਲੜਕੀਆਂ ਦੇ ਵਿਆਹ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।