28-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-05-2026

ਮਹਾਨ ਤਪੱਸਵੀ ਸੰਤ ਬਾਬਾ ਬੀਰ ਸਿੰਘ ਨੌਰੰਗਾਬਾਦ ਜੀ ਦਾ 182ਵਾਂ ਸ਼ਹੀਦੀ ਦਿਹਾੜਾ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ

ਅਜੀਤ ਡੈਸਕ 11-05-2026
ਤਲਵੰਡੀ ਚੌਧਰੀਆਂ, 10 ਮਈ (ਪਰਸਨ ਲਾਲ ਭੋਲਾ)-ਮਹਾਨ ਤਪੱਸਵੀ ਸੰਤ ਬਾਬਾ ਬੀਰ ਸਿੰਘ ਨੌਰੰਗਾਬਾਦ ਜੀ ਦਾ 182ਵਾ ਸ਼ਹੀਦੀ ਦਿਹਾੜਾ ਮੁੱਖ ਸੇਵਾਦਾਰ ਬਾਬਾ ਹਰਜੀਤ ਸਿੰਘ ਗੁਰਦੁਆਰਾ ਸ੍ਰੀ ਦਮਦਮਾ ਸਾਹਿਬ ਠੱਟੇ ਵਾਲਿਆਂ ਦੀ ਰਹਿਨੁਮਾਈ ਹੇਠ ਸੰਤ ਮਹਾਂਪੁਰਸ਼ਾਂ ਦੇ ਅਸ਼ੀਰਵਾਦ ਨਾਲ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ 6 ਮਈ ਤੋਂ 10 ਮਈ ਤੱਕ ਪੰਜ ਰੋਜ਼ਾ ਧਾਰਮਿਕ ਸਮਾਗਮ ਇਲਾਕੇ ਦੀਆਂ ਸਮੂਹ ਸੰਗਤਾਂ ਐਨ.ਆਰ.ਆਈ. ਵੀਰਾਂ ਦੀ ਸਹਿਯੋਗ ਨਾਲ ਕਰਵਾਏ ਗਏ | ਰੱਖੇ ਸ੍ਰੀ ਅਖੰਡ ਪਾਠਾਂ ਦੇ ਭੋਗ ਪਾਏ ਗਏ, ਉਪਰੰਤ ਸ੍ਰੀ ਅਖੰਡ ਪਾਠਾਂ ਦੀ ਸੇਵਾ ਕਰਵਾਉਣ ਵਾਲੇ ਸ਼ਰਧਾਲੂਆਂ ਨੂੰ ਬਾਬਾ ਹਰਜੀਤ ਸਿੰਘ ਮੁੱਖ ਸੇਵਾਦਾਰ ਗੁਰਦੁਆਰਾ ਦਮਦਮਾ ਸਾਹਿਬ ਵਾਲਿਆਂ ਵੱਲੋਂ ਗੁਰੂ ਬਖਸ਼ਿਸ਼ ਸਿਰੋਪਾਓ ਭੇਟ ਕਰਕੇ ਸਨਮਾਨਿਤ ਕੀਤਾ ਗਿਆ | ਉਪਰੰਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿਚ ਧਾਰਮਿਕ ਦੀਵਾਨ ਸਜਾਏ ਗਏ, ਜਿਨ੍ਹਾਂ ਦੀ ਆਰੰਭਤਾ ਭਾਈ ਕੁਲਵੰਤ ਸਿੰਘ ਹਜ਼ੂਰੀ ਰਾਗੀ ਗੁਰਦੁਆਰਾ ਸ੍ਰੀ ਦਮਦਮਾ ਸਾਹਿਬ ਵਾਲਿਆਂ ਨੇ ਕੀਤੀ | ਭਾਈ ਸੁਖਵਿੰਦਰ ਸਿੰਘ ਅਨਮੋਲ ਢਾਡੀ ਜਥਾ, ਭਾਈ ਗੁਰਦਿਆਲ ਸਿੰਘ ਢਿਲਵਾਂ ਕਵੀਸ਼ਰੀ ਜਥਾ, ਭਾਈ ਗੁਰਦੇਵ ਸਿੰਘ ਜੀ ਕਥਾਵਾਚਕ ਤੇ ਦੰਦੂਪੁਰ ਵਾਲੇ ਰਾਗੀ ਜਥੇ ਵੱਲੋਂ ਸੰਗਤਾਂ ਨੂੰ ਬਾਬਾ ਬਾਬਾ ਜੀ ਦੇ ਜੀਵਨ, ਉਨ੍ਹਾਂ ਦੀ ਕੀਤੀ ਪੰਥਕ ਸੇਵਾ ਤੇ ਸ਼ਹੀਦੀ ਦੀ ਭਰਪੂਰ ਜਾਣਕਾਰੀ ਦਿੱਤੀ | ਇਸ ਮੌਕੇ ਬਾਬਾ ਹਰਜੀਤ ਸਿੰਘ ਵਲੋਂ ਢਾਡੀ, ਕਵੀਸ਼ਰੀ, ਕਥਾਵਾਚਕ ਤੇ ਸੰਤ ਮਹਾਂਪੁਰਸ਼ਾਂ ਦਾ ਧੰਨਵਾਦ ਕੀਤਾ | ਵਿਸ਼ੇਸ਼ ਤੌਰ 'ਤੇ ਸ਼ਰਧਾ ਦੇ ਫ਼ੁਲ ਭੇਟ ਕਰਨ ਆਏ ਵਿਧਾਇਕ ਰਾਣਾ ਇੰਦਰਪ੍ਰਤਾਪ ਸਿੰਘ ਦਾ ਬਾਬਾ ਜੀ ਵੱਲੋਂ ਸਨਮਾਨ ਕੀਤਾ ਗਿਆ | ਇਸ ਮੌਕੇ ਸੰਤ ਬਾਬਾ ਗੁਰਦੇਵ ਸਿੰਘ ਗੁੱਗੋ ਬੂਆ, ਸੰਤ ਬਾਬਾ ਲੀਡਰ ਸਿੰਘ ਗੁਰਸਰ ਸਾਹਿਬ ਸੈਫਲਾਬਾਦ ਤੇ ਟਾਹਲੀ ਸਾਹਿਬ, ਸੰਤ ਬਾਬਾ ਨਿਰਮਲ ਦਾਸ ਜੀ ਬੂੜੇਵਾਲ, ਸੰਤ ਬਾਬਾ ਜੈ ਸਿੰਘ ਜੀ ਸਮਾਗਮ ਵਿਚ ਆਪਣੇ ਜਥਿਆਂ ਨਾਲ ਵਿਸ਼ੇਸ਼ ਤੌਰ 'ਤੇ ਪੁੱਜੇ | ਸੇਵਾਦਾਰਾਂ ਵਿਚ ਬਿਕਰਮਜੀਤ ਸਿੰਘ ਮੋਮੀ, ਮਾਸਟਰ ਜਸਬੀਰ ਸਿੰਘ, ਮਾਸਟਰ ਮਨਜਿੰਦਰ ਸਿੰਘ ਨਵਾਂ ਠੱਟਾ, ਬਲਦੇਵ ਸਿੰਘ, ਦੀਦਾਰ ਸਿੰਘ ਠੱਟਾ ਨਵਾਂ, ਮਾਸਟਰ ਜਗਤਾਰ ਸਿੰਘ, ਸੁਖਦੇਵ ਸਿੰਘ ਟਿੱਬਾ ਸਾਬਕਾ ਐਸ.ਡੀ.ਓ., ਮਲਕੀਤ ਸਿੰਘ ਸੈਕਟਰੀ, ਸ਼ਿੰਗਾਰ ਸਿੰਘ ਝੰਡ, ਬਲਦੇਵ ਸਿੰਘ ਪੁਰਾਣਾ ਠੱਟਾ, ਜੀਤ ਸਿੰਘ ਇਟਲੀ, ਸੋਹਣ ਸਿੰਘ ਧੰਜੂ, ਹਰਜਿੰਦਰ ਸਿੰਘ ਲਾਡੀ, ਹਰਜਿੰਦਰ ਸਿੰਘ ਟੋਡਰਵਾਲ, ਬਚਨ ਸਿੰਘ ਡਿਪਟੀ, ਮਾਸਟਰ ਦਲਬੀਰ ਸਿੰਘ ਠੱਟਾ ਨਵਾਂ, ਬਾਬਾ ਜੋਗਾ ਸਿੰਘ, ਬਾਬਾ ਬਚਿੱਤਰ ਸਿੰਘ, ਜੋਗਿੰਦਰ ਸਿੰਘ ਸਰਪੰਚ ਦੰਦੂਪੁਰ ਮਲਕੀਤ ਸਿੰਘ ਪ੍ਰਧਾਨ ਗੁਰਦੁਆਰਾ ਖੜਗ ਸਿੰਘ ਦੰਦੂਪੁਰ,ਬਲਕਾਰ ਸਿੰਘ ਜੇ.ਈ., ਅਵਤਾਰ ਸਿੰਘ, ਬਚਨ ਸਿੰਘ ਫ਼ੌਜੀ ਵਿਸ਼ੇਸ਼ ਤੌਰ 'ਤੇ ਹਾਜ਼ਰ ਸਨ |
ਪਿਛਲੀ ਖ਼ਬਰ ਬਾਲੂ ਜਠੇਰਿਆਂ ਦਾ ਸਾਲਾਨਾ ਜੋੜ ਮੇਲਾ ਪਿੰਡ ਭਾਣੋਕੀ ਵਿਖੇ 17 ਮਈ ਨੂੰ -ਮਾ. ਹਰਬਿਲਾਸ ਬਾਲੂ ਅਗਲੀ ਖ਼ਬਰ ਬੇਗੋਵਾਲ ਭੁਲੱਥ ਤੋਂ ਬੰਦ ਪਏ ਸਰਕਾਰੀ ਬੱਸਾਂ ਦੇ ਟਾਈਮ ਜਲਦੀ ਚਾਲੂ ਕੀਤੇ ਜਾਣ-ਕਿਸਾਨ ਆਗੂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।